ਫਗਵਾੜਾ (ਡਾ ਰਮਨ ) ਫਗਵਾੜਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਅਗਵਾਈ ਹੇਠ ਵਾਰਡ ਨੰਬਰ 37 ਦੇ ਮੁਹੱਲਾ ਪ੍ਰੇਮ ਨਗਰ, ਮਾਸਟਰ ਸਾਧੂ ਰਾਮ ਨਗਰ, ਗੁਰਨਾਨਕ ਪੁਰਾ ਅਤੇ ਖੇੜਾ ਰੋਡ ਵਿਖੇ ਅੱਜ 100 ਹੋਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ। ਜਾਣਕਾਰੀ ਦਿੰਦਿਆਂ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬੀਤੇ ਵੀਰਵਾਰ ਵਾਰਡ ਦੇ 100 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਸੀ ਅਤੇ ਲੋਕਾਂ ਨੂੰ ਸਾਬਣ ਤੇ ਕਪੜੇ ਦੇ ਮਾਸਕ ਵੀ ਦਿੱਤੇ ਗਏ ਸੀ ਜਿਹਨਾਂ ਨੂੰ ਧੋਣ ਤੋਂ ਬਾਅਦ ਦੁਬਾਰਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਕੰਮ ਨੂੰ ਨੇਪਰੇ ਚਾੜ•ਨ ਵਿਚ ਮੋਨੂੰ ਸ਼ਰਮਾ, ਕੁਲਤਾਰ ਸਿੰਘ, ਵਿਨੋਦ ਕੁਮਾਰ, ਚਰਨਜੀਤ ਸਿੰਘ ਤੇ ਮਲਕੀਤ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ। ਉਨ•ਾਂ ਦੱਸਿਆ ਕਿ ਰੋਜਾਨਾ ਲੰਗਰ ਤਿਆਰ ਕਰਵਾ ਕੇ ਵੀ ਵਾਰਡ ਦੇ ਲੋੜਵੰਦਾਂ ਨੂੰ ਵੰਡਿਆ ਜਾਂਦਾ ਹੈ ਤਾਂ ਕਿ ਕੋਈ ਵੀ ਪਰਿਵਾਰ ਕਰਫਿਊ ਦੀ ਇਸ ਔਖੀ ਘੜੀ ‘ਚ ਭੁੱਖਾ ਨਾ ਰਹੇ। ਅਗਲੇ ਹਫਤੇ ਵਿਚ ਸਰਕਾਰ ਵਲੋਂ ਨੀਲੇ ਕਾਰਡ ਧਾਰਕਾਂ ਲਈ ਭੇਜਿਆ ਰਾਸ਼ਨ ਵੰਡਿਆ ਜਾਵੇਗਾ। ਫਿਰ ਵੀ ਕਿਸੇ ਪਰਿਵਾਰ ਨੂੰ ਰਾਸ਼ਨ ਦੀ ਲੋੜ ਹੋਵੇਗੀ ਤਾਂ ਉਸਦੀ ਲੋੜ ਪੂਰੀ ਕੀਤੀ ਜਾਵੇਗੀ।