ਫਗਵਾੜਾ (ਡਾ ਰਮਨ )

ਮਹਾਰਾਜਾ ਰਣਜੀਤ ਸਿੰਘ ਵੈਲਫੇਅਰ ਐਂਡ ਐਯੂਕੇਸ਼ਨਲ ਸੁਸਾਇਟੀ ਵਲੋਂ ਇੱਕ ਸਮਾਰੋਹ ਕਰਕੇ ਹਰ ਮਹੀਨੇ ਦੇ ਤੀਸਰੇ ਐਤਵਾਰ ਦੀ ਤਰਾਂ ਇਸ ਵਾਰ ਵੀ 15 ਲੋੜਵੰਦ ਬੀਬੀਆਂ ਨੂੰ ਰਾਸ਼ਨ ਵੰਡਿਆ ਗਿਆ। ਸੁਸਾਇਟੀ ਦੇ ਪਰਧਾਨ ਰਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਅਤੇ ਖਾਸ ਤੌਰ ਤੇ ਸਿੱਖ ਇਤਿਹਾਸ ਵਿੱਚ ਅਹਿਮ ਸਥਾਨ ਹੈ ਉਹਨਾਂ ਦੇ ਰਾਜ ਵਿੱਚ ਇਤਿਹਾਸ ਧਰਮ ਦਾ ਕੋਈ ਭੇਦ ਭਾਵ ਨਹੀਂ ਕੀਤਾ ਜਾਂਦਾ ਸੀ। ਇਸ ਮੌਕੇ ਸੁਲਤਾਨ ਸਿੰਘ, ਮਨੋਹਰ ਸਿੰਘ, ਜਸਕਰਨ ਰਾਏ ਜੱਸੀ, ਚਮਨ ਲਾਲ, ਮੋਹਿਤ ਕੁਮਾਰ, ਸਮਾਜ ਸੇਵਕ ਜਸਵਿੰਦਰ ਢੱਡਾ, ਮੀਨਾ ਕੁਮਾਰੀ ਅਤੇ ਤਲਵਿੰਦਰ ਸਿੰਘ ਆਦਿ ਨੇ ਸ਼ਿਰਕਤ ਕੀਤੀ।