ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 9872146132,7340722856

ਸ਼ਾਹਕੋਟ/ਮਲਸੀਆਂ ਅੱਜ ਸ਼ਾਹਕੋਟ ਦੇ ਨਜ਼ਦੀਕੀ ਕਸਬਾ ਮਲਸੀਆਂ ਵਿਖੇ ਅਚਾਨਕ ਦੋ ਬਚਿਆਂ ਦੇ ਲਾਪਤਾ ਹੋਣ ਕਾਰਨ ਬਚਿਆਂ ਦੇ ਪਰਿਵਾਰਕ ਮੈਂਬਰ ਕਾਫੀ ਪਰੇਸ਼ਾਨ ਹਨ ਅੱਜ ਪਤਰਕਾਰਾਂ ਨਾਲ ਗਲਬਾਤ ਦੌਰਾਨ ਵਿਜੈ ਕੁਮਾਰ ਪ੍ਰਧਾਨ ਬਾਵਰੀਆ ਸਮਾਜ ਪੱਤੀ ਖੁਰਮਪੁਰ ਨੇ ਦੱਸਿਆ ਕਿ ਅਰੁਣ ਪੁੱਤਰ ਰਾਜੂ ਅਤੇ ਕਰਨ ਪੁੱਤਰ ਰਾਮ ਪਾਲ ਦੋਵੇਂ ਵਾਸੀ ਡਬੱਰੀ ਰੋਡ ਕਲੌਨੀ,ਮਲਸੀਆਂ ਬੀਤੇ ਦਿਨ ਦੁਪਿਹਰ ਕਰੀਬ ਦੋ ਵਜੇ ਘਰੋਂ ਕਿਤੇ ਚਲੇ ਗਏ ਜੋ ਅਜੇ ਤੱਕ ਵਾਪਸ ਨਹੀਂ ਆਏ ।ਉਨ੍ਹਾਂ ਦੱਸਿਆ ਕਿ ਬਚਿਆਂ ਦੇ ਮਾਤਾ ਪਿਤਾ ਅਤੇ ਹੋਰ ਰਿਸ਼ਤੇਦਾਰਾਂ ਦਾਰਾਂ ਵਲੋਂ ਬਚਿਆਂ ਦੀ ਕਾਫੀ ਭਾਲ ਕੀਤੀ ਪਰ ਉਹ ਕਿਤੇ ਨਹੀਂ ਮਿਲੇ ।ਉਨ੍ਹਾਂ ਦੱਸਿਆ ਕਿ ਬਚਿਆਂ ਦੇ ਲਾਪਤਾ ਹੋਣ ਦੀ ਸੂਚਨਾ ਮਲਸੀਆਂ ਚੌਂਕੀ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ ।ਇਸ ਸਬੰਧੀ ਚੌਂਕੀ ਇੰਚਾਰਜ ਸਬ ਇੰਸਪੈਕਟਰ ਸੰਜੀਵਨ ਸਿੰਘ ਨੇ ਦੱਸਿਆ ਕਿ ਦੋਵੇਂ ਬਚਿਆਂ ਦੇ ਲਾਪਤਾ ਹੋਣ ਤੋਂ ਬਾਅਦ ਉਨ੍ਹਾਂ ਭਾਲ ਕੀਤੀ ਜਾ ਰਹੀ ਹੈ ।ਉਨ੍ਹਾਂ ਦਸਿਆ ਕਿ ਬਚਿਆਂ ਨੇ ਮਲਸੀਆਂ ਵਿਖੇ ਇੱਕ ਨਾਈ ਦੀ ਦੁਕਾਨ ਤੋਂ ਵਾਲ ਕਟਵਾਏ ਅਤੇ ਨਕੋਦਰ ਵੱਲ ਚੱਲੇ ਗਏ ।ਪੁਲਿਸ ਪੂਰੀ ਮੁਸਤੈਦੀ ਨਾਲ ਆਪਣਾ ਕੰਮ ਕਰ ਰਹੀ ਹੈ ।ਪੁਲਿਸ ਤਾਂ ਆਪਣੇ ਵਲੋਂ ਪੂਰੀ ਮੇਹਨਤ ਕਰ ਹੀ ਰਹੀ ਹੈ ।ਜੇਕਰ ਸਮਾਜ ਨੂੰ ਬਚਾਉਣਾ ਹੈ ਤਾਂ ਆਪਾਂ ਨੂੰ ਵੀ ਚਾਹੀਦਾ ਹੈ ਕਿ ਆਪਾਂ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਈਏ ਤਾਂ ਹੀ ਦੇਸ਼ ਵਿਚੋਂ ਕ੍ਰਾਈਮ ਖਤਮ ਹੋ ਸਕਦਾ ਹੈਂ ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ