Home Punjabi-News ਮਜਦੂਰ ਦਿਵਸ ਮੋਕੇ ਸੂਹੇ ਝੰਡੇ ਲਹਿਰਾਂਕੇ ਸ਼ਿਕਾਗੋ ਦੇ ਅਮਰ ਸਹੀਦਾਂ ਨੂੰ...

ਮਜਦੂਰ ਦਿਵਸ ਮੋਕੇ ਸੂਹੇ ਝੰਡੇ ਲਹਿਰਾਂਕੇ ਸ਼ਿਕਾਗੋ ਦੇ ਅਮਰ ਸਹੀਦਾਂ ਨੂੰ ਕੀਤਾ ਯਾਦ:ਕਾਮਰੇਡ ਨਿਰਮਲ ਸਿੰਘ ਮਲਸੀਆਂ

ਸ਼ਾਹਕੋਟ/ਮਲਸੀਆਂ,(ਸਾਹਬੀ ਦਾਸੀਕੇ, ਜਸਵੀਰ ਸਿੰਘ ਸੀਰਾ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (R.M.P.I.) ਵੱਲੋਂ ਮਈ ਦਿਵਸ ਨੂੰ ਕਸਬਾ ਮਲਸੀਆਂ ਤੇ ਲਕਸੀਆਂ ਵਿਖੇ ਮਜਦੂਰ ਦਿਵਸ ਜੋਸੋ-ਖਰੋਸ਼ ਨਾਲ ਸੂਹੇ ਝੰਡੇ ਲਹਿਰਾਕੇ ਮਨਾਇਆ ਗਿਆ, ਇਸ ਮੌਕੇ ਤਹਿਸੀਲ ਸਕੱਤਰ ਸ਼ਾਹਕੋਟ ਕਾਮਰੇਡ ਨਿਰਮਲ ਸਿੰਘ ਮਲਸੀਆਂ ਨੇ ਦੱਸਿਆ ਕਿ ਪਹਿਲੀ ਮਈ 1886 ਨੂੰ ਅਮਰੀਕਾ ਦੇ ਸਾਰੇ ਵੱਡੇ-ਵੱਡੇ ਸੱਨਅਤੀ ਸ਼ਹਿਰਾਂ ਵਿੱਚ ਮਜਦੂਰਾਂ ਨੇ ਇਕ ਦਿਨ ਦੀ ਰੋਸ ਹੜਤਾਲ ਕੀਤੀ ਸੀ।ਇਸ ਵਿੱਚ ਹੋਰ ਮੰਗਾਂ ਤੋਂ ਇਲਾਵਾ ਮੁੱਖ ਮੰਗ 8 ਘੰਟੇ ਦੀ ਦਿਹਾੜੀ ਤੈਅ ਕਰਵਾਉਣਾ ਸੀ,ਕਿਉਂਕਿ ਮਜਦੂਰਾਂ ਕੋਲੋਂ 12 ਤੋਂ 14 ਘੰਟੇ ਕੰਮ ਲੈਣਾ ਆਮ ਗੱਲ ਸੀ। ਇਸ ਪ੍ਰੇਸਾਨ ਹੋਕੇ ਪੂੰਜੀਪਤੀਆਂ ਦੀ ਅਮਰੀਕੀ ਸਰਕਾਰ ਨੇ ਪੁਅਮਨ ਰੋਸ਼ ਜਤਾ ਰਹੇ ਮਜਦੂਰ ਆਗੂਆਂ ਨੂੰ ਅੰਤ ਦੀਆਂ ਸਜਾਵਾਂ ਤੇ ਫਾਸੀਆਂ ਦੇ ਦਿੱਤੀਆਂ ਅਮਰੀਕਾ ਸਰਕਾਰ ਤੇ ਉਥੋਂ ਦੀ ਅਦਾਲਤਾਂ ਦੀ ਪੱਖਪਾਤੀ ਪਹੁੰਚ ਦਾ ਸਿਕਾਰ ਮਜਦੂਰਾਂ ਦੀ ਕੁਰਬਾਨੀ ਨੇ ਅਮਰੀਕੀ ਪੂੰਜੀਵਾਦ ਪ੍ਰਣਾਲੀ ਦਾ ਭਾਡਾਂ ਸਮੁੱਚੀ ਦੁਨੀਆਂ ਸਾਹਮਣੇ ਦੁਰਾਹੇ ਵਿੱਚ ਭੰਨਿਆ।
ਇਸ ਤਰ੍ਹਾਂ ਪਹਿਲੀ ਮਈ ਦੁਨੀਆਂ ਭਰ ਦੇ ਮਜਦੂਰ ਆਪਣੀਆ ਆਰਥਿਕ ਤੇ ਰਾਜਨੀਤਕ ਮੰਗਾਂ ਨੂੰ ਮੰਨਵਾਉਣ ਦਾ ਇਨਕਲਾਬੀ ਮੰਚ ਬਣ ਗਿਆ।ਇਸ ਤਰ੍ਹਾਂ ਥਾਂ ਪੁਰ ਥਾਂ ਇਹ ਮਜਦੂਰ ਦਿਹਾੜੀ ਦੁਨੀਆਂ ਭਰ ਵਿੱਚ ਮਨ੍ਹਾ ਕੇ ਮਜਦੂਰ ਆਪਣੀ ਇੱਕਮੁੰਠਤਾ ਦਾ ਪ੍ਰਗਟਾਵਾ ਕਰਦੇ ਹਨ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੁਰੀ ਦੁਨੀਆਂ ਵਿਚ ਫੈਲੀ ਮਹਾਮਾਰੀ (ਕੋਰੋਨਾ ਵਾਇਰਸ)ਦੋਰਾਨ ਕੰਮ ਕਰਦੇ ਕਰਮਚਾਰੀਆਂ ਦੀ ਸਲਾਘਾ ਕੀਤੀ ਅਤੇ ਕੇਦਰ ਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਮਜਦੂਰਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਕੇ ਬਿੰਨਾ ਰਾਜਨੀਤਕ ਪੱਖਪਾਤੀ ਤੋਂ ਉਪਰ ਉਠਕੇ ਖਾਣ ਪੀਣ ਵਾਲਿਆਂ ਵਿਵਸਥਾ ਤੇ ਦਵਾਈਆਂ ਤੋਂ ਇਲਾਵਾ ਮਜਦੂਰ ਪ੍ਰੀਵਾਰਾਂ ਨੂੰ ਪ੍ਰਤੀ ਇਕ ਪਰਿਵਾਰ 5000 ਰੁਪਏ ਰਕਮ ਤਰੁੰਤ ਦਿੱਤੀ ਜਾਵੇ।ਇਸ ਮੌਕੇ ਸਾਥੀ ਰਕੇਸ਼ ਕੁਮਾਰ ਸੂਦ ,ਕਰਨਬੀਰ ਕੰਬੋਜ, ਸੀਤਾ ਰਾਮ,ਕੁਲਵੰਤ ਸਿੰਘ, ਕਰਨੈਲ ਸਿੰਘ, ਮੇਜਰ ਘਾਰੂ, ਪ੍ਰਿੰਸ ਸਹੋਤਾ,ਮਨਦੀਪ ਸਹੋਤਾ,ਗੁਰਜੀਤ ਸਿੰਘ,ਲਾਲ ਸਿੰਘ, ਸੋਨੂੰ,ਅਜੀਤ ਸਿੰਘ ਤੋਂ ਇਲਾਵਾ ਬਲਵੰਤ ਕੌਰ, ਸੁਨੀਤਾ,ਸੁਨੀਤਾ ਦੇਵੀ ਆਦਿ ਹਾਜਰ ਸਨ।