ਪੀ ਡਬਲਿਊ ਡੀ ਤਾਲਮੇਲ ਸੰਘਰਸ਼ ਕਮੇਟੀ ਮੁੜ ਗਠਿਤ ਕਰਨ ਦੀ ਅਪੀਲ :ਮਲਾਗਰ ਸਿੰਘ ਖਮਾਣੋਂ

(ਸਾਹਬੀ ਦਾਸੀਕੇ ਸ਼ਾਹਕੋਟੀ, ਜਸਵੀਰ ਸਿੰਘ ਸ਼ੀਰਾ, ਅਮਨਪ੍ਰੀਤ ਸੋਨੂੰ)

ਸੰਸਾਰ ਵਿਆਪੀ ਕਰੋਨਾ ਮਹਾਂਮਾਰੀ ਦੌਰਾਨ ਜਿੱਥੇ ਸਿਹਤ, ਪੁਲੀਸ , ਆਦਿ ਵਿਭਾਗਾਂ ਦੇ ਹਜ਼ਾਰਾਂ ਕਰਮਚਾਰੀ ਫ਼ਰੰਟ ਲਾਇਨ ਤੇ ਇਸ ਮਹਾਂਮਾਰੀ ਨਾਲ ਲੜ ਰਹੇ ਹਨ। ਉੱਥੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਹਜ਼ਾਰਾਂ ਫ਼ੀਲਡ ਮੁਲਾਜ਼ਮ ਪਿੰਡਾਂ ਸ਼ਹਿਰਾਂ, ਕਸਬਿਆਂ ,ਰਾਜਧਾਨੀ ਚੰਡੀਗੜ੍ਹ ਸਮੇਤ ਸਰਕਾਰੀ ਦਫਤਰਾਂ, ਸਰਕਾਰੀ ਕੁਆਰਟਰਾਂ, ਹਸਪਤਾਲਾਂ, ਡਿਸਪੈਂਸਰੀਆਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦੀਆਂ ਡਿਊਟੀਆਂ ਨਿਭਾ ਰਹੇ ਹਨ। ਜਦੋਂ ਕਿ ਕਰੋਨਾ ਮਹਾਮਾਰੀ ਦੇ ਖ਼ੌਫ਼ ਕਾਰਨ ਵਿਭਾਗ ਦੀ ਅਫ਼ਸਰਸ਼ਾਹੀ ਦਫ਼ਤਰਾਂ ਤੇ ਕੋਠੀਆਂ ਤੱਕ ਹੀ ਸੀਮਤ ਰਹੀ। ਵਿਭਾਗ ਦੇ ਹਜ਼ਾਰਾਂ ਚੱਲ ਠੀਕ ਕੰਮ ਬਾਅਦ ਚ ਕਰਦਾ ਤੈਨੂੰ ਬੜਾ ਸਰਾਏ ਨੇ ਪੰਪ ਓਪਰੇਟਰ ,ਫਿਟਰ ,ਪਲੰਬਰ, ਮਾਲੀ, ਚੌਕੀਦਾਰ ,ਹੈਲਪਰ, ਡਰਾਈਵਰ ਆਦਿ ਮੁਲਾਜ਼ਮ ਪਾਣੀ ਦੀ ਸਪਲਾਈ ,ਲੀਕੇਜ ਦੀ ਰਿਪੇਅਰ, ਸੋਡੀਅਮ ਕਲੋਰਾਈਡ ਦਵਾਈ ਦੀ ਸਪਲਾਈ ਦੀਆਂ ਡਿਊਟੀਆਂ ਨਿਭਾ ਰਹੇ ਹਨ ।ਵਿਭਾਗ ਦੀ ਸਬੰਧਤ ਕੈਬਨਿਟ ਮੰਤਰੀ ਵੱਲੋਂ ਇਕ ਵਾਰ ਵੀ ਮੁਲਾਜ਼ਮਾਂ ਦੀ ਹੌਸਲਾ ਬਿਜਾਈ ਨਹੀਂ ਕੀਤੀ,ਫ਼ੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੱਤਪਾਲ ਭੈਣੀ ,ਜਨਰਲ ਸਕੱਤਰ ਬਲਰਾਜ ਮੌੜ ‘ਮੀਤ ਪ੍ਰਧਾਨ ਮਲਾਗਰ ਸਿੰਘ ਖਮਾਣੋਂ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਲੋਕ ਡਾਨ ਤੋਂ ਪਹਿਲਾਂ ਫੀਲਡ ਮੁਲਾਜ਼ਮਾਂ ਦੀ ਸਾਂਝੀ ਕਮੇਟੀ ਦੀ ਵਿਭਾਗ ਦੇ ਐਚ ਓ ਡੀ ਤੇ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਮੋਹਾਲੀ ਤੇ ਪਟਿਆਲਾ ਨਾਲ ਮੀਟਿੰਗਾਂ ਹੋਈਆਂ ਸਨ। ਦੋਵਾਂ ਅਧਿਕਾਰੀਆਂ ਨੇ ਨੇ ਮੰਗਾਂ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ ।ਪ੍ਰੰਤੂ ਉੱਚ ਅਧਿਕਾਰੀ ਅਫ਼ਸਰਾਂ ਦੀਆਂ ਪ੍ਰਮੋਸ਼ਨਾਂ ਨੂੰ ਤਾਂ ਪਹਿਲ ਦੇ ਰਹੇ ਹਨ। ਪ੍ਰੰਤੂ ਅਧਿਕਾਰੀਆਂ ਨੇ ਫੀਲਡ ਮੁਲਾਜ਼ਮ ਦੀਆਂ ਮੰਗਾਂ ਸਬੰਧੀ ਇੱਕ ਵੀ ਪੱਤਰ ਜਾਰੀ ਨਹੀਂ ਕੀਤਾ ।ਉਨ੍ਹਾਂ ਕਿਹਾ ਕਿ ਜਿਨ੍ਹਾਂ ਕਰਮਚਾਰੀਆਂ ਦੀ ਡਿਊਟੀ ਦੌਰਾਨ ਮੌਤ ਹੋ ਚੁੱਕੀ ਹੈ ਉਨ੍ਹਾਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦੇਣ ਦੀਆਂ ਇੱਕ ਸਾਲ ਤੋਂ ਫ਼ਾਈਲਾਂ

ਮੁੱਖ ਦਫ਼ਤਰ ਪਟਿਆਲਾ ਵਿਖੇ ਰੁਲ ਰਹੀਆਂ ਹਨ ।ਜਦੋਂ ਕਿ 70ਦੇ ਲੱਗਭੱਗ ਫਾਇਲਾ ਕੰਪਲੀਟ ਹੋ ਕੇ ਚਾਰ ਮਹੀਨਿਆਂ ਤੋਂ ਐੱਚ ਓ ਡੀ ਦਫ਼ਤਰ ਮੁਹਾਲੀ ਵਿਖੇ ਅਧਿਕਾਰੀਆਂ ਦੀ ਪ੍ਰਵਾਨਗੀ ਵਿੱਚ ਪਈਆਂ ਹਨ। ਪੁਰਾਣੀ ਪੈਨਸ਼ਨ ਅਧੀਨ ਕਵਰ ਹੋਏ ਸੈਂਕੜੇ ਮੁਲਾਜ਼ਮਾਂ ਦੇ ਸੀ ਪੀ ਐਫ ਦੇ ਬਕਾਏ ਦੀਆਂ ਫਾਇਲਾਂ ਵੀ ਵਿੱਤ ਕੰਟਰੋਲਰ ਪਟਿਆਲਾ ਦਫਤਰ ਚ ਧੂੜ ਫੱਕ ਰਹੀਆਂ ਹਨ ।ਜਦੋਂ ਕਿ ਉੱਚ ਅਧਿਕਾਰੀਆਂ ਨੇ 31 ਮਾਰਚ ਤੱਕ ਸਾਰੇ ਕੇਸ ਮੁਕੰਮਲ ਕਰਨ ਦੇ ਵਾਅਦੇ ਕੀਤੇ ਸਨ। ਇੱਥੋਂ ਤੱਕ ਦਰਜਾ ਚਾਰ ਫ਼ੀਲਡ ਤੇ ਦਫ਼ਤਰੀ ਮੁਲਾਜ਼ਮਾਂ ਦੇ ਦਰਜਾ ਤਿੰਨ ਖਾਲੀ ਪੋਸਟਾਂ ਤੇ ਪ੍ਰਮੋਟ ਕਰਨ ਦੇ ਕੇਸ ਪਿਛਲੇ ਪਿਛਲੇ ਇੱਕ ਸਾਲ ਤੋਂ ਰੁਲ ਰਹੇ ਹਨ ।ਇੱਥੋਂ ਤੱਕ ਫੀਲਡ ਦੇ ਦਰਜਾ ਚਾਰ ਮੁਲਾਜ਼ਮਾਂ ਨੇ ਵਿਭਾਗੀ ਮਨਜ਼ੂਰੀ ਲਾਕ ਲੈ ਕੇ ਦੋ ਸਾਲਾਂ ਤੋਂ ਆਪਣੇ ਨਿੱਜੀ ਖਰਚੇ ਤੇ ਡਿਪਲੋਮੇ ਪਾਸ ਕੀਤੇ ਹੋਏ ਹਨ। 2019 ਵਿੱਚ ਰਿਟਾਇਰ ਹੋਏ ਮੁਲਾਜ਼ਮਾਂ ਦੇ ਪੈਨਸ਼ਨ ਦੇ ਬਕਾਏ ਕੇਸਾਂ ਲਈ ਨਾ ਮੌਜੂਦਾ ਸਰਕਾਰ ਗੰਭੀਰ ਹੈ ਅਤੇ ਨਾ ਹੀ ਵਿਭਾਗ ਦੇ ਅਧਿਕਾਰੀ ।ਜਿਸ ਕਾਰਨ ਰਿਟਾਇਰ ਹੋਏ ਮੁਲਾਜ਼ਮ ਗੰਭੀਰ ਆਰਥਿਕ ਸੰਕਟ ਚ ਦਿਨ ਕੱਟ ਰਹੇ ਹਨ ।ਮੁੱਖ ਦਫ਼ਤਰ ਵਿਖੇ ਫ਼ੀਲਡ ਮੁਲਾਜ਼ਮਾਂ ਦੀਆਂ ਸੀਨੀਅਰਤਾ ਸੂਚੀਆਂ ਮੁਕੰਮਲ ਨਾ ਹੋਣ ਕਰਕੇ ਟੈਕਨੀਕਲ ਸਕੇਲਾਂ ਤੋਂ ਵਾਂਝੇ ਹੋ ਰਹੇ ।ਮੁਲਾਜ਼ਮਾਂ ਦੇ ਸਕੇਲਾਂ ਦੀ ਸੁਧਾਈ ਦੇ ਕੇਸ ਵੀ ਮੁੱਖ ਦਫ਼ਤਰ ਵਿਖੇ ਰੁਲ ਰਹੇ ਹਨ ।ਦਰਜਾ ਚਾਰ ਮੁਲਾਜ਼ਮਾਂ ਦੀ 2011 ਤੋਂ ਸਪੈਸ਼ਲਿਟ ਇੰਕਰੀਮੈਂਟ ਦੀ ਡਿਪਟੀ ਪ੍ਰਸ਼ਾਸਨ ਦੇ ਪੱਤਰਾਂ ਨੂੰ ਡਿਵੀਜ਼ਨ ਅਧਿਕਾਰੀ ਰੱਦੀ ਦੀ ਟੋਕਰੀ ਚ ਸੁੱਟ ਰਹੇ ਹਨ ।ਪੰਜਾਬ ਸਰਕਾਰ ਤੇ ਅਧਿਕਾਰੀਆਂ ਵੱਲੋਂ ਨਵੀਂ ਭਰਤੀ ਤੇ ਲਾਈ ਰੋਕ ਕਾਰਨ ਲੱਖਾਂ ਰੁਪਏ ਦੇ ਵਾਟਰ ਵਰਕਸ ਕਬਾੜ ਬਣਦੇ ਜਾ ਰਹੇ ਹਨ ।ਇਨ੍ਹਾਂ ਕਿਹਾ ਇੱਕ ਪਾਸੇ ਕਰੋਨਾ ਮਹਾਂਮਾਰੀ ਦੇ ਖੌਫ ਚ ਫ਼ੀਲਡ ਮੁਲਾਜ਼ਮ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਦਿਨ ਰਾਤ ਪਾਣੀ ਸਪਲਾਈ ਕਰ ਰਹੇ ਹਨ ।ਦੂਜੇ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਤੇ ਉੱਚ ਅਧਿਕਾਰੀਆਂ ਦੀ ਬੇਰੁਖੀ ਦਾ ਸ਼ਿਕਾਰ ਬਣ ਰਹੇ ਹਨ ।ਇਨ੍ਹਾਂ ਕਿਹਾ ਕਿ ਪਹਿਲਾਂ ਹੀ ਸਮੁੱਚੇ ਮੁਲਾਜ਼ਮਾਂ ਦੀਆਂ ਡੀਏ ਦੀਆਂ ਕਿਸ਼ਤਾਂ ਦੇ ਬਕਾਏ ਤੇ ਪੇ ਕਮਿਸ਼ਨ ਦੀ ਰਿਪੋਰਟ ਦੱਬੀ ਬੈਠੀ ਪੰਜਾਬ ਦੀ ਕੈਪਟਨ ਸਰਕਾਰ ਕਰੋਨਾ ਮਹਾਮਾਰੀ ਦੌਰਾਨ ਸਮੁੱਚੇ ਮੁਲਾਜ਼ਮਾਂ ਦੇ ਨੱਕੋਂ ਮੂੰਹੋਂ ਲੱਥ ਗਈ ਹੈ। ਮਹਾਂਮਾਰੀ ਦੌਰਾਨ ਸਮੁੱਚੇ ਸਿਹਤ ਵਿਭਾਗ ਨੂੰ ਮਜ਼ਬੂਤ ਕਰਨ ਖਾਲੀ ਪੋਸਟਾ ਡਾਕਟਰਾਂ ,ਨਰਸਾਂ ਤੇ ਹੋਰ ਲੋੜੀਂਦੇ ਸਟਾਫ ਦੀ ਭਰਤੀ ਕਰਨਾ, ਠੇਕਾ ਕਾਮਿਆਂ ਨੂੰ ਪੱਕੇ ਕਰਨਾ, ਸਿਹਤ ਸਹੂਲਤਾਂ ਨੂੰ ਸਰਵਜਨਕ ਬਣਾਉਣ ਲਈ ਸਰਕਾਰ ਨੀਤੀਆਂ ਬਣਾਉਣ ਦੀ ਬਣਾਉਣ ਦੀ ਬਜਾਏ ਕਾਰਪੋਰਟ ਪੱਖੀ ਸਾਬਤ ਹੋਈ ਹੈ। ਇਨ੍ਹਾਂ ਸਮੁੱਚੇ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਵਿਭਾਗ ਦੀਆਂ ਸਮੁੱਚੀਆਂ ਜਥੇਬੰਦੀਆਂ ਨੂੰ ਪੀ ਡਬਲਿਊ ਡੀ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਮੁੜ ਉਸਾਰਨ ਦੀ ਅਪੀਲ ਕੀਤੀ ਤਾਂ ਜੋ ਸਾਂਝੇ ਸੰਘਰਸ਼ ਸਦਕਾ ਮੰਗਾਂ ਦੀ ਪ੍ਰਾਪਤੀ ਹੋ ਸਕੇ।