ਲਕਸੀਆਂ ਪੱਤੀ ਵਿੱਚ ਰੂੜੀਆਂ ਵਾਲੀ ਥਾਂ ਤੇ ਅਧਕਾਰਿਤ ਸਰਪੰਚ ਵੱਲੋਂ ਨਜਾਇਜ਼ ਕਬਜਾ ਕਰਨ ਸਬੰਧੀ ਕੀਤੀ ਸਕਾਇਤ।

(ਸਾਹਬੀ ਦਾਸੀਕੇ ਸ਼ਾਹਕੋਟੀ, ਜਸਵੀਰ ਸਿੰਘ ਸ਼ੀਰਾ, ਅਮਨਪ੍ਰੀਤ ਸੋਨੂੰ)

ਸ਼ਾਹਕੋਟ/ਮਲਸੀਆਂ:-ਭਾਰਤੀ ਇਨਕਲਾਬੀ ਮਾਰਕਸਬਾਦੀ ਪਾਰਟੀ(R.M.I.)ਦੇ ਤਹਿਸੀਲ ਸਕੱਤਰ ਕਾਮਰੇਡ ਨਿਰਮਲ ਸਿੰਘ ਮਲਸੀਆਂ ਤੇ ਪੇਂਡੂ ਮਜਦੂਰ ਯੂਨੀਅਨ ਦੇ ਆਗੂ ਬੀਬੀ ਗੁਰਬਖਸ਼ ਕੌਰ ਸਾਦਿਕਪੁਰ ਦੀ ਅਗਵਾਈ ਹੇਠ ਅੱਜ ਬੀ.ਡੀ.ਪੀ.ਓ.ਬਲਾਕ ਸ਼ਾਹਕੋਟ ਨੂੰ ਮੰਗ ਪੱਤਰ ਦੇਣ ਉਪਰੰਤ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਨਿਵਾਸੀ ਮਲਸੀਆਂ ਪੱਤੀ ਲਕਸੀਆਂ ਦੇ ਸੈਂਕੜੇ ਔਰਤਾਂ ਅਤੇ ਮਰਦਾਂ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਲਕਸੀਆਂ ਪੱਤੀ ਦੇ ਅਧਿਕਾਰਿਤ ਸਰਪੰਚ ਮਜੂਦਾ ਰਾਣੋਂ ਰੂੜੀਆਂ ਵਾਲੀ ਜਗ੍ਹਾ ਤੇ ਨਜਾਇਜ਼ ਜਬਰੀ ਕਬਜਾ ਕਰਨਾ ਚਾਹੁੰਦੀ ਹੈ।ਅਤੇ ਸਾਡੇ ਪਿੰਡ ਦੀਆਂ ਔਰਤਾਂ ਉੱਥੇ ਕੂੜਾ ਸੁਟਣ ਲਈ ਜਾਦੀਆਂ ਹਨ।ਤਾਂ ਇਨ੍ਹਾਂ ਦਾ ਪੱਤੀ ਬਾਵਾ ਅਤੇ ਲੜਕਾ ਸੰਦੀਪ ਗਾਲੀ ਗਲੋਚ ਕਰਦੇ ਹਨ।ਉਨ੍ਹਾਂ ਮੰਗ ਕੀਤੀ ਕਿ ਸਰਪੰਚ ਨੂੰ ਆਹੁਦੇ ਤੋ ਬਰਖਾਸਤ ਕੀਤਾ ਜਾਵੇ।