*ਕਿਰਤ-ਕਾਨੂੰਨ ਵਿੱਚ ਕੀਤੀਆਂ ਸੋਧਾ ਵਾਪਿਸ ਲੈਣ ਦੀ ਮੰਗ, ਤੇ ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪੱਤਰ*

(ਜਸਵੀਰ ਸਿੰਘ ਸੀਰਾ)
   ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਬਲਾਕ ਮੋਰਿੰਡਾ ਵੱਲੋਂ ਦੇਸ ਵਿਆਪੀ ਤੇ 16 ਜਨਤਕ ਜੰਥੇਬੰਦੀਆਂ ਪ੍ਰਦਰਸ਼ਨ ਦਾ ਹਿੱਸਾ ਲੈਦੇ ਹੋਏ ਕਨਵੀਨਰ ਜਗਦੀਸ਼ ਕੁਮਾਰ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਕਰੋਨਾ ਮਹਾਂਮਾਰੀ ਕਾਰਨ ਸਰੀਰਕ ਦੂਰੀ ਬਣਾਕੇ ਰੱਖਣ ਦੇ ਨਿਯਮਾਂ ਪਾਲਨ ਕੀਤਾ ਗਿਆ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਆਗੂਆਂ ਕੋ-ਕਨਵੀਨਰ ਮਲਾਗਰ ਸਿੰਘ ਖਮਾਣੋਂ ,ਬਲਿਹਾਰ ਸਿੰਘ , ਭਾਗ ਸਿੰਘ, ਦਵਿੰਦਰ ਸਿੰਘ, ਬੱਗਾ ਸਿੰਘ ਨਰਿੰਦਰ ਸਿੰਘ, ਬਲਜਿੰਦਰ ਸਿੰਘ, ਹਰਮੀਤ ਸਿੰਘ, ਜਗਤਾਰ ਸਿੰਘ ਆਦਿ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਵੱਖ ਵੱਖ ਸੂਬਾ ਸਰਕਾਰਾਂ ਨੇ ਕਰੌਨਾਂ ਸੰਕਟ ਦਾ ਬਹਾਨਾ ਬਣਾ ਕੇ ਮਜਦੂਰ ਜਮਾਤ ਉੱਤੇ ਤਿੱਖਾ ਸਿਆਸੀ-ਆਰਥਿਕ-ਸਮਾਜਿਕ ਹਮਲੇ ਤੇਜ਼ ਕੀਤੇ ਹੋਏ ਹਨ,ਜਿਸ ਦੀ ਮਿਸਾਲ ਵੱਖ-ਵੱਖ ਸੂਬਿਆਂ ਵਿੱਚ 8 ਘੰਟੇ ਦੀ ਥਾਂ 12 ਘੰਟੇ ਕੰਮ-ਦਿਹਾੜੀ ਲਾਗੂ ਕਰਨ ਸਮੇਤ ਤੇ ਹੋਰ ਕਿਰਤ ਕਾਨੂੰਨੀ ਹੱਕਾਂ ਦਾ ਘਾਣ ਸ਼ਾਮਲ ਹੈ, ਜਦੋਂ ਕਿ ਪੰਜਾਬ ਵਿੱਚ ਵੀ 12 ਘੰਟੇ ਕੰਮ-ਦਿਹਾੜੀ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਭਾਜਪਾ ਦੀ ਉੱਤਰ ਪ੍ਰਦੇਸ਼ ਸਰਕਾਰ ਨੇ ਤਾਂ ਲਗਭਗ ਸਾਰੇ ਕਿਰਤ ਕਾਨੂੰਨ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ।
     ਆਗੂਆਂ ਨੇ ਕਿਹਾ ਕਿ ਲੋੜ ਤਾਂ ਸੀ ਕਿ ਕਮਜੋਰ ਕਿਰਤ ਕਾਨੂੰਨਾਂ ਨੂੰ ਮਜ਼ਦੂਰਾਂ ਦੇ ਪੱਖ ਵਿੱਚ ਹੋਰ ਮਜਬੂਤ ਬਣਾਇਆ ਜਾਂਦਾ ਪਰ ਸਰਕਾਰਾਂ ਨਾ ਸਿਰਫ ਇਹਨਾਂ ਨੂੰ ਹੋਰ ਕਮਜੋਰ ਬਣਾਉਣ ਤੇ ਤੁਲੀਆਂ ਹਨ,ਸਗੋਂ ਲਾਕਡਾਉਨ ਦਾ ਫਾਇਦਾ ਉਠਾ ਕੇ ਇਸ ਮਜਦੂਰ ਦੋਖੀ ਦੇਸੀ-ਵਿਦੇਸ਼ੀ ਸਰਮਾਏਦਾਰੀ ਪੱਖੀ ਏਜੰਡੇ ਨੂੰ ਸਿਰੇ ਚਾੜ੍ਹਨ ਤੇ ਲੱਗੀ ਹੋਈ ਹੈ। ਇਸ ਤਰ੍ਹਾਂ ਸਰਕਾਰਾਂ ਸਰਮਾਏਦਾਰਾਂ ਨੂੰ ਮਜ਼ਦੂਰਾਂ ਨਾਲ ਜਿਵੇਂ ਮਰਜੀ ਲੁੱਟ-ਖਸੁੱਟ ਤੇ ਹੋਰ ਬੇਇਨਸਾਫੀ ਦੀ ਪੂਰੀ ਖੁੱਲ ਦੇ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਸਰਕਾਰਾਂ ਨੇ ਕਰੌਨਾਂ ਸੰਕਟ ਦੇ ਹੱਲ ਲਈ ਢੁਕਵੇਂ ਕਦਮ ਚੁੱਕਣ ਦੀ ਥਾਂ ਇਸ ਨੂੰ ਹੋਰ ਵੀ ਗੰਭੀਰ ਬਣਾਇਆ ਹੈ। ਉਹਨਾਂ ਦੋਸ਼ ਲਗਾਇਆ ਕਿ ਹਕੂਮਤਾਂ ਵੱਲੋਂ ਕਰੋਨਾ ਤੋਂ ਬਚਾਅ ਦੇ ਬਹਾਨੇ ਲੋਕਾਂ ਉੱਤੇ ਮੜ੍ਹੇ ਗਏ ਗੈਰ-ਜਮਹੂਰੀ ਲਾਕਡਾਉਨ ਰਾਹੀਂ ਮਜ਼ਦੂਰਾਂ-ਕਿਰਤੀਆਂ ਨੂੰ ਭੁੱਖਮਰੀ, ਸਰੀਰਕ ਕਮਜੋਰ, ਕਰੋਨਾ ਤੇ ਹੋਰ ਬਿਮਾਰੀਆਂ ਤੋਂ ਨੁਕਸਾਨ ਦਾ ਖਤਰਾ ਵਧਾਉਣ,  ਪੈਦਲ ਤੇ ਸਾਈਕਲਾਂ ਰਾਹੀਂ ਲੰਮੇ ਸਫਰਾਂ, ਪੁਲੀਸ ਜਬਰ, ਗ੍ਰਿਫਤਾਰੀਆਂ, ਹਾਦਸਿਆਂ ਅਤੇ ਖੁਦਕੁਸ਼ੀਆਂ ਆਦਿ ਦੇ ਮੂੰਹ ਧੱਕਿਆ ਹੈ,ਜਿਸ ਦੇ ਲੰਮੇ ਸਮੇਂ ਤੱਕ ਮਾਰੂ ਸਿੱਟੇ ਮਜ਼ਦੂਰਾਂ ਅਤੇ ਲੋਕਾਂ ਨੂੰ ਭੁਗਤਣੇ ਪੈਣਗੇ। ਆਗੂਆਂ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੀ ਥਾਂ ਦੇਸ਼ ਅਤੇ ਸੂਬੇ ਨੂੰ ਕਰੋਨਾ ਤੇ ਲਾਕਡਾਉਨ ਨਾਲ ਹੋਏ ਨੁਕਸਾਨ ਦਾ ਬਹਾਨਾ ਬਣਾ ਕੇ ਆਰਥਿਕ ਪੈਕੇਜ ਦੇ ਨਾਂ ਉੱਤੇ ਸਰਮਾਏਦਾਰਾਂਨੂੰ ਸਰਕਾਰੀ ਖਜਾਨਾ ਲੁਟਾਇਆ ਜਾ ਰਿਹਾ ਹੈ, ਜਦੋ ਕਿ ਲੋਕਾਂ ਉੱਤੇ ਨਵੇਂ ਟੈਕਸ ਮੜ੍ਹਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅਤੇ ਬਿਜਲੀ ਖੇਤਰ ਦਾ ਮੁਕੰਮਲ ਨਿੱਜੀਕਰਨ ਕਰਨ ਲਈ ਬਿਜਲੀ ਐਕਟ 2020 ਲਿਆਂਦਾ ਜਾ ਰਿਹਾ ਹੈ, ਲੋਕ ਸੇਵਾਵਾਂ ਦੇ ਅਦਾਰਿਆਂ ਦੇ ਮੁਕੰਮਲ ਨਿੱਜੀਕਰਨ ਕਰਨ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ, ਆਗੂਆਂ ਨੇ ਕਿਹਾ ਕਿ ਮਜਦੂਰ ਜਮਾਤ ਅਤੇ ਹੋਰ ਸਭਨਾਂ ਕਿਰਤੀ ਲੋਕਾਂ ਤੇ ਜਮਹੂਰੀਅਤ ਪਸੰਦ ਲੋਕਾਂ ਨੂੰ ਹਾਕਮਾਂ ਦੇ ਇਸ ਹਮਲੇ ਖਿਲਾਫ਼ ਜੋਰਦਾਰ ਸੰਘਰਸ਼ ਕਰਨ ਦਾ ਅਹਿਦ ਕਰਨਾ ਚਾਹੀਦਾ ਹੈ। ਇਸ ਮੌਕੇ ਟੈਕਨੀਕਲ ਸਰਵਿਸ ਯੂਨੀਅਨ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵਾਟਰ ਸਪਲਾਈ ਸੀਵਰੇਜ ਬੋਰਡ ਕੰਟਰੈਕਟ ਵਰਕਰਜ਼ ਯੂਨੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਮੋਟੀਵੇਟਰ ਮਾਸਟਰ ਮੋਟੀਵੇਟਰ ਯੂਨੀਅਨ ਆਦਿ ਜਥੇਬੰਦੀਆਂ ਨੇ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ