ਫਗਵਾੜਾ (ਡਾ ਰਮਨ) ਸਮਾਜ ਸੇਵਾ ਦੇ ਖੇਤਰ ਵਿੱਚ ਅਪਣੀ ਵੱਖਰੀ ਪਹਿਚਾਣ ਬਣਾਉਣ ਵਾਲੀ ਉੱਘੀ ਸਮਾਜ ਸੇਵੀ ਸੰਸਥਾ ਮਾਂ ਚਿੰਤਪੁਰਨੀ ਨਿਸ਼ਕਾਮ ਚੈਰੀਟੇਬਲ ਸੁਸਾਇਟੀ ਫਗਵਾੜਾ ਵਲੋਂ ਸਮਾਜ ਸੇਵਾ ਦੇ ਪ੍ਰੋਜੈਕਟਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਪ੍ਰਧਾਨ ਦਵਿੰਦਰ ਜੋਸ਼ੀ ਦੀ ਯੋਗ ਅਗਵਾਈ ਅਤੇ ਮੈਡਮ ਚੇਤਨਾ ਜੋਸ਼ੀ ਦੀ ਪ੍ਰੇਰਨਾ ਸਦਕਾ ੲਿੱਕ ਜਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ਲੲੀ ਉਸ ਨੂੰ ਘਰੈਲੂ ਸਮਾਨ ਦਿੱਤਾ ਗਿਆ ੲਿਸ ਮੌਕੇ ਬੋਲਦਿਆਂ ਮੈਡਮ ਚੇਤਨਾ ਜੋਸ਼ੀ ਨੇ ਕਿਹਾ ਕਿ ਕਿਸੇ ਵੀ ਜ਼ਰੂਰਤਮੰਦ ਦੀ ਮੋਕੇ ਤੇ ਜ਼ਰੂਰਤ ਨੂੰ ਪੂਰਾ ਕਰਨਾ ੲਿਨਸਾਨੀਅਤ ਦਾ ਫਰਜ਼ ਹੈ ਅਤੇ ਸੰਸਥਾ ਅਜਿਹੇ ਕਾਰਜਾ ਲਈ ਕਦੇ ਵੀ ਪਿਛੇ ਨਹੀਂ ਹੱਟਦੀ ਅਤੇ ਉਹ ਹਮੇਸ਼ਾ ਜ਼ਰੂਰਤਮੰਦਾਂ ਦੇ ਕੰਮ ਆਉਦੀ ਰਹੇਗੀ ਉਨ੍ਹਾਂ ਕਿਹਾ ਕਿ ਸੰਸਥਾ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕਾਰਜਾ ਨਾਲ ਜਾਣੀ ਜਾਂਦੀ ਹੈ ਅਤੇ ਉਹ ੲਿਸ ਪਹਿਚਾਣ ਨੂੰ ਬਰਕਰਾਰ ਰੱਖਣ ਲਈ ਸਮਾਜ ਸੇਵਾ ਲੲੀ ਹਮੇਸ਼ਾ ਯਤਨਸ਼ੀਲ ਹੋ ਕੰਮ ਕਰਦੀ ਰਹੇਗੀ ੲਿਸ ਮੌਕੇ ਬ੍ਰਿਜ ਮੋਹਨ ਪੁਰੀ , ਰਾਜੇਸ਼ ਜੋਲੀ , ਬਲਜੀਤ ਰਾੲੇ ਰਿੱਕਾ , ਬੰਟੀ ਰਕਾਲਾ , ਪੰਕਜ ਦੱਤ , ਕੁਲਦੀਪ ਸਮਰਾ , ਸੁਖਵਿੰਦਰ ਕੌਰ , ਅਤੇ ਬੰਟੀ ਆਦਿ ਮੌਜੂਦ ਸਨ