ਫਗਵਾੜਾ 25 ਮਈ ( ਅਜੈ ਕੋਛੜ ) ਅੱਜ ਈਦ ਉਲ ਫਿਤਰ ਦਾ ਤਿਉਹਾਰ ਮੁਸਲਿਮ ਭਾਈਚਾਰੇ ਵਲੋਂ ਮਦੀਨਾ ਮਸਜਿਦ ਪਲਾਹੀ ਵਿਖੇ ਕੋਵਿਡ-19 ਕੋਰੋਨਾ ਵਾਇਰਸ ਆਫਤ ਪ੍ਰਸ਼ਾਸਨ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਮੁਸਲਿਮ ਭਾਈਚਾਰੇ ਨੂੰ ਈਦ ਮੁਬਾਰਕ ਕਹਿਣ ਲਈ ਵਿਸ਼ੇਸ਼ ਤੌਰ ਤੇ ਮਦੀਨਾ ਮਸਜਿਦ ਪੁੱਜੇ। ਉਹਨਾਂ ਈਦ ਦੀ ਨਮਾਜ ਤੋਂ ਬਾਅਦ ਵਿਧਾਇਕ ਧਾਲੀਵਾਲ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਪਸੀ ਭਾਈਚਾਰੇ ਦੀ ਮਜਬੂਤੀ ਲਈ ਪਰਮਾਤਮਾ ਦੇ ਦਰਸਾਏ ਮਾਰਗ ਤੇ ਚਲਦੇ ਹੋਏ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਮਦੀਨਾ ਮਸਜਿਦ ਕਮੇਟੀ ਦੇ ਪ੍ਰਧਾਨ ਸਰਬਰ ਗੁਲਾਮ ਸੱਬਾ ਨੇ ਦੱਸਿਆ ਕਿ ਈਦ ਉਲ ਫਿਤਰ ਰਮਜਾਨ ਦੇ ਪਵਿੱਤਰ ਮਹੀਨੇ ਦੀ ਸਮਾਪਤੀ ਤੇ ਮਨਾਇਆ ਜਾਂਦਾ ਹੈ। ਉਹਨਾਂ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦਾ ਸੁਨੇਹਾ ਵੀ ਦਿੱਤਾ। ਇਸ ਮੌਕੇ ਭਾਰਤ ਸਮੇਤ ਪੂਰੀ ਦੁਨੀਆ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਮੁਕਤੀ ਲਈ ਅਰਦਾਸ ਵੀ ਕੀਤੀ ਗਈ। ਪ੍ਰਬੰਧਕਾਂ ਵਲੋਂ ਵਿਧਾਇਕ ਧਾਲੀਵਾਲ ਅਤੇ ਉਨ•ਾਂ ਦੇ ਨਾਲ ਪਹੁੰਚੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਸੀਨੀਅਰ ਆਗੂ ਵਿਨੋਦ ਵਰਮਾਨੀ ਸਮੇਤ ਹੋਰਨਾਂ ਨੂੰ ਸਿਰੋਪੇ ਪਾ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਐਸ.ਪੀ. ਮਨਵਿੰਦਰ ਸਿੰਘ, ਡੀ.ਐਸ.ਪੀ. ਸੁਰਿੰਦਰ ਚਾਂਦ, ਐਸ.ਐਚ.ਓ. ਸਿਟੀ ਉਂਕਾਰ ਸਿੰਘ ਬਰਾੜ, ਐਸ.ਐਚ.ਓ. ਸਤਨਾਮਪੁਰਾ ਊਸ਼ਾ ਰਾਣੀ, ਐਸ.ਐਚ.ਓ. ਸਦਰ ਅਮਰਜੀਤ ਸਿੰਘ ਮੱਲੀ, ਐਸ.ਐਚ.ਓ. ਰਾਵਲਪਿੰਡੀ ਪਰਮਜੀਤ ਸਿੰਘ, ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਮਾਰਕਿਟ ਕਮੇਟੀ ਫਗਵਾੜਾ ਦੇ ਉਪ ਚੇਅਰਮੈਨ ਜਗਜੀਵਨ ਖਲਵਾੜਾ, ਅਵਤਾਰ ਸਿੰਘ ਸਰਪੰਚ ਪੰਡਵਾ, ਵਿੱਕੀ ਵਾਲੀਆ ਰਾਣੀਪੁਰ, ਮੈਂਬਰ ਪੰਚਾਇਤ ਰਵੀ, ਸੁਰਜਨ ਸਿੰਘ, ਪੁਰਸ਼ੋਤਮ ਲਾਲ, ਮੁਹੰਮਦ ਰਫੀਕ, ਮੁਹੰਮਦ ਅਲਾਉਦੀਨ, ਕਾਰੀ ਗਯੂਰ ਅਹਿਮਦ, ਸਮੀਰ ਮੁਹੰਮਦ, ਮੁਹੰਮਦ ਕਮਰੂਲ, ਮੁਹੰਮਦ ਮੋਸੀਦ, ਸ਼ਫੀ ਆਲਮ, ਮੁਹੰਮਦ ਮੁੰਨਾ, ਕਾਬਲ ਹਸਨ, ਮੁਹੰਮਦ ਅਸਲਮ, ਅਬਦੁਰ ਰਜਾਕ, ਬਦਰੂਦੀਨ, ਸੋਢੀ ਸੁੰਨੜਾ, ਮਨੋਹਰ ਸਿੰਘ ਪੰਚ, ਮਦਨ ਲਾਲ ਪੰਚ ਆਦਿ ਹਾਜਰ ਸਨ।