ਫਗਵਾੜਾ (ਡਾ ਰਮਨ ) ਮੁਨੀਸ਼ਾ ਵਾਲਮੀਕੀ ਲੜਕੀ ਨਾਲ ਯੂ.ਪੀ. ਦੇ ਹਾਥਰਸ ਵਿਖੇ 4 ਦੰਰਿਦਿਆ ਵਲੋਂ ਦਲਿਤ ਪਰਿਵਾਰ ਨਾਲ ਸਬੰਧਤ ਲੜਕੀ ਨਾਲ ਵਾਪਰੇ ਸਮੂਹਿਕ ਜਬਰ-ਜਨਾਹ ਅਤੇ ਗੈਰ ਮਨੁੱਖੀ ਤਸੀਹਿਆਂ ਦੇ ਚੱਲਦਿਆਂ ਹੋੲੀ ਮੋਤ ਤੋ ਬਾਅਦ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਪੁੱਜੇ ਕਾਂਗਰਸ ਪਾਰਟੀ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਵਢੇਰਾ ਗਾਂਧੀ ਨੂੰ ਯੂ ਪੀ ਪੁਲਿਸ ਵੱਲੋਂ ਗਿ੍ਫ਼ਤਾਰ ਕੀਤੇ ਜਾਣ ਦੇ ਵਿਰੋਧ ਵਿੱਚ ਫਗਵਾੜਾ ਦੇ ਹਦਿਆਬਾਦ ਵਿਖੇ ਸ.ਜੋਗਿੰਦਰ ਸਿੰਘ ਮਾਨ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਬਲਾਕ ਪ੍ਧਾਨ ਦਲਜੀਤ ਰਾਜੂ ਦੀ ਅਗਵਾਈ ਵਿੱਚ ਮੋਦੀ-ਯੋਗੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਕੇਂਦਰ ਸਰਕਾਰ ਅਤੇ ਯੂ ਪੀ ਸਰਕਾਰ ਦੇ ਵਿਰੁੱਧ ਡੱਟ ਕੇ ਨਾਅਰੇਬਾਜ਼ੀ ਕੀਤੀ ਗੲੀ ਇਸ ਦੋਰਾਨ ਰਾਸ਼ਟਰਪਤੀ ਦੇ ਨਾਂਅ ਤਹਿਸੀਲਦਾਰ ਨਵਦੀਪ ਸਿੰਘ ਨੂੰ ਮੰਗ-ਪੱਤਰ ਦਿੱਤਾ ਗਿਆ ਇਸ ਮੌਕੇ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਹਾਥਰਸ ਜਾਣ ਤੋਂ ਰੋਕ ਕੇ ਪੁਲੀਸ ਨੇ ਸਰਕਾਰ ਦੇ ੲਿਸ਼ਾਰੇ ਤੇ ਲੋਕਤੰਤਰ ਦਾ ਘਾਣ ਕੀਤਾ ਹੈ ਯੂ ਪੀ ਦੀ ਕਾਨੂੰਨ ਵਿਵਸਥਾ ਬਦ ਤੋਂ ਬਦਤਰ ਹੋ ਚੁੱਕੀ ਹੈ ਸੂਬੇ ਚ ਦਲਿਤਾਂ ਉੱਪਰ ਅਤਿਆਚਾਰ ਅਤੇ ਅਰਾਜਕਤਾ ਦਾ ਮਾਹੌਲ ਹੈ ੲਿਸ ਲੲੀ ਉਨ੍ਹਾਂ ਮੰਗ ਕੀਤੀ ਕਿ ਯੂ ਪੀ ਸਰਕਾਰ ਅਤੇ ਡੀ ਜੀ ਪ੍ਰਭਾਤ ਕੁਮਾਰ ਨੂੰ ਪੂਰੀ ਟੀਮ ਸਹਿਤ ਬਰਖਾਸਤ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਮਾਮਲੇ ਚ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਵਰਤੀ ਸੰਵੇਦਨਹੀਣਤਾ ਨੂੰ ਵੇਖਦੇ ਹੋਏ ਸੀ ਬੀ ਆਈ ਜਾਂਚ ਕਰਵਾ ਕੇ ਪਰਿਵਾਰ ਨੂੰ ਨਿਆਂ ਦਿੱਤਾ ਜਾਵੇ ੲਿਸ ਤੋਂ ੲਿਲਾਵਾ ਉਨ੍ਹਾਂ ਉਨ੍ਹਾਂ ਜ਼ਬਰ ਜ਼ਿਨਾਹ ਕਰਨ ਵਾਲੇ ਦੋਸ਼ਿਆਂ ਨੂੰ ਫਾਸਟ ਟਰੈਕ ਕੋਰਟ ਵਿੱਚ ਕੇਸ ਚੱਲਾ ਕੇ ਫਾਂਸੀ ਦੀ ਸਜਾ ਦੇਣ ਦੀ ਵੀ ਮੰਗ ਕੀਤੀ ਮੌਕੇ ਉਨ੍ਹਾਂ ਨਾਲ ਬਿੱਲੂ ਖੇੜਾ, ਕ੍ਰਿਸ਼ਨ ਕੁਮਾਰ ਹੀਰੋ, ਸਤੀਸ਼ ਸਾਲੋਤਰਾ, ਧਰਮਵੀਰ ਸੇਠੀ, ਤੁਲਸੀ ਰਾਮ ਖੋਸਲਾ, ਸਤਪਾਲ ਮੱਟੂ, ਸਰਵਰ ਗੁਲਾਮ ਸੱਭਾ, ਮਨੀਸ਼ ਚੌਧਰੀ, ਕੇ ਕੇ ਸ਼ਰਮਾ, ਰਾਮ ਕੁਮਾਰ ਚੱਡਾ, ਹਰੀਸ਼ ਟੀਨੂੰ, ਹਰਪ੍ਰੀਤ ਸਿੰਘ ਸੋਨੂੰ, ਰਾਜੂ ਪੰਚ ਭੁਲਾਰਾਈ,ਸੁਰਿੰਦਰ ਪੱਪੀ, ਆਸ਼ੂ ਮਸਤਨਗਰ,ਹੁਕਮ ਸਿੰਘ ਮੇਹਟ, ਬਲਬੀਰ ਸਿੰਘ ਨੰਬਰਦਾਰ, ਬਲਬੀਰ ਸਿੰਘ ਜੱਖੁ, ਜਸਪਿੰਦਰ ਸਿੰਘ ਕਾਂਸ਼ੀ ਨਗਰ, ਰਾਮ ਆਸਰਾ ਚੱਕ ਪ੍ਰੇਮਾ, ਸਾਧੂ ਰਾਮ ਪੀਪਾਰੰਗੀ, ਅਸ਼ਵਨੀ ਭਾਘਣੀਆ,ਦਰਸ਼ੀ ਉੱਚਾ ਪਿੰਡ, ਮਨਜੋਤ ਸਿੰਘ, ਅਸ਼ੋਕ ਸਲੋਹਤਰਾ