ਫਗਵਾੜਾ (ਡਾ ਰਮਨ,ਅਜੇ ਕੋਛੜ)

ਸ੍ਰੀ ਸਨਾਤਨ ਧਰਮ ਸ਼ਿਵ ਮੰਦਰ ਭਗਤਪੁਰਾ ਫਗਵਾੜਾ ਵਲੋ ਮਹਾਸ਼ਿਵਰਾਤਰੀ ਦੇ ਸੰਬੰਧ ਚ ਮੰਦਰ ਤੋਂ ਪ੍ਰਭਾਤ ਫੇਰੀਆਂ ਦੇ ਸ਼ੂਰੁ ਕੀਤੇ ਸਿਲਸਿਲੇ ਦੀ ਲੜੀ ਤਹਿਤ ਮੰਦਰ ਕਮੇਟੀ ਪ੍ਰਧਾਨ ਸੰਤੋਖ ਸਿੰਘ ਸੋਖਾ ਅਤੇ ਸਰਸਵਤੀ ਕੀਰਤਨ ਮੰਡਲੀ ਪ੍ਰਧਾਨ ਸ਼ਸ਼ੀ ਸ਼ਰਮਾ ਦੀ ਅਗਵਾੲੀ ਹੇਠ ਦੱਸਵੀਂ ਪ੍ਰਭਾਤ ਫੇਰੀ ਦਾ ਸ਼ੁਭ ਆਰੰਭ ਕੀਤਾ ਜੋ ੲਿਲਾਕੇ ਦੀਆ ਵੱਖ ਵੱਖ ਗਲੀਆ ਚੋਂ ਹੁੰਦੀ ਹੋਈ ਮੁੱਹਲਾ ਭਗਤਪੁਰਾ ਗਲੀ ਨੰਬਰ 3 ਵਿੱਖੇ ਸਥਿਤ ਕੈਪਟਨ ਟੀ ਆਰ ਸ਼ਰਮਾ, ਸ਼ਕੁੰਤਲਾ, ਰਾਜੀਵ ਕੁਮਾਰ ਸ਼ਰਮਾ, ਰੈਣੁ ਸ਼ਰਮਾ, ਕਰਨ ਸ਼ਰਮਾ, ਹਰਪ੍ਰਿਆ ਸ਼ਰਮਾ (ਕਰਨ ਡੇਅਰੀ) ਪਰਿਵਾਰ ਵਲੋ ਪ੍ਰਭਾਤ ਫੇਰੀ ਦਾ ਫੁੱਲਾ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ ਗਿਆ ਜਿਸ ਵਿੱਚ ਸ਼ਸ਼ੀ ਸ਼ਰਮਾ , ਨੀਲਮ ਸ਼ਰਮਾ , ਰੇਖਾ ਭਾਰਦਵਾਜ , ਉਰਮਿਲਾ ਪ੍ਰਾਸ਼ਰ , ਨਰੇਸ਼ ਗੋਗਨਾ , ਪ੍ਰਮਜੀਤ ਕੌਰ ਹੇਮਾ , ਸੁਖਵਿੰਦਰ ਕੌਰ , ਸੁਨੀਤਾ , ਸਤਵਿੰਦਰ ਕੌਰ , ਗੀਤਾ , ਸੁਦਰਸ਼ਨ ਆਦਿ ਵਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕਰ ਸੰਗਤਾ ਨੂੰ ਨਿਹਾਲ ਕੀਤਾ ਅਤੇ ਮਾਹੋਲ ਨੂੰ ਸ਼ਿਵ ਦੇ ਰੰਗ ਚ ਰੰਗਿਆ ੲਿਸ ਮੌਕੇ ਕੋਸਲਰ ਸਰਬਜੀਤ ਕੌਰ , ਪ੍ਰਿਤਪਾਲ ਕੌਰ ਤੁੱਲੀ, ਕੋਸਲਰ , ਕੋਸਲਰ ਪ੍ਰਮਜੀਤ ਕੌਰ ਕੰਬੋਜ, ਮਨਪ੍ਰੀਤ , ਨਿਸ਼ਾ ਰਾਣੀ ਜਸਵਿੰਦਰ ਸਿੰਘ ਭਗਤਪੁਰਾ , ਹਰਜਿੰਦਰ ਗੋਗਨਾ , ਸਰਬਜੀਤ ਕਾਕਾ , ਤਿਲਕ ਰਾਜ , ਅਸ਼ੋਕ ਕੁਮਾਰ ਬੰਟੀ , ਰਾਜੀਵ ਸ਼ਰਮਾ , ਐਡਵੋਕੇਟ ਜਤਿੰਦਰ ਠਾਕੁਰ ਰਿੰਕੂ , ਵਰਿੰਦਰ ਸਿੰਘ ਕੰਬੋਜ, ਗੁਰਦੀਪ ਸਿੰਘ ਤੁੱਲੀ , ਨਿਰਮਲ ਸਿੰਘ ਮਿਸਤਰੀ , ਸ਼ਸ਼ੀ ਕਪੂਰ , ਅਮਰਜੀਤ ਸਹਿਦੇਵ , ਸ਼ਾਮ ਲਾਲ ਸੈਣੀ ,ਤੋਂ ੲਿਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਮੋਜੂਦ ਸਨ ਇਸ ਮੌਕੇ ਸੰਗਤਾਂ ਨੂੰ ਭੂਜਿਆ ਬਦਾਨਾ ਚਾਹ ਦਾ ਲੰਗਰ ਵਰਤਾਇਆ ਗਿਆ