ਮੋਰਿੰਡਾ,28 ਫਰਵਰੀ(ਸਾਹਬੀ ਦਾਸੀਕੇ)

ਵੱਖ ਵੱਖ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦੇ ਆਧਾਰਤ ਮਜਦੂਰ ਮੁਲਾਜ਼ਮ ਤਾਲਮੇਲ ਕੇਂਦਰ ਦੀ ਅਗਵਾਈ ਵਿੱਚ ਵੱਖ ਵੱਖ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਵੱਲੋਂ ਮੁਸਲਮਾਨ ਭਾਈਚਾਰੇ ਦੇ ਸਹਿਯੋਗ ਨਾਲ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸੀ ਏ ਏ, ਐੱਨ ਸੀ ਆਰ ਪੀ, ਐੱਨ ਪੀ ਏ ਨੂੰ ਲਾਗੂ ਕਰਨ ਲਈ ਅਤੇ ਇਸ ਵਿਰੁੱਧ ਮਜ਼ਦੂਰਾਂ ਮੁਲਾਜ਼ਮਾਂ ਕਿਸਾਨਾਂ ਵਿਦਿਆਰਥੀਆਂ ਤੇ ਬੁੱਧੀਜੀਵੀਆਂ ਦੇ ਖਾਸ ਕਰਕੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੀ ਆਵਾਜ਼ ਨੂੰ ਦਿਵਾਉਣ ਲਈ ਯੋਜਨਾਬੰਦ ਤਰੀਕੇ ਨਾਲ ਦਿੱਲੀ ਵਿਖੇ ਕੀਤੇ ਕਤਲੇਆਮ ਅਤੇ ਇੱਕ ਧਰਮ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀਆਂ ਹੱਤਿਆਵਾਂ ,ਦੁਕਾਨਾਂ ਜਾਇਦਾਦਾਂ ,ਘਰਾਂ ਦਾ ਨੁਕਸਾਨ ਕਰਨ ਵਿਰੁੱਧ ਕੇਂਦਰ ਸਰਕਾਰ ਦੀ ਕਾਈਨੌਰ ਚੌਕ ਮੋਰਿੰਡਾ ਵਿਖੇ ਅਰਥੀ ਫੂਕੀ ਗਈ !ਸਮੁੱਚੇ ਇਕੱਠ ਨੇ ਸੀ ਏ ਏ, ਕੇਂ ਐਨ ਆਰ ਸੀ, ਐੱਨ ਪੀ ਏ ,ਰੱਦ ਕਰੋ, ਦਿੱਲੀ ਕਤਲੇਆਮ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਓ” “ਹਿੰਦੂ ਮੁਸਲਿਮ ਸਿੱਖ ਇਸਾਈ ਨੂੰ ਲੜਨੀ ਦੇਣਾ” ਸੰਨ ਸੰਤਾਲੀ ਬਣਨ ਚ ਦੇਣਾ” ਦੇ ਨਾਅਰੇ ਮਾਰਦੇ ਹੋਏ ਸਮੁੱਚੇ ਬਾਜ਼ਾਰ ਵਿੱਚ ਰੋਸ ਮਾਰਚ ਕੀਤਾ! ਇਕੱਠ ਨੂੰ ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਦੇ ਕਰਵੀਨਰ ਜਗਦੀਸ਼ ਕੁਮਾਰ ਕੋ ਕਨਵੀਨਰ ਮਲਾਗਰ ਸਿੰਘ ਖਮਾਣੋਂ,, ਟੈਕਨੀਕਲ ਸਰਵਿਸ ਯੂਨੀਅਨ ਦੇ ਸਰਕਲ ਪ੍ਰਧਾਨ ਦਵਿੰਦਰ ਸਿੰਘ, ਸਾਬਕਾ ਟੀ ਐੱਸ ਯੂ ਆਗੂ ਹਰਭਜਨ ਸਿੰਘ, ਭਾਗ ਸਿੰਘ ਮੜੌਲੀ, ਸੀਵਰੇਜ ਬੋਰਡ ਦੇ ਆਗੂ ਨਰਿੰਦਰ ਸ਼ਰਮਾ ਮੁਸਲਮਾਨ ਭਾਈਚਾਰੇ ਵੱਲੋਂ ਮੁਹੰਮਦ ਸਦੀਕ ਪ੍ਰਧਾਨ ਤੇ ਸੋਨੀ ਖ਼ਜ਼ਾਨਚੀ ਤੇ ਹੋਰ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰੀ ਹਕੂਮਤ ਵੱਲੋਂ ਸਾਮਰਾਜੀ ਦੇਸ਼ਾਂ ਦੇ ਇਸ਼ਾਰੇ ਤੇ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਨੀਤੀਆਂ ਨੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਕਰਕੇ ਦੇਸੀ ਵਿਦੇਸ਼ੀ ਕਾਰਪੋਰੇਸ਼ਨ ਹਵਾਲੇ ਕੀਤਾ ਜਾਣਾ ਹੈ ਰੈਗੂਲਰ ਭਰਤੀ ਬੰਦ ਕਰਕੇ ਨਿਗੂਣੀਆਂ ਤਨਖ਼ਾਹ ਤੇ ਠੇਕਾ ਭਰਤੀ ਕਰਨੀ ਹੈ ਲੋਕਾਂ ਤੋਂ ਬੁਨਿਆਦੀ ਸਹੂਲਤਾਂ ਪਾਣੀ ਸਿੱਖਿਆ ਸਿਹਤ ਬਿਜਲੀ ਟਰਾਂਸਪੋਰਟ ਆਦਿ ਖੋਹੀਆਂ ਜਾਣੀਆਂ ਹਨ ਜਿਸ ਕਾਰਨ ਇਨ੍ਹਾਂ ਨੀਤੀਆਂ ਦੇ ਵਿਰੋਧ ਨੂੰ ਕੁਚਲਣ ਲਈ ਅਤੇ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਪੂਰੀ ਯੋਜਨਾਬੰਦ ਤਰੀਕੇ ਨਾਲ ਲੋਕਾਂ ਚ ਫਿਰਕੂ ਵੰਡੀਆਂ ਪਾਉਣ ਲਈ ਫਿਰਕਾਪ੍ਰਸਤੀ ਦਾ ਮਾਹੌਲ ਪੈਦਾ ਕਰਕੇ ਕਰਨ ਲਈ ਇਨ੍ਹਾਂ ਕਾਨੂੰਨਾ ਨੂੰ ਲਾਗੂ ਕੀਤਾ ਜਾ ਰਿਹਾ! ਇਨ੍ਹਾਂ ਦਿੱਲੀ ਵਿੱਚ ਯੋਜਨਾਬੰਦ ਤਰੀਕੇ ਨਾਲ ਕਤਲੇਆਮ ਕਰਨ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਇਨ੍ਹਾਂ ਦੇ ਜ਼ਿੰਮੇਵਾਰ ਸਿਆਸੀ ਆਗੂਆਂ ਪੁਲੀਸ ਪ੍ਰਸ਼ਾਸਨ, ਅਧਿਕਾਰੀਆਂ,, ਵਿਰੁੱਧ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ