ਫਗਵਾੜਾ ( ਡਾ ਰਮਨ , ਅਜੇ ਕੋਛੜ )

ਸਨਾਤਨ ਧਰਮ ਸ਼ਿਵ ਮੰਦਰ ਭਗਤਪੁਰਾ ਫਗਵਾੜਾ ਵਿਖੇ ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੇ ਸੰਬੰਧ ਚ ਅੱਜ ਮੰਦਰ ਕਮੇਟੀ ਵਲੋਂ ਪ੍ਰਧਾਨ ਸੰਤੋਖ ਸਿੰਘ ਸੋਖਾ ਅਤੇ ਸਰਸਵਤੀ ਕੀਰਤਨ ਮੰਡਲੀ ਪ੍ਰਧਾਨ ਸ਼ਸ਼ੀ ਸ਼ਰਮਾ ਦੀ ਅਗਵਾਈ ਹੇਠ ੲਿਲਾਕੇ ਵਿਖੇ ਪ੍ਰਭਾਤ ਫੇਰੀ ਕੱਢੀ ਗਈ ਜਿਸ ਦੇ ਲੋਕਾ ਦਰਸ਼ਨ ਕਰ ਮੱਥਾ ਟੇਕਿਆ ੲਿਸ ਤੋਂ ਬਾਅਦ ਮੰਦਰ ਵਿਖੇ ਸਰਸਵਤੀ ਕੀਰਤਨ ਮੰਡਲੀ ਵਲੋ ਪ੍ਰਭੂ ਭੋਲੇ ਸ਼ੰਕਰ ਜੀ ਦਾ ਗੁਣਗਾਣ ਕੀਤਾ ਗਿਆ ੲਿਸ ਮੋਕੇ ਪ੍ਰਧਾਨ ਸੰਤੋਖ ਸਿੰਘ ਸੋਖਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 11ਫਰਵਰੀ ਤੋਂ 21ਫਰਵਰੀ ਤੱਕ ਪ੍ਰਭਾਤ ਫੇਰੀਆਂ ਦੀ ਸ਼ੂਰੁਆਤ ਕੀਤੀ ਜਾਵੇਗੀ ੲਿਸ ਤੋਂ ਉਪਰੰਤ 21 ਫਰਵਰੀ ਨੂੰ ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਮੰਦਰ ਵਿਖੇ ਬੜੀ ਸ਼ਰਧਾ ਪੂਰਵਕ ਮਨਾਇਆ ਜਾਵੇਗਾ ੲਿਸ ਮੋਕੇ ਅਸ਼ੋਕ ਕੁਮਾਰ ਬੰਟੀ , ਰਾਜੀਵ ਸ਼ਰਮਾ , ਗੁਰਦੀਪ ਸਿੰਘ ਤੁੱਲੀ , ਐਡਵੋਕੇਟ ਜਤਿੰਦਰ ਠਾਕੁਰ ਰਿੰਕੂ , ਸ਼ਾਮ ਲਾਲ ਸੈਣੀ , ਨਿਰਮਲ ਸਿੰਘ ਮਿਸਤਰੀ , ਮਨਪ੍ਰੀਤ , ਰੇਖਾ ਭਾਰਦਵਾਜ , ਉਰਮਿਲਾ ਪ੍ਰਾਸ਼ਰ , ਪ੍ਰਮਜੀਤ ਹੇਮਾ , ਨਰੇਸ਼ ਗੋਗਨਾ , ਨੀਲਮ ਸ਼ਰਮਾ , ਗੀਤਾ , ਸੁਨੀਤਾ , ਸੁਖਵਿੰਦਰ ਤੋਂ ੲਿਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਮੋਜੂਦ ਸਨ