ਸਕੂਲ ਵੱਲੋਂ ਬੱਚਿਆਂ ਦੇ ਨਾਂ WHATSAAP ਗਰੁੱਪਾਂ ‘ਚੋ ਹਟਾਏ ਜਾਣ ਨੂੰ ਲੈ ਮਾਪਿਆਂ ਦਾ ਫੁੱਟਿਆ ਗੁੱਸਾ

ਆਪਣੇ ਬੱਚੇ ਹਟਾ ਕੇ ਕੀਤੇ ਹੋਰ ਲਗਾ ਲਵੋ – ਮੈਡਮ ਪ੍ਰਿੰਸੀਪਲ

ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ,9872146132,7340722856

ਸ਼ਾਹਕੋਟ ਮੋਗਾ ਰੋਡ ‘ਤੇ ਸਥਿਤ ਸੈਂਟ ਮਨੁਜ ਕਾਨਵੈਂਟ ਸਕੂਲ ਦੀ ਮੈਨੇਜਮੈਂਟ ਵਲੋਂ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲੱਗੀ ਤਾਲਾਬੰਦੀ ਦੌਰਾਨ ਮੰਗੀਆਂ ਜਾ ਰਹੀਆਂ ਫ਼ੀਸਾਂ ਦੇ ਮਾਮਲੇ ਨੂੰ ਲੈ ਕੇ ਆਸ-ਪਾਸ ਪਿੰਡਾਂ ਅਤੇ ਸ਼ਹਿਰ ਦੇ ਵਿਦਿਆਰਥੀਆਂ ਦੇ ਮਾਪਿਆਂ ਅੱਜ ਸਕੂਲ ਵਿਖੇ ਇਕੱਠੇ ਹੋਏ, ਮਾਪਿਆਂ ਦੀ ਮੰਗ ਹੈ ਕਿ ਸਕੂਲ ਸਾਲਾਨਾ ਖਰਚੇ ਨਾ ਲੈਕੇ ਸਿਰਫ ਮਹੀਨਾਵਾਰ ਫੀਸ ਵਿੱਚ ਟਿਉਸ਼ਨ ਫੀਸ ਹੀ ਲਵੇ ਅਤੇ ਬੱਚਿਆਂ ਦੀ ਫੀਸ ਨਾ ਆਉਣ ਕਰਕੇ ਬੰਦ ਕੀਤੀਆਂ ਗਿਆ ਆਨਲਾਇਨ ਕਲਾਸਾਂ ਨੂੰ ਮੁੜ ਸ਼ੁਰੂ ਕਰੇ। ਮਾਪਿਆਂ ਨੇ ਦੱਸਿਆ ਕਿ ਜੇਕਰ ਸਕੂਲ ਸਿਰਫ ਟਿਉਸ਼ਨ ਫੀਸ ਲੈਂਦਾ ਹੈ ਉਹ ਦੇਣ ਲਈ ਤਿਆਰ ਹਨ ਉਨ੍ਹਾਂ ਇਹ ਵੀ ਦੱਸਿਆ ਬੱਚਿਆਂ ਦੀਆ ਆਨਲਾਇਨ ਕਲਾਸਾਂ ਕਾਫੀ ਦੇਰ ਤੋਂ ਬੰਦ ਕਰ ਦਿਤੀਆਂ ਹਨ ਅਤੇ ਸਕੂਲ ਵਲੋਂ ਫੀਸ ਦੇ ਮੈਸਜ ਲਗਾਤਾਰ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਆਸ-ਪਾਸ ਦੇ ਹੋਰ ਕਿਸੇ ਵੀ ਸਕੂਲ ਵਲੋਂ ਇਨ੍ਹਾਂ ਵਾਂਗ ਫ਼ਾਲਤੂ ਫ਼ੰਡਾਂ ਸਮੇਤ ਫ਼ੀਸਾਂ ਨਹੀਂ ਮੰਗੀਆਂ ਜਾਂਦੀਆਂ ਇਹ ਇਕੱਲਾ ਹੀ ਸਕੂਲ ਹੈ ਜਿਸ ਵਿਚ 14 ਸੌ ਦੇ ਕਰੀਬ ਆਸ-ਪਾਸ ਦਰਜਨਾਂ ਪਿੰਡਾਂ ਦੇ ਬੱਚੇ ਪੜ੍ਹਾਈ ਕਰ ਰਹੇ ਹਨ ਜੋ ਵਾਧੂ ਫ਼ੰਡਾਂ ਸਮੇਤ ਫ਼ੀਸਾਂ ਮੰਗਣ ‘ਤੇ ਅੜਿਆ ਹੋਇਆ ਹੈ। ਇਸ ਦੌਰਾਨ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਜੈਨ ਨੇ ਕਿਹਾ ਫ਼ੀਸਾਂ ਉਨ੍ਹਾਂ ਬੱਚਿਆਂ ਦੀਆਂ ਘੱਟ ਕੀਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਬੱਚਿਆਂ ਦੇ ਮਾਪਿਆਂ ਦੀ ਆਮਦਨ ਤਾਲਾਬੰਦੀ ਦੌਰਾਨ ਪ੍ਰਭਾਵਿਤ ਹੋਈ ਹੈ, ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਨਲਾਈਨ ਪੜ੍ਹਾਈ ਕਰਵਾ ਰਹੇ ਅਧਿਆਪਕਾਂ ਨੂੰ ਤਨਖਾਹਾਂ ਵੀ ਦੇਣੀਆਂ ਹਨ। ਸਕੂਲ ਦੇ ਹੋਰ ਵੀ ਫ਼ੰਡ ਹਨ।
ਇਸ ਦੌਰਾਨ ਕੁਝ ਗੱਲਬਾਤ ਤੋਂ ਬਾਅਦ ਉਹ ਸਾਲਾਨਾ ਖਰਚਿਆਂ ਵਿੱਚੋ ੨੦% ਦੀ ਛੋਟ ਦੇਣ ਲਈ ਰਾਜੀ ਹੋਏ ਅਤੇ ਕਿਹਾ ਕਿ ਟਿਉਸ਼ਨ ਫੀਸ ਪੂਰੀ ਹੀ ਰਹੇਗੀ ੨੦% ਦੀ ਛੋਟ ਸਾਲਾਨਾ ਖਰਚਿਆਂ ਵਿੱਚੋ ਹੋਵੇਗੀ ਜਿਸ ਤੇ ਮਾਪਿਆਂ ਵਲੋਂ ਅਸਹਿਮਤੀ ਜਤਾਈ ਜਾਣ ਤੇ ਪ੍ਰਧਾਨ ਜੀ ਵਲੋਂ ਮਾਪਿਆਂ ਨੂੰ ਕਮੇਟੀ ਨਾਲ ਗੱਲਬਾਤ ਕਰਕੇ ਕੁਝ ਹੱਲ ਕੱਢਣ ਦਾ ਅਸਵਾਸ਼ਨ ਦਿੱਤਾ। ਇਸ ਮੌਕੇ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਦੇ ਮਾਪੇ ਆਪਣੀ ਸੱਮਸਿਆ ਲੈਕੇ ਪੁਹੰਚੇ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ