ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 7340722856,9872146132

ਸ਼ਾਹਕੋਟ /ਮਲਸੀਆਂ ਅੱਜ ਦਾ ਦਿਨ ਕਿਸੇ ਵੀ ਪੰਜਾਬੀ ਨੂੰ ਭੁੱਲਿਆ ਨਹੀ ਹੈ ।ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਹੈ।ਇਸੇ ਮਹਾਨ ਆਤਮਾ ਨੂੰ ਦੀਪਕ ਸ਼ਰਮਾ ਸੋਸਾਇਟੀ ਪ੍ਰਧਾਨ ਨੇ ਅੱਜ ਯਾਦ ਕਰਦੇ ਹੋਏ ਮਲਸੀਆਂ ਵਿਖੇ ।ਸਾਰੇ ਹੀ ਨਗਰ ਵਾਸੀਆਂ ਨੂੰ ਨਾਲ ਲੈਕੇ ਮਲਸੀਆਂ ਬੱਸ ਸਟੈਂਡ ਤੇ ਸਰਦਾਰ
ਭਗਤ ਸਿੰਘ ਜੀ ਚਰਨਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ ।ਉਸ ਮੌਕੇ ਉਹਨਾਂ ਦੇ ਨਾਲ ਸਰਦਾਰ ਨਿਰਮਲ ਸਿੰਘ ਸਰਾਭਾ,ਸਰਦਾਰ ਗੁਰਮੁੱਖ ਸਿੰਘ ,ਐਲ,
ਆਈ ,ਸੀ ,ਹਰਭਿੰਦਰ ਸਿੰਘ ਭੱਟੀ,ਕਿਸ਼ਨ ਲਾਲ ਤਨੇਜਾ,ਗੁਰਨਾਮ ਸਿੰਘ ਚੱਠਾ,ਅਮਿਤ ਵਿਜ,ਗੌਰਵ ਸ਼ਰਮਾ,ਜੱਗੀ,ਪੁਸ਼ਪ ਜੋਸ਼ੀ,ਅੰਕੁਰ ਗੁਪਤਾ,ਸੁਰਿੰਦਰ ਸਿੰਗਲਾ,ਪਿਊਸ਼ ਗੁਪਤਾ,ਗੁਰਦੀਪ ਸਿੰਘ ਰਿੰਕਾ ,
ਸੰਦੀਪ ਸਿੰਘ ਸੈਣੀ,ਸੁਖਦੇਵ ਸੁੱਖਾ,ਵਰਿੰਦਰ ਕੁਮਾਰ ਭੋਲਾ,ਪ੍ਰਦੀਪ ਸ਼ਰਮਾ,ਲੈਂਹਬਰ ਸਿੰਘ ਸਿੱਧੂ,ਕਰਨੈਲ ਸਿੰਘ ਬਹੁਗੁਣ,ਤੀਰਥ ਕਬੱਡੀ ਪਲੇਅਰ, ਅਵਿਨਾਸ਼ ਕੋਟਲੀ, ਮਲਕੀਤ ਸਿੰਘ ਮਹਿਤਾ,ਗੁਰਚਰਨ ਸਿੰਘ ਮਹਿਤਾ,ਨੇ ਹਵੇਲੀ ਪੱਤੀ ਵਿਖੇ
ਸਾਈਕਲ ਯਾਤਰਾ ਦਾ ਸਵਾਗਤ ਕੀਤਾ ।ਅਤੇ ਭਗਤ ਸਿੰਘ ਦੇ ਜਨਮ ਦਿਨ ਦੀ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਫਰੂਟ ਵੀ ਵੰਡਿਆ ।ਇਸੇ ਤਰ੍ਹਾਂ ਸਾਰੀ ਹੀ ਖੁਰਮਪੁਰ ਪੱਤੀ ਦੀ ਪੰਚਾਇਤ ਅਤੇ ਬਲਵੀਰ ਕੌਰ ਸਰਪੰਚ,ਪਿੰਰਸੀਪਲ ਮੈਡਮ ਸ਼ਾਲੂ ਗੁਪਤਾ ਅਪੈਕਸ ਸਕੂਲ ਨਕੋਦਰ ਪ੍ਰਧਾਨ ਜੇ,ਸੀ,ਆਈ,ਜਸਪਾਲ ਕੌਰ ਪੰਚ ਨੇ ਸਾਈਕਲ ਯਾਤਰਾ ਦਾ ਸਵਾਗਤ ਕੀਤਾ ।ਇਸੇ ਤਰ੍ਹਾਂ ਸਾਰੇ ਹੀ ਨਗਰ ਦੀ ਪ੍ਰਕਰਮਾ ਕਰਕੇ ਉਸ ਸੂਰਮੇ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ ।ਅਤੇ ਨਾਲ ਐਡਵੋਕੇਟ ਦੀਪਕ ਸ਼ਰਮਾ ਅਤੇ ਨਿਰਮਲ ਸਿੰਘ ਸਰਾਭਾ ਨੇ ਸਾਰੇ ਹੀ ਨੌਜਵਾਨਾਂ ਨੂੰ ਬੇਨਤੀ ਕੀਤੀ ।ਅਤੇ ਜੋਰ ਦੇਕੇ ਕਿਹਾ ਕਿ ਜੇਕਰ ਦੇਸ਼ ਬਚਾਉਣਾ ਹੈ ਤਾਂ ਨੌਜਵਾਨ ਨਸ਼ੇਆਂ ਦੀ ਦਲ -ਦਲ ਵਿੱਚ ਨਾਂ ਜਾਣ ।ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸਭ ਤੋਂ ਕਮਜ਼ੋਰ ਪੰਜਾਬੀ ਹੋਣਗੇ ।ਅਜੇ ਵੀ ਵੇਲਾ ਹੈ ਸਭਲ ਜਾਈਏ ।ਅਖੀਰ ਵਿੱਚ ਸਾਰੇ ਪ੍ਰੈਸ ਵਾਲੇ ਅਤੇ ਪੁਲਿਸ ਪ੍ਰਸ਼ਾਸਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਅਤੇ ਯਾਤਰਾ ਬਹੁਤ ਹੀ ਸ਼ਾਂਤ ਮਈ ਢੰਗ ਨਾਲ ਕੱਢੀ ਗਈ ।ਕਨੂੰਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਰੇ ਹੀ ਨਗਰ ਨਿਵਾਸੀਆਂ ਨੇ ਸ਼ਾਂਤ ਮਈ ਢੰਗ ਨਾਲ ਸ਼ਰਧਾ ਦੇ ਫੁੱਲ ਭੇਟ ਕੀਤੇ ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ