ਦਿਹਾੜੀ 6 ਘੰਟੇ ਕਰਨ ਅਤੇ ਮਜਦੂਰਾਂ ਤੇ ਛੋਟੇ ਦੁਕਾਨਦਾਰਾ ਨੁੰ 10000 ਰੁਪਏ ਸਹਾਇਤਾ ਦੀ ਮੰਗ

ਗੜਸ਼ੰਕਰ : 1 ਮਈ (ਫੂਲਾ ਰਾਮ ਬੀਰਮਪੁਰ ) ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਅਤੇ ਪੰਜਾਬ ਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ ਦੇ ਸੱਦੇ ਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ,ਕਿਰਤੀ ਕਿਸਾਨ ਯੂਨੀਅਨ, ਪੇੰਡੂ ‘ਮਜ਼ਦੂਰ ਯੂਨੀਅਨ ਦੇ ਚੋਣਵੇ ਆਗੂਆਂ ਵਲੋ ਸਵੇਰੇ ਅੱਠ ਵਜੇ ਗਾਂਧੀ ਪਾਰਕ ਵਿਖੇ ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ “ਕਰੋਨਾ ਵਾੲਿਰਸ” ਦੇ ਖ਼ਤਰੇ ਦਾ ਹੳੂਅਾ ਖੜਾ ਕਰਕੇ ਮਜ਼ਦੂਰਾਂ, ਮੁਲਾਜ਼ਮਾਂ ਅਤੇ ਅਾਮ ਲੋਕਾਂ ‘ਤੇ ਅਾਰਥਿਕ ਬੋਝ ਲੱਦਣ ਦੇ ਕਾਨੂੰਨਾਂ ਖਿਲਾਫ ਵਿਰੋਧ ਦਰਜ਼ ਕਰਵਾਇਆ ਗਿਆ ਅਤੇ ਸੰਨ 1886 ਦੇ ਸ਼ਿਕਾਗੋ ਦੇ ਸ਼ਹੀਦਾਂ ਦੀ ਵਿਰਾਸਤ ਦੀ ਨੂੰ ਸਿਜ਼ਦਾ ਕੀਤਾ।ਵੱਖ ਵੱਖ ਯੂਨੀਅਨਾ ਦੇ ਆਗੂਆਂ ਮੁਕੇਸ਼ ਗੁਜਰਾਤੀ, ਕੁਲਵਿੰਦਰ ਚਾਹਲ, ਪਰਮਜੀਤ ਸਿੰਘ ਨੇ ਮਜਦੂਰਾਂ ਦੇ ਇਤਿਹਾਸਕ ਮਈ ਦਿਹਾੜੇ ਮੌਕੇ ਮੰਗ ਕੀਤੀ ਕਿ 8 ਘੰਟੇ ਤੋ 12 ਘੰਟੇ ਦੀ ਦਿਹਾੜੀ ਦੀ ਤਜਵੀਜ ਰੱਦ ਕਰਕੇ ਦਿਹਾੜੀ 6 ਘੰਟੇ ਦੀ ਕਰਨ ਜਿਸ ਨਾਲ ਜਿੱਥੇ ਬੇਰੁਜਗਾਰਾ ਨੁੰ ਰੁਜ਼ਗਾਰ ਮਿਲੇਗਾ ਉਥੇ ਮਜਦੂਰਾਂ ਨੁੰ ਲੰਬੀ ਤੇ ਸਿਹਤਮੰਦ ਜਿੰਦਗੀ ਗੁਜਾਰਨ ਦਾ ਮੌਕਾ ਮਿਲੇਗਾ, ਸਮੂਹ ਮਜਦੂਰਾਂ ਅਤੇ ਛੋਟੇ ਦੁਕਾਨਦਾਰਾ ਨੁੰ ਸ਼ਪੈਸ਼ਲ 10,000/- ਰੁਪਏ ਪ੍ਰਤੀ ਮਹੀਨਾ ਸਹਾਇਤਾ ਦੇਣ,ਸਮੂਹ ਕੱਚੇ ਅਤੇ ਕੰਟਰੈਕਟ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ,ਨਵੀਂ ਪੈਨਸ਼ਨ ਪ੍ਰਣਾਲੀ(NPS) ਰੱਦ ਕਰਕੇ ਪੁਰਾਣੀ ਪੈਨਸ਼ਨ ਪ੍ਰਣਾਲੀ(OPS) ਲਾਗੂ ਹੋਵੇ,ਮਾਣ ਭੱਤਾ ਵਰਕਰਾਂ ‘ਤੇ ਘੱਟੋ ਘੱਟ ਉਜ਼ਰਤਾਂ ਲਾਗੂ ਕਰਕੇ ਪੱਕਾ ਕਰਨ, ਮੁਲਾਜ਼ਮਾਂ ਦਾ ਡੀ.ੲੇ. ਜਾਮ ਕਰਨ ਅਤੇ ਜਬਰੀ ਤਨਖਾਹ ਕਟੌਤੀ ਦੀਆਂ ਤਜਵੀਜ਼ਾਂ ਮੁੱਢੋ ਰੱਦ ਹੋਣ ਦੀ ਮੰਗ ਕੀਤੀ ਇਸ ਮੌਕੇ ਡੀ.ਟੀ.ਐਫ ਪੰਜਾਬ ਦੇ ਆਗੂ ਸੁਖਦੇਵ ਡਾਨਸੀਵਾਲ ਹੰਸ ਰਾਜ ਗੜਸ਼ੰਕਰ ਜਰਨੈਲ ਸਿੰਘ ਨਰਿੰਦਰ ਕੁਮਾਰ ਸਤਪਾਲ ਕਲੇਰ ਆਦਿ ਡੀ.ਟੀ.ਐਫ.ਆਗੂ ਅਤੇ ਕਸ਼ਮੀਰ ਸਿੰਘ ਮਜਦੂਰ ਆਗੂ ਮੌਜੂਦ ਰਹੇ।