(ਡਾ ਰਮਨ ) -ਤਰਕਸੀਲ ਸੁਸਾਇਟੀ ਪੰਜਾਬ ਇਕਾਈ ਫਗਵਾੜਾ ਵਲੋਂ ਫਗਵਾੜਾ ਦੀਆਂ ਹਮਖਿਆਲ ਜਥੇਬੰਦੀਆਂ ਨਾਲ ਮਿਲ ਕੇ ਫਗਵਾੜਾ ਸ਼ਹਿਰ ਵਿੱਚ ਉਤਰ ਪ੍ਰਦੇਸ਼ ਦੇ ਹਾਥਰਸ ਇਲਾਕੇ ਦੀ ਦਲਿਤ ਵਰਗ ਦੀ ਵਿਦਿਆਰਥਣ ਮਨੀਸ਼ਾ ਨਾਲ ਸਮੂਹਿਕ ਜਬਰ-ਜਨਾਹ ਤੈ ਬਾਅਦ ਬੇਰਹਿਮੀ ਨਾਲ਼ ਕਤਲ ਕਰਨ ਖਿਲਾਫ ਬਸ ਸਟੈਂਡ ਤੋਂ ਸ਼ੂਗਰ ਮਿੱਲ ਚੌਂਕ ਤੱਕ ਸਕੂਲਾਂ ਦੀਆਂ ਵਿਦਿਆਰਥਣਾਂ, ਆਸਾਂ ਵਰਕਰਾਂ ਅਤੇ ਇਲਾਕੇ ਦੇ ਚੇਤਨ ਬੁਧੀਜੀਵੀਆਂ, ਅਧਿਆਪਕਾਂ ਆਦਿ ਸੜਕ ਤੇ ਸਾਮ ਪੰਜ ਵਜੇ ਤੋਂ ਸੂਰਜ ਛਿਪਣ ਤੱਕ ਖੜ੍ਹੇ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ। ਉਨਾਂ ਨੇ ਹੱਥਾਂ ਵਿਚ ਮਨੀਸ਼ਾ ਦੇ ਕਾਤਲਾਂ ਨੂੰ ਫਾਂਸੀ ਦਿਓ, ਉਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਮੁਰਦਾਬਾਦ, ਸਿਆਸੀ ਗੁੰਡਾ ਗੱਠਜੋੜ ਮੁਰਦਾਬਾਦ, ਯੂ ਪੀ ਦੀ ਯੋਗੀ ਸਰਕਾਰ ਬਰਖਾਸਤ ਕਰੋ, ਔਰਤਾਂ, ਦਲਿਤਾਂ ਅਤੇ ਕਿਰਤੀਆਂ ਤੇ ਅੱਤਿਆਚਾਰਾਂ ਦੇ ਜਿੰਮੇਵਾਰ ਹਕੂਮਤਾਂ ਮੁਰਦਾਬਾਦ,ਕਿਸ 2 ਦੀ ਜ਼ੁਬਾਨ ਕੱਟੋਗੇ,ਕਿਸ ਕਿਸ ਨੂੰ ਜਲਾਉਗੇ, ਇਨਸਾਫ਼ ਪਸੰਦ ਲੋਕਾਂ ਦਾ ਏਕਾ ਜਿੰਦਾਬਾਦ ਆਦਿ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ। ਇਸ ਤੋਂ ਪਹਿਲਾਂ ਰੈਸਟ ਹਾਊਸ ਵਿਖੇ ਇਕੱਤਰ ਹੋਏ ਲੋਕਾਂ ਨੂੰ ਮਾਸਟਰ ਸੁਖਦੇਵ ਫਗਵਾੜਾ, ਜਸਵਿੰਦਰ ਸਿੰਘ, ਪ੍ਰੋਫ਼ੈਸਰ ਜਸਕਰਨ ਸਿੰਘ, ਲੈਕਚਰਾਰ ਨਵਕਿਰਨ, ਮੈਡਮ ਲਲਿਤ, ਗੋਪਾਲ ਕ੍ਰਿਸ਼ਨ, ਅੰਬੇਡਕਰ ਸੈਨਾ ਮੂਲਨਿਵਾਸੀ ਦੇ ਪ੍ਰਧਾਨ ਹਰਭਜਨ ਸੁਮਨ ਅਤੇ ਅਧਿਆਪਕ ਆਗੂ ਮਾਸਟਰ ਗੁਰਮੁਖ ਸਿੰਘ ਆਦਿ ਨੇ ਸੰਬੋਧਨ ਕੀਤਾ। ਉਨਾਂ ਕਿਹਾ ਕਿ ਲੋਕਾਂ ਤੇ ਅੱਤਿਆਚਾਰ ਅਤੇ ਧੀਆਂ ਨਾਲ ਬਲਾਤਕਾਰ ਵਰਗੀਆਂ ਘਟਨਾਵਾਂ ਨਾਲ ਦੇਸ਼ ਨੂੰ ਬਦਨਾਮ ਕੀਤਾ ਜਾ ਰਿਹਾ ਹੈ।ਇਸ ਲਈ ਇੰਨਾਂ ਘਟਨਾਵਾਂ ਦੇ ਜਿੰਮੇਵਾਰ ਸਿਆਸੀ ਤੇ ਗੁੰਡਿਆਂ ਨੂੰ ਯਾਦਗਾਰੀ ਸਜ਼ਾਵਾਂ ਦਿੱਤੀਆਂ ਜਾਣ। ਮੈਡਮ ਲਲਿਤ ਨੇ ਆਪਣੇ ਸਕੂਲ ਦੀਆਂ ਵਿਦਿਆਰਥਣਾਂ ਨਾਲ ਵਿਰੋਧ ਪ੍ਰਦਰਸ਼ਨ ਵਿਚ ਸ਼ਮੂਲੀਅਤ ਕੀਤੀ