ਫਗਵਾੜਾ (ਡਾ ਰਮਨ ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਯਤਨਾ ਸਦਕਾ ਵਾਰਡ ਨੰਬਰ 37 ਦੇ 120 ਨੀਲੇ ਕਾਰਡ ਧਾਰਕ ਲੋੜਵੰਦ ਪਰਿਵਾਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਭੇਜੀ ਕਣਕ ਦੀ ਵੰਡ ਸਾਬਕਾ ਨਗਰ ਕੌਂਸਲ ਫਗਵਾੜਾ ਦੇ ਪ੍ਰਧਾਨ ਰਹੇ ਮਲਕੀਅਤ ਸਿੰਘ ਰਘਬੋਤਰਾ ਵਲੋਂ ਕੀਤੀ ਗਈ। ਇਸ ਮੌਕੇ ਉਹਨਾਂ ਜਿੱਥੇ ਪੰਜਾਬ ਸਰਕਾਰ, ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਖਾਸ ਤੌਰ ਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਤਹਿ ਦਿਲੋਂ ਧੰਨਵਾਦ ਕੀਤੀ ਉੱਥੇ ਹੀ ਦੱਸਿਆ ਕਿ ਇਸ ਯੋਜਨਾ ਨੂੰ ਅਸਾਨ ਬਨਾਉਣ ਲਈ ਸਰਕਾਰ ਸਮਾਰਟ ਕਾਰਡ ਬਣਾ ਰਹੀ ਹੈ। ਵਾਰਡ ਦੇ ਹਰ ਲੋੜਵੰਦ ਦਾ ਸਮਾਰਟ ਕਾਰਡ ਜਲਦੀ ਤੋਂ ਜਲਦੀ ਬਨਵਾਉਣ ਦਾ ਉਹ ਯਤਨ ਕਰਨਗੇ। ਉਹਨਾਂ ਕਿਹਾ ਕਿ ਜੋ ਲੋਕ ਅੱਜ ਕਣਕ ਤੋਂ ਵਾਂਝੇ ਰਹੇ ਹਨ ਉਹਨਾਂ ਨੂੰ ਦੂਸਰੇ ਡੀਪੂ ਹੋਲਡਰ ਰਾਹੀਂ ਜਲਦੀ ਕਣਕ ਦੁਆਈ ਜਾਵੇਗੀ ਅਤੇ ਜੇਕਰ ਫਿਰ ਵੀ ਕੋਈ ਪਰਿਵਾਰ ਵਾਂਝਾ ਰਹਿ ਗਿਆ ਤਾਂ ਕੇਂਦਰ ਸਰਕਾਰ ਦੀ ਯੋਜਨਾ ਤਹਿਤ ਰਾਸ਼ਨ ਸਮੱਗਰੀ ਦੁਆਉਣ ਦੀ ਯਤਨ ਕੀਤਾ ਜਾਵੇਗਾ। ਵਾਰਡ ਦੇ ਕਿਸੇ ਪਰਿਵਾਰ ਨੂੰ ਭੁੱਖਿਆਂ ਨਹੀ ਰਹਿਣ ਦਿੱਤਾ ਜਾਵੇਗਾ। ਇਸ ਮੌਕੇ ਗਗਨਦੀਪ ਸਿੰਘ, ਸੁਰਿੰਦਰਪਾਲ, ਪੁਨੀਤ ਕੁਮਾਰ ਆਦਿ ਹਾਜਰ ਸਨ।