ਨੂਰਮਹਿਲ (ਜਸ਼ਞੀਰ ਸਿੰਘ)

ਰੋਹਿਤ ਸ਼ਰਮਾ ਔਜਲਾ ਅਤੇ ਸੁਖਵੀਰ ਸਰਪੰਚ ਭਾਰੂਵਾਲੀਆ ਦੀ ਦੇਖ ਰੇਖ ਹੇਠ ਬਿਲਗਾ ਵਿਖੇ ਕੱਢਿਆਂ ਗਿਆ ਰੋਸ ਮਾਰਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਯੋਗੀ ਸਰਕਾਰ ਵਾਲੇ ਸੂਬੇ ਉਤੱਰ ਪ੍ਰਦੇਸ ਦੇ ਜਿਲ੍ਹਾ ਹਾਥਰਸ ਦੇ ਪਿੰਡ ਬੁਲਗੜੀ ਵਿਚ 14 ਸਤੰਬਰ ਨੂੰ ਅਨੁਸੂਚਿਤ ਜਾਤੀ ਮਜਦੂਰ ਪਰਿਵਾਰ ਦੀ 22 ਸਾਲਾ ਲੜਕੀ ਮਨੀਸ਼ਾ ਨਾਲ ਪਿੰਡ ਦੇ ਚਾਰ ਉਚ ਜਾਤੀ ਦੇ ਲੜਕਿਆਂ ਸ਼ਰੇਆਮ ਜਬਰੀ ਬਲਾਤਕਾਰ ਕਰਨ ਦਾ ਵਹਿਸ਼ੀਆਨਾ ਕਾਰਾ ਕੀਤਾ ਇਸ ਲੜਕੀ ਦੀ ਰੀੜ ਦੀ ਹੱਡੀ ਤੋੜ ਦਿੱਤੀ ਅਤੇ ਜੀਵ ਵੀ ਕੱਟ ਦਿੱਤੀ ਅਤੇ ਜੁਲਮ ਦਾ ਸ਼ਿਕਾਰ ਲੜਕੀ ਨੇ ਹਸਪਤਾਲ ਦਿੱਲੀ 29 ਸਤੰਬਰ ਨੂੰ ਦਮ ਤੋੜ ਦਿੱਤਾ ਅਨੁਸੂਚਿਤ ਜਾਤੀ ਅਤੇ ਧਾਰਮਿਕ ਘੱਟ ਗਿਣਤੀ ਵਰਗਾਂ ਉੱਤੇ ਹੋ ਰਹੇ ਜੁਰਮਾ ਦੇ ਦੋਸ਼ੀ ਸਰਕਾਰੀ ਸ਼ਹਿ ਤੇ ਦਨਦਨਾਉਦੇ ਫਿਰਦੇ ਹਨ ਇਸ ਦਾ ਖਮਿਆਜ਼ਾ ਮੋਦੀ ਅਤੇ ਯੋਗੀ ਨੂੰ ਭੁਗਤਣਾ ਪੈ ਸਕਦਾ ਹੈ ਆਉ ਆਵਾਜ਼ ਬੁਲੰਦ ਕਰੀਏ ਤਾ ਜੋ ਦੋਸ਼ੀਆਂ ਨੂੰ ਸਜ਼ਾਵਾਂ ਹੋਣ ਪੀੜਤ ਪ੍ਰੀਵਾਰ‌ ਨੂੰ ਇੰਨਸਾਫ ਮਿੱਲ ਸਕੇ ਇਸ ਮੌਕੇ ਰੋਹਿਤ ਸ਼ਰਮਾ ਔਜਲਾ ਸੁਖਵੀਰ ਸਰਪੰਚ ਭਾਰੂਵਾਲੀਆ ਚੌਧਰੀ ਨਵਤੇਜ ਸਿੰਘ ਭੂਪਿੰਦਰ ਸਿੰਘ ਗੋਬਿੰਦ ਮੱਲ ਅਤੇ ਵੋਮੈਨ ਕਾਂਗਰਸੀ ਵਰਕਰਾਂ ਵੀ ਸਨ