* ਮਾਂ ਦਾ ਕਰਜ ਸਾਰੀ ਉਮਰ ਨਹੀਂ ਚੁਕਾਇਆ ਜਾ ਸਕਦਾ – ਬੁਲਾਰੇ
ਫਗਵਾੜਾ (ਡਾ ਰਮਨ ) ਗਿਆਨੀ ਭਗਵਾਨ ਸਿੰਘ ਗ੍ਰੰਥੀ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ (ਚੜ•ਦੀ ਪਤੀ) ਪਿੰਡ ਸਾਹਨੀ ਅਤੇ ਭਾਈ ਬਲਵਿੰਦਰ ਸਿੰਘ ਹਜੂਰੀ ਰਾਗੀ ਗੁਰਦੁਆਰਾ ਨਾਨਕਸਰ ਸਾਹਿਬ ਪਿੰਡ ਨੰਗਲਮਾਝਾ ਦੀ ਮਾਤਾ ਕਰਮਜੀਤ ਕੌਰ ( 63) ਪਤਨੀ ਸਵ. ਨਿਰਮਲ ਸਿੰਘ ਨਿਹੰਗ ਵਾਸੀ ਜਗਜੀਤਪੁਰ/ਹਰਬੰਸਪੁਰ ਜੋ ਕਿ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ ਉਹਨਾਂ ਦੇ ਨਮਿਤ ਅੱਜ ਅੰਤਮ ਅਰਦਾਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਨਿਵਾਸ ਪਿੰਡ ਹਰਬੰਸਪੁਰ/ਜਗਜੀਤ ਪੁਰ ਵਿਖੇ ਪਾਏ ਗਏ ਅਤੇ ਅੰਤਮ ਅਰਦਾਸ ਦੀਆਂ ਰਸਮਾਂ ਗੁਰਦੁਆਰਾ ਸਾਹਿਬ ਵਿਖੇ ਪੂਰੀਆਂ ਕੀਤੀਆਂ ਗਈਆਂ। ਇਸ ਮੌਕੇ ਵੱਖ ਵੱਖ ਸਮਾਜਿਕ, ਧਾਰਮਿਕ ਅਤੇ ਸਿਆਸੀ ਜੱਥੇਬੰਦੀਆਂ ਦੇ ਆਗੂਆਂ ਨੇ ਮਾਤਾ ਕਰਮਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਮਾਂ ਦਾ ਕਰਜ ਕੋਈ ਵੀ ਸਾਰੀ ਜਿੰਦਗੀ ਉਤਾਰ ਨਹੀਂ ਸਕਦਾ। ਇਕ ਮਾਂ ਹੀ ਹੈ ਜੋ ਲੱਖ ਦੁੱਖ ਸਹਿ ਕੇ ਵੀ ਆਪਣੀ ਔਲਾਦ ਨੂੰ ਹਰ ਸੁੱਖ ਦੇਣ ਦਾ ਹਰ ਸੰਭਵ ਉਪਰਾਲਾ ਕਰਦੀ ਹੈ। ਮਾਂ ਦੀ ਸੇਵਾ ਵਿਚ ਹਰ ਤੀਰਥ ਦਾ ਫਲ ਪ੍ਰਾਪਤ ਹੁੰਦਾ ਹੈ। ਉਹਨਾਂ ਕਿਹਾ ਕਿ ਮਾਤਾ ਕਰਮਜੀਤ ਕੌਰ ਧਾਰਮਿਕ ਪ੍ਰਵ੍ਰਿਤੀ ਵਾਲੀ ਅਜਿਹੀ ਮਮਤਾ ਦੀ ਮੂਰਤ ਸਨ ਜਿਹਨਾਂ ਨੇ ਆਪਣੇ ਪੁਤਰਾਂ ਨੂੰ ਧਰਮ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਆ ਅਤੇ ਅੱਜ ਉਹਨਾਂ ਦੋਵੇਂ ਪੁੱਤਰ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿਚ ਵਢਮੁੱਲਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਬਾਬਾ ਕਰਮਜੀਤ ਸਿੰਘ ਨੇ ਕਥਾ ਕੀਰਤਨ, ਭਾਈ ਅਮਰੀਕ ਸਿੰਘ ਅਤੇ ਭਾਈ ਅਰਜਨ ਸਿੰਘ ਹੈਡ ਗ੍ਰੰਥੀ ਨੇ ਵੈਰਾਗਮਈ ਕੀਰਤਨ ਸਰਵਣ ਕਰਵਾਇਆ। ਇਸ ਮੌਕੇ ਬਾਬਾ ਹਰਦੀਪ ਸਿੰਘ ਰਿਹਾਣਾ ਜੱਟਾਂ, ਸਾਂਈ ਕਰਨੈਲ ਸ਼ਾਹ ਗੱਦੀ ਨਸ਼ੀਨ ਡੇਰਾ ਸਾਂਈ ਮੰਗੂ ਸ਼ਾਹ ਪਿੰਡ ਸਾਹਨੀ, ਕਾਂਗਰਸੀ ਆਗੂ ਜੋਗਿੰਦਰ ਸਿੰਘ ਮਾਨ, ਗੁਰਦਿਆਲ ਸਿੰਘ ਭੁੱਲਰਾਈ ਚੇਅਰਮੈਨ ਬਲਾਕ ਸੰਮਤੀ ਫਗਵਾੜਾ, ਬਾਬਾ ਗਿਆਨ ਸਿੰਘ ਲੁਧਿਆਣਾ, ਜੱਥੇਦਾਰ ਸਰਵਣ ਸਿੰਘ ਕੁਲਾਰ ਸੀਨੀਅਰ ਅਕਾਲੀ ਆਗੂ ਨੇ ਵੀ ਮਾਤਾ ਕਰਮਜੀਤ ਕੌਰ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਅਜੈਬ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਬਲਜਿੰਦਰ ਸਿੰਘ, ਨਛੱਤਰ ਸਿੰਘ ਸਰਪੰਚ, ਰਾਮਪਾਲ ਸਾਹਨੀ ਸਰਪੰਚ, ਹਰਮਿੰਦਰ ਸਿੰਘ ਨੰਗਲ, ਪਰਮਿੰਦਰ ਸਿੰਘ ਲਾਡੀ, ਮਾਸਟਰ ਪਰਮਜੀਤ ਸਿੰਘ, ਭਾਈ ਮਨਜੀਤ ਸਿੰਘ ਖਾਲਸਾ, ਮਾਸਟਰ ਅਜੀਤ ਸਿੰਘ, ਕੁਲਵੰਤ ਸਿੰਘ ਸਾਹਨੀ, ਕੁਲਬੀਰ ਸਾਹਨੀ, ਜੋਗਾ ਸਿੰਘ, ਟਹਿਲ ਸਿੰਘ, ਭੁਪਿੰਦਰ ਸਿੰਘ, ਗਭਰੂ ਖੁਰਮਪੁਰ, ਸੋਹਨ ਸਿੰਘ ਲੁਧਿਆਣਾ ਆਦਿ ਹਾਜਰ ਸਨ।