ਨੂਰਮਹਿਲ 24 ਫਰਵਰੀ ( ਨਰਿੰਦਰ ਭੰਡਾਲ )

ਅਕਾਸ਼ ਰਿਕੋਰਟਸ ਐਂਡ ਸੁਰਸੰਗਮ ਵਲੋਂ ਪੰਜਾਬੀ ਰੌਣਕ ਮੇਲਾ ਦੇ ਪ੍ਰਡਿਉਸਰ ਹਰਪਾਲ ਸਿੰਘ , ਕਾਕਾ ਫੂਲ ਵਾਲਾ ਤੇ ਕਲੇਵਰ ਖਵਰਾ ਫਨ ਬੁਆਏ ਗਰੁੱਪ ਵਲੋਂ ਮਲੇਸ਼ੀਆ ਵਿੱਚ ਰਹਿੰਦੇ ਪੰਜਾਬੀ ਸਰੋਤਿਆਂ ਦੇ ਰੁਬਰੂ ਕਰਵਾਇਆ ਪੰਜਾਬੀ ਰੌਣਕ ਮੇਲਾ ਪ੍ਰੌਗਰਾਮ 18 ਫਰਵਰੀ 2020 ਨੂੰ ਕੇਐਲ ਟਾਵਰ ਰੋਮਾਂ ਬੁਪਾਇਆਂ ਕਲਚਰ ਹਾਉਸ ਵਿੱਚ 19 ਫਰਵਰੀ 2020 ਨੂੰ ਕੋਲਾ ਲਾਮਪੁਰ ਵਿੱਚ ਕਰਵਾਇਆ ਗਿਆ। ਮਲੇਸ਼ੀਆ ਵਿੱਚ ਰਹਿੰਦੇ ਪੰਜਾਬੀ ਸਰੋਤਿਆਂ ਵਲੋਂ ਕਲਚਰ ਪ੍ਰੌਗਰਾਮ ਦੌਰਾਨ ਬਹੁਤ ਪਿਆਰ ਤੇ ਸਤਿਕਾਰ ਮਿਲਿਆ ਇਸ ਪੰਜਾਬੀ ਰੌਣਕ ਮੇਲੇ ਵਿੱਚ ਵੱਖ – ਵੱਖ ਕਲਾਕਾਰਾਂ ਵਲੋਂ ਸਰੋਤਿਆਂ ਦਾ ਮਨੋਰੰਜਨ ਕੀਤਾ ਗਿਆ। ਗਾਇਕ ਗੁਰਦਰਸ਼ਣ ਬਲੱਗਣ , ਮਨਦੀਪ ਬਾਲੀ ਯਸ਼ ਭਰੋਮਜਾਰਾ , ਸਤਨਾਮ ਅਣਖੀ , ਸੁਖਬੀਰ ਕੌਰ , ਕੁਲਦੀਪ ਸਿੰਘ ਵਲੋਂ ਸੱਭਿਆਚਾਰਕ ਪ੍ਰੌਗਰਾਮ ਪੇਸ਼ ਕੀਤਾ ਗਿਆ।
ਅਕਾਸ਼ ਰਿਕੋਰਟਸ ਕੰਪਨੀ ਦੇ ਮਲਿਕ ਹਰਪਾਲ ਸਿੰਘ , ਕਾਕਾ ਫੂਲ ਵਾਲਾ ਕਲੇਵਰ ਖਬਰਾਂ ਰੀਤੀਕਾ ਸ਼ੋਖੀਨਾ ਅਤੇ ਪੰਜਾਬੀ ਰੌਣਕ ਮੇਲਾ ਦੀ ਪੂਰੀ ਟੀਮ ਵਲੋਂ ਕਲਾਕਾਰਾਂ ਦਾ ਸਨਮਾਨ ਚਿੰਨ ਸਰਟੀਫ਼ਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਅਸੀਂ ਪੰਜਾਬੀ ਰੌਣਕ ਮੇਲਾ ਦੀ ਪੂਰੀ ਟੀਮ ਦੇ ਤਹਿਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਵੱਖ – ਵੱਖ ਕਲਾਕਾਰਾਂ ਨੂੰ ਮਲੇਸ਼ੀਆ ਵਿੱਚ ਰਹਿੰਦੇ ਪੰਜਾਬੀਆਂ ਦਾ ਪੰਜਾਬੀ ਸੱਭਿਆਚਾਰਕ ਨਾਲ ਜੁੜੇ ਰਹਿਣ ਦਾ ਬਹੁਤ ਵਧੀਆ ਉਪਰਾਲਾ ਕੀਤਾ ਅਤੇ ਸਾਨੂੰ ਪੰਜਾਬੀਆਂ ਦੀ ਸੱਭਿਆਚਰਕ ਗੀਤਾ ਨਾਲ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਅਸੀਂ ਸਰੋਤਿਆਂ ਦਾ ਮਣਾ ਮੁਹੀ ਪਿਆਰ ਲੈ ਕੇ ਕਲਾਕਾਰ ਵਾਪਿਸ ਇੰਡੀਆ ਪਰਤੇ ਧੰਨਵਾਦ ਜੀ।