ਫਗਵਾੜਾ (ਡਾ ਰਮਨ) ਇਥੋ ਦੇ ਨਜ਼ਦੀਕੀ ਪਿੰਡ ਮਾਨਾਂਵਾਲੀ ਵਿੱਖੇ ਖੇਤਾ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮਿਲੀ ਜਾਣਕਾਰੀ ਅਨੁਸਾਰ ਮਾਨਾਂਵਾਲੀ ਤੋਂ ਅਠੋਲੀ ਜਾਣ ਵਾਲੇ ਰਸਤੇ ਤੇ ਸਥਿਤ ਬਲਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਦੇ ਖੇਤਾ ਨੂੰ ਅੱਗ ਲੱਗਣ ਕਾਰਨ ਖੇਤਾ ਚ ਖੜੀ ਕਣਕ ਸੜ਼ ਕੇ ਸੁਆਹ ਹੋ ਗੲੀ ਹੈ ਅਤੇ ਉਸ ਦੇ ਖੇਤਾ ਨਾਲ ਲਗਦੀ ਜ਼ਮੀਨ ਦੇ ਖੇਤਾ ਪ੍ਰਕਾਸ਼ ਸਿੰਘ ਪੁੱਤਰ ਮੋਹਣ ਸਿੰਘ ਪਿੰਡ ਮਾਨਾਂਵਾਲੀ , ਸੁਖਦੇਵ ਸਿੰਘ ਪੁੱਤਰ ਮਲਕੀਤ ਸਿੰਘ ਪਿੰਡ ਮਾਨਾਂਵਾਲੀ , ਅਤੇ ਮੇਜਰ ਸਿੰਘ ਪੁੱਤਰ ਹਰਭਜਨ ਸਿੰਘ ਪਿੰਡ ਅਠੋਲੀ ਦੇ ਖੇਤਾ ਨੂੰ ਵੀ ਨੁਕਸਾਨ ਪਹੁੰਚਿਆ ਹੈ ਲੋਕਾ ਤੋ ਮਿਲੀ ਜਾਣਕਾਰੀ ਅਨੁਸਾਰ ਅੱਗ ਦਾ ਕਾਰਣ ਸ਼ਾਟ ਸਰਕਟ ਦੱਸਿਆ ਜਾ ਰਿਹਾ ਹੈ ਮੋਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਨੇ ਅੱਗ ਤੇ ਕਾਬੂ ਪਾਇਆ ਅਤੇ ਥਾਣਾ ਸਤਨਾਮਪੁਰਾ ਮੁੱਖੀ ਊਸ਼ਾ ਰਾਣੀ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਮੋਕੇ ਦਾ ਜਾੲਿਜ਼ਾ ਲਿਅਾ ਅਤੇ ਅਗਲੀ ਕਾਰਵਾਈ ਸ਼ੁਰੂ ਕੀਤੀ