ਕਿਹਾ – ਦੋਸ਼ੀ ਖਿਲਾਫ ਹੋਵੇ ਸਖਤ ਕਾਨੂਨੀ ਕਾਰਵਾਈ
ਫਗਵਾੜਾ, 19 ਮਾਰਚ ( ਡਾ ਰਮਨ/ਅਜੇ ਕੋਛੜ) ਜਲੰਧਰ ਵਿਖੇ ਤਾਇਨਾਤ ਦਲਿਤ ਸਮਾਜ ਨਾਲ ਸਬੰਧਤ ਮਹਿਲਾ ਪੀ.ਸੀ.ਐਸ ਅਧਿਕਾਰੀ ਨਾਲ ਫੋਨ ਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਨ ਨੂੰ ਮੰਦਭਾਗੀ ਅਤੇ ਬਹੁਤ ਹੀ ਨਿੰਦਣਯੋਗ ਹਰਕਤ ਕਰਾਰ ਦਿੰਦਿਆਂ ਯੂਥ ਕਾਂਗਰਸ ਜਿਲ•ਾ ਕਪੂਰਥਲਾ ਦੇ ਪ੍ਰਧਾਨ ਸੌਰਵ ਖੁੱਲਰ ਨੇ ਸਬੰਧਤ ਦੋਸ਼ੀ ਵਿਅਕਤੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਅਨੁਸੂਚਿਤ ਵਰਗ ਨਾਲ ਸੰਬੰਧਿਤ ਉਕਤ ਪੀ.ਸੀ.ਐਸ ਅਧਿਕਾਰੀ ਨਾਲ ਅਜਿਹੀ ਹਰਕਤ ਦੱਸਦੀ ਹੈ ਕਿ ਆਧੂਨਿਕਤਾ ਦੇ ਇਸ ਦੌਰ ਵਿਚ ਸਾਡਾ ਸਮਾਜ ਕਿੱਥੇ ਖੜਾ ਹੈ। ਅਜਿਹੇ ਘਿਨਾਉਣੇ ਅਪਰਾਧ ਦੇ ਦੋਸ਼ੀ ਨੂੰ ਯਕੀਨੀ ਤੌਰ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੋਸ਼ਲ ਮੀਡਿਆ ਤੇ ਫੈਲੀ ਇਸ ਆਡੀਓ ਵਿਚ ਇਹ ਵਿਅਕਤੀ ਸਿਧੇ ਤੌਰ ਤੇ ਉਸ ਮਹਿਲਾ ਪੀ.ਸੀ.ਐਸ ਅਫਸਰ ਖਿਲਾਫ ਜਾਤੀ ਸੂਚਕ ਸ਼ਬਦ ਵਰਤ ਰਿਹਾ ਹੈ ਜੋ ਕਿ ਬਿਲਕੁਲ ਵੀ ਬਰਦਾਸ਼ਤ ਯੋਗ ਨਹੀਂ ਹੈ। ਸੌਰਵ ਖੁੱਲਰ ਨੇ ਕਿਹਾ ਕਿ ਜਿਸ ਮਹਿਲਾ ਅਧਿਕਾਰੀ ਨਾਲ ਬਦਸਲੂਕੀ ਹੋਈ ਹੈ ਉਹ ਸਾਰੇ ਪੰਜਾਬ ਵਿਚ ਆਪਣੀ ਕਾਬਲੀਅਤ ਤੇ ਨੇਕ ਨੀਯਤੀ ਲਾਇ ਜਾਣੀ ਜਾਂਦੀ ਹੈ। ਹਰ ਉਹ ਇਨਸਾਨ ਜੋ ਬਰਾਬਰੀ ਅਤੇ ਭਾਈਚਾਰੇ ਦੇ ਅਸੂਲਾਂ ਵਿੱਚ ਵਿਸ਼ਵਾਸ ਰੱਖਦਾ ਹੈ ਉਹ ਇਸ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਅਤੇ ਇਸ ਵਿਅਕਤੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਦਲਿਤ ਵਰਗ ਨਾਲ ਸਬੰਧਤ ਅਧਿਕਾਰੀ ਆਪਣੀ ਡਿਉਟੀ ਨੂੰ ਇੱਜਤ ਮਾਣ ਨਾਲ ਨਿਭਾ ਸਕਣ।