Home Punjabi-News ਮਹਿਲਾ ਸਿਪਾਹੀ ਨਾਲ ਬਲਾਤਕਾਰ , ਮਹਿਕਮੇ ਵਲੋਂ ਕੋਈ ਕਾਰਵਾਈ ਨਹੀਂ।

ਮਹਿਲਾ ਸਿਪਾਹੀ ਨਾਲ ਬਲਾਤਕਾਰ , ਮਹਿਕਮੇ ਵਲੋਂ ਕੋਈ ਕਾਰਵਾਈ ਨਹੀਂ।

ਗੁਰਦਾਸਪੁਰ: ਪੰਜਾਬ ਪੁਲਿਸ ਦੀ ਇਕ ਮਹਿਲਾ ਸਿਪਾਹੀ ਨੇ ਤਿੰਨ ਨੌਜਵਾਨਾਂ ਉਤੇ ਬਲਾਤਕਾਰ ਦੇ ਦੋਸ਼ ਲਗਾਏ ਹਨ । ਦੋਸ਼ਾਂ ਚ ਕਿਹਾ ਕਿ ਉਸਦੀ ਅਸ਼ਲੀਲ ਵੀਡੀਓ ਬਣਾ ਵੀ ਲਈ ਹੈ । ਇਹ ਵੀ ਕਿਹਾ ਕਿ ਉਨ੍ਹਾਂ ਨੇ ਧੋਖੇ ਨਾਲ 60 ਲੱਖ ਰੁਪਏ ਦਾ ਬੈਂਕ ਤੋਂ ਕਰਜ਼ਾ ਵੀ ਲਿਆ ਹੈ । ਪੀੜਤ ਪਠਾਨਕੋਟ ਚ ਤੈਨਾਤ ਹੈ । ਪੀੜਤ ਨੇ ਦੱਸਿਆ ਕਿ ਮਹਿਕਮੇ ਨੂੰ ਵੀ ਸ਼ਕਾਇਤ ਦਿੱਤੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ । ਕਥਿਤ ਦੋਸ਼ੀਆਂ ਚ ਇੱਕ ਰਿਸ਼ਤੇਦਾਰ ਵੀ ਦੱਸਿਆ ਜਾ ਰਿਹਾ ਹੈ ।