ਕਾਮਿਆਂ ਦੇ ਉਜੜ ਰਹੇ ਰੋਜਗਾਰ ਨੂੰ ਬਚਾਉਣ ਲਈ ਜਥੇਬੰਦੀ ਹਰ ਕੁਰਬਾਨੀ ਦੇਣ ਲਈ ਤਿਆਰ:ਹੰਸਾ ਸਿੰਘ ਮੋੜ ਨਾਭਾ

ਸ਼ਾਹਕੋਟ/ਮਲਸੀਆਂ,(ਸਾਹਬੀ ਦਾਸੀਕੇ, ਅਮਨਪ੍ਰੀਤ ਸੋਨੂੰ)ਅੱਜ ਮਈ ਦਿਵਸ ਦੇ ਮੌਕੇ ਤੇ ਜਿਥੇ ਦੇਸ਼ ਭਰ ਵਿੱਚ ਕਿਰਤੀ ਲੋਕ ਉਸ ਸੁਹੇ ਝੰਡੇ ਲਹਿਰਾਂਕੇ ਸਿੰਕਾਗੋ ਦੇ ਮਹਾਨ ਸਹੀਦਾਂ ਨੂੰ ਸਰਧਾਂਜਲੀ ਭੇਟ ਕਰ ਰਹੇ ਹਨ।ਉਥੇ ਹੀ ਮੀਡੀਆ ਨੂੰ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸੀਰਾ ਨੇ ਦੱਸਿਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26)ਵਲੋਂ ਆਪਣੇ ਉਜੜ ਰਹੇ ਰੋਜਗਾਰ ਨੂੰ ਬਚਾਉਣ ਲਈ ਜਲ ਸਪਲਾਈ ਵਿਭਾਗ ਦੇ ਸਮੂਹ ਠੇਕਾ ਕਿਰਤੀ ਕਾਮਿਆਂ ਦੀਆ ਹੱਕੀ ਮੰਗਾਂ ਨੂੰ ਰੈਗੂਲਰ ਕਰਨ,ਆਉਟ ਸੋਰਸਿੰਗ ਨੀਤੀ ਨੂੰ ਰੋਕਣ ਲਈ,ਇਸ ਮਹਾਮਾਰੀ ਦੇ ਸਮੇ ਅਤੇ ਕਰਫਿਊ ਦੇ ਵਿਚ ਮਜਬੂਰ ਹੋਕੇ ਬਹਾਦਰ ਆਗੂ ਸਾਥੀਆਂ ਵੱਲੋਂ ਮਲੇਰਕੋਟਲੇ ਜਲ ਸਪਲਾਈ ਮੰਤਰੀ ਰਜੀਆ ਸੁਲਤਾਨਾ ਦੀ ਕੋਠੀ ਵਿਖੇ ਪਹੁੰਚ ਕੇ ਬਾਏ ਹੈਂਡ ਮੰਗ ਪੱਤਰ ਉਹਨਾਂ ਦੇ ਪੀ ਏ ਨੂੰ ਰਸੀਵ ਕਰਵਾਇਆ ਗਿਆ।ਉਹਨਾ ਵਲੋਂ ਭਰੋਸਾ ਦਿੱਤਾ ਗਿਆ ਕਿ ਜਦੋਂ ਮੰਤਰੀ ਜੀ ਆਉਣਗੇ ਤਾਂ ਪਹਿਲ ਦੇ ਅਧਾਰ ਤੇ ਮਸਲੇ ਦਾ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਹਾਜ਼ਰ ਸਾਥੀ ਰਮੇਸ਼ ਕੁਮਾਰ ਪਾਤੜਾਂ ਦਵਿੰਦਰ ਸਿੰਘ ਨਾਭਾ ਇੰਦਰਜੀਤ ਸਿੰਘ ਮਾਨਸਾ ਹੰਸਾ ਸਿੰਘ ਮੌੜ ਨਾਭਾ ਬੇਅੰਤ ਸਿੰਘ ਸੰਗਰੂਰ ਵਿਸ਼ੇਸ਼ ਤੌਰ ਤੇ ਪਹੁੰਚੇ।