ਫਗਵਾੜਾ (ਡਾ ਰਮਨ) ਕਰੋਨਾ ਵਾਇਰਸ ਦੇ ਕਹਿਰ ਤੋਂ ਆਪਾ ਸਾਰੇ ਭਲੀਭਾਤੀ ਵਾਕਫ ਹੁੰਦੇ ਹੋਏ ਸਰਕਾਰ ਦੇ ਹੁਕਮਾਂ ਦੀਆ ਧੱਜੀਆ ਉਡਾਉਣ ਵਿੱਚ ਹੀ ਵਡਿਆਈ ਸਮਝ ਰਹੇ ਹਾਂ , ਜ਼ੋ ਕਿ ਦੇਸ਼ ਅਤੇ ਅਪਣੇ ਭਵਿੱਖ ਨਾਲ ਸਰਾਸਰ ਧੋਖਾ ਕਰਨ ਬਰਾਬਰ ਹੈ ਦੁਨੀਆਂ ਭਰ ਵਿੱਚ ਅਪਣੇ ਆਪ ਨੂੰ ਵਿਕਸਿਤ ਅਤੇ ਹੈਲਥ ਕੇਅਰ ਪਾਵਰ ਫੂੱਲ ਦੇਸ਼ ਕਹਾਉਣ ਵਾਲੇ ਵੇਵਸ ਹੋ ਕੇ ਬੈਠ ਗਏ ਹਨ ਇਨ੍ਹਾਂ ਵਿਚਾਰਾਂ ਦੀ ਸਾਂਝ ਪਾਉਂਦੇ ਪਿੰਡ ਮਾਨਾਂਵਾਲੀ ਸਰਪੰਚ ਸੁਨੀਤਾ ਰਾਣੀ ਨੇ ਦੱਸਿਆ ਕਿ ਪਿਛਲੇ ਦੋ ਹਫ਼ਤਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਦੇਸ਼ ਨੂੰ ਲਾਕਡਾਊਨ ਹੋੲਿਆ ਜਿੱਥੇ ੲਿਸ ਸਬੰਧੀ ਸਤਨਾਮਪੁਰਾ ਪ੍ਰਸ਼ਾਸਨ ਵਲੋਂ ਮੂਸਤੈਦੀ ਵਰਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਸਤਨਾਮਪੁਰਾ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤਰ ਅਧੀਨ ਆਉਂਦੇ ਪਿੰਡਾਂ ਚ ਦਿਨ ਦਿਹਾੜੇ ਠੀਕਰੀ ਪਹਿਰੇ ਲਗਵਾਏ ਜਾਣ ਦੀਆ ਨੋਬਤਾ ਕਿਉ ਆੲੀ ਕਿਉਕੀ ਪਿੰਡਾ ਦੇ ਬਹੁਤ ਸਾਰੇ ਲੋਕ ਬਿਨਾ ਵਜਹ ਘੁੰਮਣ ਲੲੀ ਬਹਾਣਾ ਬਣਾ ਕੇ ਲਾਕਡਾਊਨ ਕਰਫਿਊ ਦੀਆ ਧੱਜੀਆ ਉਡਾਉਣ ਚ ਮਸਰੂਫ਼ ਹਨ ਉਨ੍ਹਾਂ ਕਿਹਾ ਕਿ ਪਿੰਡ ਮਾਨਾਂਵਾਲੀ ਵਿੱਖੇ ਮੈਨ ਐਟਰੀਆ ਮੁੰਕਮਲ ਤੌਰ ਤੇ ਬੰਦ ਕੀਤੀਆ ਗਈਆ ਹਨ ਬਾਹਰ ਤੋਂ ਨਾ ਕੋੲੀ ਅੰਦਰ ਦਾਖਲ ਹੋਣ ਦਿੱਤਾ ਜਾਵੇਗਾ ਨਾ ਹੀ ਕੋਈ ਅੰਦਰੋ ਬਾਹਰ , ਜੇ ਕੋੲੀ ਵਿਆਕਤੀ ਜ਼ਰੂਰੀ ਕੰਮ ਲੲੀ ਜਾਣ ਨੂੰ ਕਹੇਗਾ ਉਸ ਨੂੰ ਪੂਰੀ ਪੁੱਛ ਗਿੱਛ ਦੋਰਾਨ ਜਾਣ ਦਿੱਤਾ ਜਾਵੇਗਾ ਜੇਕਰ ਕਿਸੇ ਵੀ ਤਰ੍ਹਾਂ ਦੀ ਚੁਸਤ ਚਲਾਕੀ ਵਰਤੇਗਾ ਤੇ ਪੰਚਾਇਤ ਉਸ ਉਪਰ ਅਮਲੀ ਤੌਰ ਤੇ ਅੈਕਸ਼ਨ ਲਵੇਗੀ ਉਨ੍ਹਾਂ ਆਖਿਆ ਕਿ ੲਿਸ ਅੌਖੀ ਘੜੀ ਵਿੱਚ ਲੋਕਾਂ ਦੀਆ ਮੁਸ਼ਕਲਾ ਨੂੰ ਦੂਰ ਕਰਨ ਲਈ ਗ੍ਰਾਮ ਪੰਚਾਇਤ ਨਾਲ ਖੜੀ ਹੈ ਠੀਕਰੀ ਪਹਿਰੇ ਮੋਕੇ ਸਹਿਯੋਗ ਦੇਣ ਵਾਲੇ ਨੋਜਵਾਨ , ਨਗਰ ਨਿਵਾਸੀਆਂ ਤੇ ਸਮੂਹ ਪੰਚਾਇਤ ਮੈਬਰਾ ਦਾ ਧੰਨਵਾਦ ਕੀਤਾ ਇਸ ਮੌਕੇ ਗੋਲਡੀ , ਕਸ਼ਮੀਰੀ ਲਾਲ , ਜਸਵਿੰਦਰ ਕੁਮਾਰ , ਸੁਰਜੀਤ , ਮੱਖਣ , ਭੱਟੀ , ਚੰਦੀ , ਪਵਨ ਸ਼ਰਮਾ , ਸਤੀਸ਼ , ਜੱਗੀ , ਕਾਲੀ , ਬੱਬਾ, ਵਿਜੇ , ਹਨੀ , ਬੋਬੀ , ਬਲਵਿੰਦਰ ਸਿੰਘ , ਪ੍ਰਭਦੀਪ ਸਿੰਘ , ਅਵਨੀਤ , ਸਤਵਿੰਦਰ ਸਿੰਘ , ਸੁਖਵਿੰਦਰ ਸਿੰਘ , ਆਦਿ ਮੌਜੂਦ ਸਨ