Home Punjabi-News ਮਲਕੀਅਤ ਸਿੰਘ ਰਘਬੋਤਰਾ ਦੇ ਉਪਰਾਲੇ ਸਦਕਾ ਵਾਰਡ ਨੰਬਰ 37 ‘ਚ ਲਗਾਇਆ ਬੀਮਾ...

ਮਲਕੀਅਤ ਸਿੰਘ ਰਘਬੋਤਰਾ ਦੇ ਉਪਰਾਲੇ ਸਦਕਾ ਵਾਰਡ ਨੰਬਰ 37 ‘ਚ ਲਗਾਇਆ ਬੀਮਾ ਕਾਰਡ ਬਨਾਉਣ ਦਾ ਕੈਂਪ

ਫਗਵਾੜਾ ( ਡਾ ਰਮਨ ) ਸ਼ਹਿਰ ਦੇ ਵਾਰਡ ਨੰਬਰ 37 ਵਿਖੇ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾ ਸਦਕਾ ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਕੇਂਦਰ ਸਰਕਾਰ ਦੀ ਅਰੋਗਯ ਸੇਤੂ ਯੋਜਨਾ ਤਹਿਤ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਸਬੰਧੀ ਈ-ਕਾਰਡ ਬਨਾਉਣ ਦਾ ਕੈਂਪ ਸੀਨੀਅਰ ਸਿਟੀਜਨ ਕੇਅਰ ਸੈਂਟਰ ਵਿਖੇ ਲਗਾਇਆ ਗਿਆ। ਜਿਸਦਾ ਉਦਘਾਟਨ ਕੁਲਵਿੰਦਰ ਸਿੰਘ ਸੁਪਰਡੈਂਟ ਨਗਰ ਨਿਗਮ ਫਗਵਾੜਾ ਨੇ ਕੀਤਾ। ਸੀ.ਐਸ.ਸੀ. ਸੈਂਟਰ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਕਾਰਡ ਬਨਾਉਣ ਦੀ ਸੇਵਾ ਨਿਭਾਈ। ਇਸ ਮੌਕੇ ਪ੍ਰੇਮ ਨਗਰ, ਮਾਸਟਰ ਸਾਧੂ ਰਾਮ ਨਗਰ, ਗੁਰੂ ਨਾਨਕਪੁਰਾ ਅਤੇ ਖੇੜਾ ਰੋਡ ਦੇ ਲੋੜਵੰਦ ਵਸਨੀਕਾ ਦੇ ਈ-ਕਾਰਡ ਬਨਾਉਣ ਦੀ ਪ੍ਰਕ੍ਰਿਆ ਪੂਰੀ ਕੀਤੀ ਗਈ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਪੰਜ ਲੱਖ ਰੁਪਏ ਤਕ ਦਾ ਇਲਾਜ ਫਰੀ ਕਰਾਉਣ ਦੀ ਸੁਵਿਧਾ ਹੈ ਜਿਸਦਾ ਹਰ ਯੋਗ ਨਾਗਰਿਕ ਨੂੰ ਲਾਭ ਉਠਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਹਰ ਯੋਜਨ ਦਾ ਲਾਭ ਸਭ ਤੋਂ ਪਹਿਲਾਂ ਵਾਰਡ ਨੰਬਰ 37 ਵਿਖੇ ਕੈਂਪ ਲਗਾ ਕੇ ਜਰੂਰਤਮੰਦਾਂ ਤਕ ਪਹੁੰਚਾਉਣਾ ਹੀ ਉਹਨਾਂ ਦਾ ਟੀਚਾ ਰਹਿੰਦਾ ਹੈ। ਉਹਨਾਂ ਦੱਸਿਆ ਕਿ ਜਿਹਨਾਂ ਲੋਕਾਂ ਦੇ ਬੀਮਾ ਕਾਰਡ ਪਹਿਲਾਂ ਬਣਨ ਤੋਂ ਰਹਿ ਗਏ ਉਹਨਾਂ ਦੇ ਰਾਸ਼ਨ ਕਾਰਡ ਅਗਸਤ ਮਹੀਨੇ ਵਿਚ ਅਪਡੇਟ ਹੋਣ ਤੋਂ ਬਾਅਦ ਕੈਂਪ ਲਗਾ ਕੇ ਬੀਮਾ ਕਾਰਡ ਬਣਾਏ ਜਾਣਗੇ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਸਕੱਤਰ ਸੁਰਿੰਦਰ ਪਾਲ, ਮਹਿੰਦਰ ਸਿੰਘ, ਦਵਿੰਦਰ ਸਿੰਘ, ਵਿਸ਼ਵਾ ਮਿੱਤਰ ਸ਼ਰਮਾ, ਰਾਮ ਲੁਭਾਇਆ, ਵਰਿੰਦਰ ਸ਼ਰਮਾ, ਗੁਰਦੇਵ ਸਿੰਘ, ਬਲਦੇਵ ਸ਼ਰਮਾ, ਮਨੀਸ਼ ਕਨੌਜੀਆ ਆਦਿ ਹਾਜਰ ਸਨ।