ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ

ਸ਼ਾਹਕੋਟ/ਮਲਸੀਆਂ , ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ।ਬਾਲ ਵਿਕਾਸ ਪਰੋਜੈਕਟ ਅਫ਼ਸਰ ਜਗਦੀਸ਼ ਕੌਰ ਦੀ ਅਗਵਾਈ ਹੇਠ।ਸਰਕਲ ਸੁਪਰਵਾਈਜ਼ਰ ਭਜਨ ਕੌਰ ਨੇ ਪਿੰਡ ਮਲੀਆਂ ਸਰਕਲ ਖੀਵਾ ਆਂਗਣਵਾੜੀ ਸੈਂਟਰ ਵਿਖੇ ਕੋਵਿਡ 19 ਮਹਾਂਮਾਰੀ ਨੂੰ ਦੇਖਦਿਆਂ ਹੋਇਆਂ।ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਉਂਦਿਆਂ ਹੋਇਆ। ਨਵਜੰਮੀਆਂ ਤਿੰਨ ਧੀਆਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਸਰਕਲ ਸੁਪਰਵਾਈਜ਼ਰ ਭਜਨ ਕੌਰ ਧੀਆਂ ਨੂੰ ਪੁਤਰਾਂ ਦੇ ਬਰਾਬਰ ਦਰਜਾ ਦੇਣ ਬਾਰੇ ਕਿਹਾ। ਅਤੇ ਇਸ ਮੌਕੇ ਤੇ ਧੀਆਂ ਨੂੰ ਤੋਹਫੇ ਵੀ ਦਿੱਤੇ ਗਏ। ਇਸ ਮੌਕੇ ਪਿੰਡ ਦੀ ਸਰਪੰਚ ਸਹਿਬਾਂ ਰਾਜਵਿੰਦਰ ਕੌਰ, ਅਤੇ ਰਾਜ ਕੁਮਾਰ,ਹਰਵੈਲ ਸਿੰਘ, ਨੇ ਬੱਚੀਆਂ ਦੀਆਂ ਮਾਵਾਂ ਨੂੰ ਮੁਬਾਰਕਾਂ ਦਿੱਤੀਆਂ ਇਸ ਵਿੱਚ ਆਂਗਣਵਾੜੀ ਵਰਕਰ ਮੰਜੂ ਸ਼ਰਮਾ, ਮਮਤਾ, ਕੁਲਵਿੰਦਰ ਕੌਰ,ਸੁਮਨ, ਕੁਲਵਿੰਦਰ ਕੌਰ ਬੱਲ ਅਤੇ ਹੋਰਨਾਂ ਤੋਂ ਇਲਾਵਾ ਗੁਰਮੀਤ ਕੌਰ ਅਤੇ ਪਿੰਡ ਦੇ ਹੋਰ ਵੀ ਮੋਹਤਬਰ ਲੋਕ ਅਤੇ ਮੈਂਬਰਾਂ ਨੇ ਵੀ ਇਸ ਸਮਾਗਮ ਵਿੱਚ ਹਿੱਸਾ ਲਿਆ। ਇਸ ਸਮੇਂ ਸੋਸ਼ਲ ਡਿਸਟੈਂਸਿੰਗ ਦਾ ਖ਼ਾਸ ਖ਼ਿਆਲ ਰੱਖਦਿਆਂ ਹੋਇਆਂ ਮੈਡਮ ਭਜਨ ਕੌਰ ਨੇ ਬੱਚੀਆਂ ਦੀਆਂ ਮਾਵਾਂ ਨੂੰ ਦੱਸਿਆ ਕਿ ਕਰੋਨਾ ਜਹੀ ਨਾਮੁਰਾਦ ਬੀਮਾਰੀ ਤੋਂ ਆਪਣੇ ਪਰਿਵਾਰ ਨੂੰ ਕਿਸ ਤਰ੍ਹਾਂ ਬੱਚਾ ਕੇ ਰਖਣਾ ਹੈ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ