ਮਾਹਿਲਪੁਰ 09 ਮਈ

( ਜਸਵਿੰਦਰ ਹੀਰ )

ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਵਲੋਂ ਕੋਰੋਨਾ ਕਰਕੇ ਲਗਾਏ ਹੋਏ ਕਰਫ਼ਿਊ ਦੌਰਾਨ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਦੇ ਹੋਏ ਸਾਦੇ ਢੰਗ ਨਾਲ਼ ਪਹਿਲੀ ਕਿਤਾਬ ” ਮਾਂ ਮੇਰੀ ਏ ਸਭ ਤੋਂ ਸੋਹਣੀ ” ਦਾ ਦੂਜਾ ਭਾਗ ਸਰਪ੍ਰਸਤ ਲਾਲ ਚੰਦ, ਆਨਰੇਰੀ ਸੰਪਾਦਕ ਸਾਬੀ ਈਸਪੁਰੀ, ਰਿੰਪੀ ਗਿੱਲ, ਤਨੀਸ਼ਾ ਵਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਸਾਬੀ ਈਸਪੁਰੀ ਨੇ ਕਿਹਾ ਕਿ ਇਸ ਕਿਤਾਬ ਵਿਚ ਬਾਲ ਕਵਿਤਾਵਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਰਿਲੀਜ਼ ਸਮਾਰੋਹ ਵੱਡੇ ਪੱਧਰ ਤੇ ਕਰਨਾ ਸੀ ਪਰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਦੇ ਢੰਗ ਨਾਲ ਇਸ ਕਿਤਾਬ ਦੇ ਦੂਜੇ ਭਾਗ ਨੂੰ ਰਿਲੀਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਲ ਕਵਿਤਾਵਾਂ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਇਹ ਕਿਤਾਬ ਉਨ੍ਹਾਂ ਵਲੋਂ ਆਪਣੀ ਵਿਆਹ ਦੀ ਅੱਠਵੀ ਵਰੇਗੰਢ ਮੌਕੇ ਰਿਲੀਜ਼ ਕੀਤੀ ਗਈ।