ਫਗਵਾੜਾ (ਡਾ ਰਮਨ ) ਮਹਾਕਾਲੀ ਮੰਦਿਰ ਪਿੰਡ ਸੰਗਤਪੁਰ (ਤਹਿਸੀਲ ਫਗਵਾੜਾ) ਵਿਖੇ ਸ਼੍ਰੀ ਰਾਜ ਦੇਵਾ ਜੀ ਦੀ ਸਰਪ੍ਰਸਤੀ ਹੇਠ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ਪੰਚਾਇਤ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ 48 ਵਾਂ ਸਲਾਨਾ ਜੋੜ ਮੇਲਾ ਕੋਵਿਡ-19 ਮਹਾਮਾਰੀ ਦੇ ਚਲਦੇ ਪ੍ਰਸ਼ਾਸਨ ਵਲੋਂ ਲਾਗੂ ਨਿਯਮਾਂ ਦੀ ਪਾਲਣਾ ਕਰਦੇ ਹੋਏ ਸੰਖੇਪ ਰੂਪ ਵਿਚ ਮਨਾਇਆ ਗਿਆ। ਦੋ ਦਿਨਾਂ ਜੋੜ ਮੇਲੇ ਦੌਰਾਨ ਧਾਰਮਿਕ ਰਸਮਾਂ ਨਿਭਾਈਆਂ ਗਈਆਂ। ਦੂਸਰੇ ਦਿਨ ਸਵੇਰੇ ਭੰਡਾਰਾ ਕਰਵਾਇਆ ਗਿਆ ਅਤੇ ਰਾਤ ਨੂੰ ਮਹਾਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਰਾਜ ਦੇਵਾ ਜੀ ਅਤੇ ਪ੍ਰਬੰਧਕਾਂ ਬਲਦੇਵ ਸਿੰਘ ਲਖਪੁਰ, ਮਨਜੀਤ ਬੋਬੀ ਬੇਗਮਪੁਰ, ਭੂਪਿੰਦਰ ਸਿੰਘ ਅਤੇ ਡਾ. ਰਾਜੇਸ਼ ਕੁਮਾਰ ਵਲੋਂ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ ਗਈ। ਰਾਜ ਦੇਵਾ ਜੀ ਨੇ ਵਿਸ਼ਵ ਸ਼ਾਂਤੀ ਦੀ ਪ੍ਰਾਰਥਨਾ ਕੀਤੀ ਅਤੇ ਸਮੂਹ ਸੰਗਤ ਨੂੰ ਕੋਰੋਨਾ ਤੋਂ ਬਚਾਅ ਲਈ ਸਰਕਾਰੀ ਹਦਾਇਤਾ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮੰਗਾ ਗੁਰਦਾਸਪੁਰ, ਨਿਰਮਲ ਕੁਮਾਰ ਬਲਾਲੋਂ, ਗਿਆਨੀ ਜਤਿੰਦਰ ਸਿੰਘ, ਮੰਗਾ ਸੰਗਤਪੁਰ, ਬੀਬੀ ਗੁਰਬਖਸ਼ ਕੌਰ, ਬੀਬੀ ਸੁਰਜੀਤ ਕੌਰ, ਬਖਸ਼ੋ, ਹਰਜਿੰਦਰ ਕੌਰ, ਕਮਲਜੀਤ ਕੌਰ, ਵਿਜੇ ਲਛਮੀ, ਜਸਪ੍ਰੀਤ ਸਿੰਘ, ਹਰਪਿੰਦਰ ਸਿੰਘ ਪਿੰਕਾ, ਬਿੱਲੂ ਖਲਵਾੜਾ, ਨਿਰਮਲ ਬਲਾਲੋਂ, ਸੁਮਨ ਮੇਹਲੀਆਣਾ, ਜਤਿੰਦਰ ਸਿੰਘ ਮਲਕਪੁਰ, ਸੋਨੂੰ ਬੇਗਮਪੁਰ, ਤੇਜਪਾਲ ਬੇਗਮਪੁਰ, ਹਰਨੇਕ ਸਿੰਘ ਬਿੱਲਾ, ਤਜਿੰਦਰ ਪਾਲ ਸਿੰਘ ਰਿੰਕੂ, ਬਖਸ਼ੀਸ਼ ਸਿੰਘ, ਕਾਬਲ ਰਾਮ, ਰਾਮ ਲੁਭਾਇਆ, ਕੁਲਦੀਪ ਸਿੰਘ, ਉਂਕਾਰ ਰਾਮ, ਜਸਵੰਤ ਰਾਏ ਅਤੇ ਸੁਖਵਿੰਦਰ ਪਾਲ ਆਦਿ ਹਾਜਰ ਸਨ।