ਫਗਵਾੜਾ (ਡਾ ਰਮਨ ) ਮਹਾਰਾਜਾ ਰਣਜੀਤ ਸਿੰਘ ਵੈਲਫੇਅਰ ਐਂਡ ਐਯੂਕੇਸ਼ਨਲ ਸੋਸਾਇਟੀ ਫਗਵਾੜਾ ਵਲੋਂ ਹਰ ਮਹੀਨੇ ਦੀ ਤਰਾਂ ਇਸ ਵਾਰੀ ਵੀ ਲੋੜਵੰਦ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸੋਸਾਇਟੀ ਦੇ ਪਰਧਾਨ ਰਾਜਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਸੋਸਾਇਟੀ ਵਲੋਂ ਹਰ ਮਹੀਨੇ ਦੇ ਤੀਸਰੇ ਐਤਵਾਰ ਲੋੜਵੰਦ ਔਰਤਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ। ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਅਤੇ ਖਾਸ ਕਰਕੇ ਸੱਖ ਇਤਿਹਾਸ ਵਿੱਚ ਅਹਿਮ ਸਥਾਨ ਹੈ। ਇਸ ਮੌਕੇ ਸਮਾਜ ਸੇਵਕ ਪੀ ਐਲ ਵੀ ਡਿਸਟਰਿਕਟ ਲੀਗਲ ਸਰਵਿਸ ਅਥਾਰਟੀ ਕਪੂਰਥਲਾ ਜਸਵਿੰਦਰ ਢੱਡਾ ਨੇ ਸੋਸਾਇਟੀ ਵਲੋਂ ਕੀਤੇ ਜਾਂਦੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾਂ ਕਰਦਿਆ ਕਿਹਾ ਕਿ ਸਾਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਸੇਧ ਲੈ ਕੇ ਦੀਨ ਦੁਨੀਆਂ ਦੀ ਸੇਵਾ ਸਹਾਇਤਾ ਕਰਨਾ ਵੱਡਾ ਪਰਉਪਕਾਰ ਹੈ। ਇਸ ਮੌਕੇ ਮਨੋਹਰ ਸਿੰਘ, ਸੁਲਤਾਨ ਸਿੰਘ, ਜਸਕਰਨ ਰਾਏ, ਚਮਨ ਲਾਲ, ਤਲਵਿੰਦਰ ਸਿੰਘ, ਜੁਝਾਰ ਸਿੰਘ, ਮੋਹਿਤ ਕੁਮਾਰ, ਮੀਨਾ ਰਾਣੀ ਆਦਿ ਹਾਜਰ ਸਨ।