K9NEWSPUNJAB Bureau-

ਮਹਾਰਾਣੀ ਪ੍ਰਨੀਤ ਕੌਰ( ਐਮ ਪੀ) ਨੇ ਹਰ ਇੱਕ ਪਿੰਡ ਵਿੱਚ 550 ਬੂਟੇ ਲਗਾਉਣ ਦੀ ਮੁਹਿੰਮ ਨੂੰ ਅੱਗੇ ਤੋਰਦਿਆਂ ਹੋਇਆ ਅੱਜ ਆਪਣੇ ਹਲਕੇ ਵਿੱਚ ਵੱਖ ਵੱਖ ਪਿੰਡਾਂ ਚ ਇਸ ਟੀਚੇ ਨੂੰ ਹਾਸਲ ਕਰਨ ਲਈ ਸਾਰਿਆ ਪਿੰਡਾਂ ਵਾਲਿਆਂ ਨੂੰ ਪ੍ਰੇਰਿਤ ਕੀਤਾ।
ਉਹਨਾਂ ਕਿਹਾ ਕਿ ਆਪਾ ਇਸ ਸਾਲ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਪੁਰਬ ਦਿਹਾੜੇ ਮਨਾਉਣੇ ਹਨ ।
ਇਸ ਦੇ ਨਾਲ ਨਾਲ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਓਹਨਾਂ ਦੱਸਿਆ ਕਿ ਕੁੱਝ ਕੁ ਪੰਚਾਇਤਾਂ ਨੇ ਤਾਂ ਇਸ ਕਾਰਜ ਨੂੰ ਨੇਪਰੇ ਚਾੜ ਵੀ ਦਿੱਤਾ ਹੈ ਤੇ ਓਹ ਪੰਚਾਇਤਾਂ ਵਧਾਈ ਦੀਆਂ ਪਾਤਰ ਹਨ ਅਤੇ ਜਿਨ੍ਹਾਂ ਪੰਚਾਇਤਾ ਨੇ ਅੱਜ ਤੱਕ ਨਹੀਂ ਬੂਟੇ ਲਗਾਏ ਓਹ ਵੀ ਜਲਦੀ ਤੋਂ ਜਲਦੀ ਬੂਟੇ ਲਗਾਉਣ ਦਾ ਕੰਮ ਪੂਰਾ ਕਰਨ
ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸਾਫ ਸੁਥਰਾ ਵਾਤਾਵਰਣ ਮੁਹਈਆ ਕਰਵਾਇਆ ਜਾ ਸਕੇ ਤਾਂ ਕਿ ਸਾਡੇ ਬੱਚੇ ਸਾਫ ਸੁਥਰੀ ਹਵਾ ਵਿੱਚ ਸਾਹ ਲੈ ਸਕਣ।

Sponsored By Dhand Medical Store, Nurmahal