ਤਹਿਸੀਲਦਾਰ ਪਟਵਾਰੀਆਂ ਦੀਆਂ ਵਿੱਤੀ ਅਤੇ ਗੈਰ ਵਿੱਤੀ ਮੰਗਾਂ ਸਬੰਧੀ ਮਾਲ ਵਿਭਾਗ ਅਤੇ ਵਿੱਤ ਵਿਭਾਗ ਨੂੰ ਹਦਾਇਤਾਂ ਜਾਰੀ ਕਰਨ ਸਬੰਧੀ।

ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 9872146132,7340722856

ਮੁੱਖ ਵਿੱਤੀ ਮੰਗਾਂ: ਪੰਜਾਬ ਰਾਜ ਵਿੱਚ 4716 ਪਟਵਾਰੀਆਂ ਦੀਆਂ ਅਸਾਮੀਆਂ ਵਿੱਚੋਂ 2648 ਪੋਸਟਾਂ ਖਾਲੀ ਹਨ। ਜਿਸ ਕਾਰਣ ਪਟਵਾਰੀਆਂ ਉਪਰ ਵਾਧੂ ਪਟਵਾਰ ਸਰਕਲਾਂ ਦਾ ਕੰਮ ਹੋਣ ਕਾਰਣ ਮਾਨਸਿਕ ਬੋਝ ਪਾਇਆ ਜਾ ਰਿਹਾ ਹੈ।ਪਟਵਾਰੀਆਂ ਦੀ ਨਵੀਂ ਭਰਤੀ ਸਬੰਧੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਤੁਰੰਤ ਨਵੀਂ ਭਰਤੀ ਸ਼ੁਰੂ ਕੀਤੀ ਜਾਵੇ ।ਸਾਲ 1996 ਤੋਂ ਬਾਅਦ ਸੀਨੀਅਰ ਸਕੇਲ ਖਤਮ ਕੀਤੇ ਜਾਣ ਕਾਰਣ ਇੱਕੋ ਟਾਈਮ ਭਰਤੀ ਪਟਵਾਰੀਆਂ ਦੀ ਤਨਖਾਹ ਦੀ ਤਰੁਟੀ ਦੂਰ ਕੀਤੀ ਜਾਵੇ। ਪਟਵਾਰੀਆਂ ਦੀ 18 ਮਹੀਨਿਆਂ ਦੀ ਟ੍ਰੇਨਿੰਗ ਨੂੰ ਸੇਵਾ ਕਾਲ ਵਿੱਚ ਸ਼ਾਮਿਲ ਕੀਤਾ ਜਾਵੇ ਅਤੇ ਟ੍ਰੇਨਿੰਗ ਦੌਰਾਨ ਬੇਸਿਕ ਪੇਅ ਦਿੱਤੀ ਜਾਵੇ। ਇਸ ਸਬੰਧੀ ਪਟਵਾਰੀ ਭਰਤੀ ਰੂਲ ਵਿੱਚ ਲੋੜੀਂਦੀ ਸੋਧ ਕੀਤੀ ਜਾਵੇ।
ਮਾਲ ਵਿਭਾਗ ਵਿੱਚ ਨਵੇਂ ਭਰਤੀ 1227 ਪਟਵਾਰੀਆਂ ਦੀ ਭਰਤੀ ਪ੍ਰਕਿਰਿਆ ਸਾਲ 2015 ਵਿੱਚ ਸ਼ੁਰੂ ਕੀਤੀ ਗਈ ਸੀ। ਇਹਨਾਂ ਦਾ ਪਰਖ ਕਾਲ ਸਮਾਂ 3 ਸਾਲ ਦੀ ਵਜਾਏ 2 ਸਾਲ ਕੀਤਾ ਜਾਵੇ।
ਮਾਲ ਵਿਭਾਗ ਵਿੱਚ ਸਮੂਹ ਪਟਵਾਰੀ ਮਾਨਯੋਗ ਡੀ.ਐਲ.ਆਰ. ਦਫਤਰ ਜਲੰਧਰ ਤੋਂ 18 ਦਿਨਾ ਕੰਪਿਊਟਰ ਕੋਰਸ ਕਰ ਚੁੱਕੇ ਹਨ। ਇਸ ਲਈ ਡਾਟਾ ਐਂਟਰੀ ਦਾ ਕੰਮ ਪ੍ਰਾਈਵੇਟ ਕੰਪਨੀ ਤੋਂ ਵਾਪਿਸ ਲੈ ਕੇ ਪਟਵਾਰੀਆਂ ਦੇ ਹਵਾਲੇ ਕੀਤਾ ਜਾਵੇ ਅਤੇ ਪਟਵਾਰੀਆਂ ਨੂੰ ਕੰਪਿਊਟਰ ਅਤੇ ਡਾਟਾ ਐਂਟਰੀ ਸਾਫਟਵੇਅਰ ਮੁਹੱਈਆ ਕਰਵਾਇਆ ਜਾਵੇ।
01 ਜਨਵਰੀ 2004 ਤੋਂ ਮਗਰੋਂ ਭਰਤੀ ਪਟਵਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ।
ਪਟਵਾਰੀਆਂ/ਕਾਨੂੰਗੋ ਨੂੰ ਰੋਜਾਨਾ ਦੇ ਮਹਿਕਮਾ ਮਾਲ ਦੇ ਕੰਮਾਂ ਵਿੱਚ ਵੱਖ-ਵੱਖ ਜਿਲ੍ਹਾ ਦਫਤਰ ਅਤੇ ਅਦਾਲਤਾਂ ਵਿੱਚ ਜਾਣਾ ਪੈਂਦਾ ਹੈ। ਜਿਸ ਕਾਰਣ ਪੰਜਾਬ ਵਿੱਚ ਪਟਵਾਰੀਆਂ ਦਾ ਟੋਲ ਟੈਕਸ ਮਾਫ ਕੀਤਾ ਜਾਵੇ।
ਪਟਵਾਰੀ ਦੀ ਪੋਸਟ ਕੰਮ ਅਨੁਸਾਰ ਟੈਕਨੀਕਲ ਪੋਸਟ ਬਣਦੀ ਹੈ। ਕਲਾਸ-3 ਵਿੱਚ ਪਟਵਾਰੀ 3200 ਗ੍ਰੇਡ ਪੇਅ ਨਾਲ ਸਭ ਤੋਂ ਘੱਟ ਤਨਖਾਹ ਲੈ ਰਿਹਾ ਹੈ ਅਤੇ ਪਟਵਾਰੀ ਨੂੰ ਟੈਕਨੀਕਲ ਗ੍ਰੇਡ ਦਿੱਤਾ ਜਾਵੇ।
ਨਵੀਆਂ ਬਣੀਆਂ ਤਹਿਸੀਲਾਂ ਵਿੱਚ ਦਫਤਰ ਕਾਨੂੰਗੋ, ਸਹਾਇਕ ਦਫਤਰ ਕਾਨੂੰਗੋ ਅਤੇ ਖੇਵਟ ਸਟਾਫ ਦੀਆਂ ਪੋਸਟਾਂ ਦੀ ਮੰਨਜੂਰੀ ਦਿੱਤੀ ਜਾਵੇ। 7 ਪਟਵਾਰ ਸਰਕਲਾਂ ਪਿੱਛੇ 1 ਫੀਲਡ ਕਾਨੂੰਗੋ ਦੀ ਤੁਰੰਤ ਰਚਨਾ ਕੀਤੀ ਜਾਵੇ ਅਤੇ ਇਸ ਸਬੰਧੀ ਕੈਬੀਨਿਟ ਤੋਂ ਮੰਨਜੂਰੀ ਪ੍ਰਾਪਤ ਹੋ ਕੇ ਲੈਂਡ ਰਿਕਾਰਡ ਮੈਨੁਅਲ ਵਿੱਚ ਲੋੜੀਂਦੀ ਸੋਧ ਹੋ ਚੁੱਕੀ ਹੈ।
ਸਰਕਾਰ ਵੱਲੋਂ ਮਾਰਚ 2016 ਵਿੱਚ ਲਏ ਫੈਸਲੇ ਅਨੁਸਾਰ ਪਟਵਾਰ ਵਰਕ ਸਟੇਸ਼ਨ 12ਧ12 ਦੇ ਤਿਆਰ ਕੀਤੇ ਜਾਣ, ਬਿਜਲੀ, ਪਾਣੀ, ਸਫਾਈ, ਚੌਂਕੀਦਾਰ ਅਤੇ ਹੋਰ ਲੋੜੀਂਦੀਆਂ ਸਹੁਲਤਾਂ ਦਾ ਪ੍ਰਬੰਧ ਵੀ ਕੀਤਾ ਜਾਵੇ।
ਮੁੱਖ ਗੈਰ ਵਿੱਤੀ ਮੰਗਾਂ :-
ਨਾਇਬ ਤਹਿਸੀਲਦਾਰ ਦੀ ਪ੍ਰਮੋਸ਼ਨ 100% ਕਾਨੂੰਗੋਆਂ ਵਿੱਚੋਂ ਹੀ ਕੀਤੀ ਜਾਵੇ ਅਤੇ ਤਰੱਕੀ ਕੋਟਾ 50% ਤੋਂ ਵਧਾ ਕੇ 100% ਕੀਤਾ ਜਾਵੇ।
ਪਟਵਾਰੀ ਤੋਂ ਕਾਨੂੰਗੋ ਪਦਉਨਤੀ ਲਈ ਸਮਾਂ 10 ਸਾਲ ਤੋਂ ਘਟਾ ਕੇ 7 ਸਾਲ ਕੀਤਾ ਜਾਵੇ ਅਤੇ ਕਾਨੂੰਗੋ ਤੋਂ ਨਾਇਬ ਤਹਿਸੀਲਦਾਰ ਪਦਉਨਤੀ ਲਈ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਦਫਤਰਾਂ ਵਿੱਚ ਡੀ.ਆਰ.ਏ. (ਆਰ ਐਂਡ ਟੀ) ਦੀਆਂ ਪੋਸਟਾਂ ਉਪਰ ਸੀਨੀਅਰ ਕਾਨੂੰਗੋ ਨੂੰ ਲਾਇਆ ਜਾਵੇ।
ਨਾਇਬ ਤਹਿਸੀਲਦਾਰ ਦੀ ਵਿਭਾਗੀ ਪ੍ਰੀਖਿਆ ਸਮਾਂ ਉਰਦੂ ਦਾ ਪੇਪਰ ਲੈਣ ਦਾ ਉਪਬੰਧ ਹੈ। ਜਿਨ੍ਹਾਂ ਪਟਵਾਰੀਆਂ ਨੇ ਸਟੇਟ ਪਟਵਾਰ ਸਕੂਲ ਤੋਂ ਪਟਵਾਰੀ ਦੀ ਟ੍ਰੇਨਿੰਗ ਸਮੇਂ ਉਰਦੂ ਦਾ ਪੇਪਰ ਪਾਸ ਕੀਤਾ ਹੈ। ਉਹਨਾਂ ਨੂੰ ਪੇਪਰ ਤੋਂ ਛੂਟ ਦਿੱਤੀ ਜਾਵੇ ਅਤੇ ਭਵਿੱਖ ਵਿੱਚ ਪਟਵਾਰੀ ਦੀ ਟ੍ਰੇਨਿੰਗ ਸਮੇਂ ਉਰਦੂ ਦਾ ਪੇਪਰ ਲਿਆ ਜਾਵੇ।
ਪੁਲਿਸ ਕੇਸਾਂ ਵਿੱਚ ਪਟਵਾਰੀਆਂ ਵਿਰੁੱਧ ਕੋਈ ਵੀ ਕਾਰਵਾਈ ਬਿਨ੍ਹਾਂ ਵਿਭਾਗੀ ਪੜਤਾਲ ਤੋਂ ਨਾ ਕੀਤੀ ਜਾਵੇ ਇਸ ਸਬੰਧੀ ਗ੍ਰਹਿ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਪੁਲਿਸ ਅਤੇ ਵਿਜੀਲੈਂਸ ਵਿਭਾਗ ਲਈ ਯਕੀਨੀ ਬਣਾਇਆ ਜਾਵੇ।
ਜਥੇਬੰਦੀ ਮੁਖ-ਮੰਤਰੀ ਪੰਜਾਬ ਜੀ ਤੋਂ ਮੰਗ ਕਰਦੀ ਹੈ ਕਿ ਉਪਰੋਕਤ ਮੰਗਾਂ ਦੀ ਪੂਰਤੀ ਲਈ ਮਾਲ ਵਿਭਾਗ ਅਤੇ ਵਿੱਤ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ । ਜਲਦ ਜਥੇਬੰਦੀ ਨਾਲ ਪੈਨਲ ਮੀਟਿੰਗ ਦਾ ਸਮਾਂ ਦਿੱਤਾ ਜਾਵੇ। ਜੇਕਰ ਪੰਜਾਬ ਸਰਕਾਰ ਵੱਲੋਂ ਉਪਰੋਕਤ ਦਰਜ ਹੱਕੀ ਮੰਗਾਂ ਦੀ ਪੂਰਤੀ ਨਾ ਕੀਤੀ ਗਈ ਤਾਂ ਜਥੇਬੰਦੀ ਸੂਬਾ ਕਮੇਟੀ ਦੀ ਆਉਣ ਵਾਲੀ ਮੀਟਿੰਗ ਵਿੱਚ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਨ ਲਈ ਮਜਬੂਰ ਹੋਵੇਗੀ ਜਿਸਦੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਧੰਨਵਾਦ ਸਹਿਤ। ਅਤੇ ਹੋਰਨਾਂ ਤੋਂ ਇਲਾਵਾ ਸ੍ਰੀ ਤਲਵਿੰਦਰ ਸਿੰਘ ਪ੍ਰਧਾਨ ਤਹਿਸੀਲ ਸ਼ਾਹਕੋਟ, ਗੁਰਪ੍ਰੀਤ ਸਿੰਘ ਸੈਕਟਰੀ, ਗੁਰਦੇਵ ਸਿੰਘ ਖਜਾਨਚੀ, ਮਲਕੀਤ ਸਿੰਘ ਮੀਨੀ ਮੀਤ ਪ੍ਰਧਾਨ, ਸੁਖਦੇਵ ਪਾਲ ਜ਼ਿਲਾ ਖਜਾਨਚੀ, ਦਲਜੀਤ ਸਿੰਘ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ