ਫਗਵਾੜਾ 19 ਮਾਰਚ ( ਡਾ ਰਮਨ/ਅਜੇ ਕੋਛੜ) ਆਲ ਇੰਡੀਆ ਕੰਜਿਊਮਰ ਪ੍ਰੋਟੈਕਸ਼ਨ ਆਰਗਨਾਈਜੇਸ਼ਨ ਰਜਿ. ਵਲੋਂ ਅੱਜ ਜੱਥੇਬੰਦੀ ਦੇ ਡਵੀਜਨਲ ਸਕੱਤਰ ਜਲੰਧਰ ਗੁਰਮੀਤ ਸਿੰਘ ਸਾਥੀ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਇਕ ਮੰਗ ਪੱਤਰ ਤਹਿਸੀਲਦਾਰ ਨਵਦੀਪ ਸਿੰਘ ਨੂੰ ਸੋਂਪਿਆ ਗਿਆ। ਜਿਸ ਵਿਚ ਸਰਕਾਰੀ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕਰਦੇ ਹੋਏ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਵਲੋਂ ਸਟੇਸ਼ਨਰੀ ਅਤੇ ਵਰਦੀਆਂ ਦਾ ਵਾਪਰ ਬੰਦ ਕਰਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਗੁਰਮੀਤ ਸਿੰਘ ਸਾਥੀ ਨੇ ਦੱਸਿਆ ਕਿ ਪ੍ਰਾਈਵੇਟ ਸਕੂਲਾਂ ਵਲੋਂ ਆਪਣੇ ਤੌਰ ਤੇ ਮਨ ਮਰਜੀ ਦੀਆਂ ਕੀਮਤਾਂ ਵਸੂਲ ਕਰਕੇ ਕਾਪੀਆਂ ਕਿਤਾਬਾਂ ਅਤੇ ਵਰਦੀਆਂ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਿਸ ਨਾਲ ਵਿਦਿਆਰਥੀਆਂ ਦੇ ਮਾਪੇ ਆਰਥਕ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੇ ਇੰਦਰ ਸਿੰਗਲਾ ਨੇ 16 ਜੂਨ 2019 ਨੂੰ ਬਿਆਨ ਜਾਰੀ ਕਰਕੇ ਦੱਸਿਆ ਸੀ ਕਿ ਪ੍ਰਾਈਵੇਟ ਸਕੂਲਾਂ ਦੀ ਇਸ ਕਾਲਾ ਬਾਜਾਰੀ ਨੂੰ ਰੋਕਣ ਲਈ ਉਨ੍ਹਾਂ ਢੁਕਵੇਂ ਕਦਮ ਚੁੱਕੇ ਹਨ ਅਤੇ ਸਕੂਲ ਪ੍ਰਬੰਧਕਾਂ ਨੂੰ ਜਰੂਰੀ ਹਦਾਇਤਾਂ ਦਿੱਤੀਆਂ ਹਨ ਪਰ ਬਾਵਜੂਦ ਇਸ ਦੇ ਫਗਵਾੜਾ ਦੇ ਪ੍ਰਾਈਵੇਟ ਸਕੂਲ ਪ੍ਰਬੰਧਕ ਸਰਕਾਰੀ ਹਦਾਇਤਾਂ ਨੂੰ ਦਰਕਿਨਾਰ ਕਰਕੇ ਸਰੇਆਮ ਲੁੱਟ ਮਚਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਜੋ ਸਕੂਲ ਇਸ ਗੋਰਖ ਧੰਦੇ ਵਿਚ ਸ਼ਾਮਲ ਹਨ ਉਨ੍ਹਾਂ ਦੀ ਮਾਨਤਾ ਰੱਦ ਕੀਤੀ ਜਾਵੇ। ਇਸ ਮੋਕੇ ਅਨੂਪ ਰਾਜ, ਅਸ਼ਰਫ ਨੰਗਲ, ਅਰੁਨ ਕੁਮਾਰ, ਜਸਵੀਰ ਕੋਟਰਾਣੀ, ਸੁਨੀਸ਼ ਅੱਗਰਵਾਲ ਲਾਡੀ ਅਤੇ ਸੁਖਵਿੰਦਰ ਖਾਲਸਾ ਆਦਿ ਹਾਜਰ ਸਨ।