ਸ਼ਾਹਕੋਟ/ਮਲਸੀਆਂ,(ਸਾਹਬੀ ਦਾਸੀਕੇ, ਜਸਵੀਰ ਸਿੰਘ ਸੀਰਾ, ਅਮਨਪ੍ਰੀਤ ਸੋਨੂੰ) ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਤੇ ਪਾਵਰਕਾਮ ਅੈੰਡ ਟ੍ਰਾਸਕੋੰ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਡਵੀਜ਼ਨ ਖਰੜ ਵਿਖੇ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਡਵੀਜ਼ਨ ਪ੍ਰਧਾਨ ਕੇਸਰ ਸਿੰਘ , ਸੁਖਵਿੰਦਰ ਸਿੰਘ ਅਜੇ ਕੁਮਾਰ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਮਜ਼ਦੂਰ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸੰਘਰਸ਼ਾਂ ਦਾ ਪਰਚਮ ਲਾਲ ਝੰਡਾ ਲਹਿਰਾਇਆ ਗਿਆ। ਸਮੁੱਚੇ ਮੁਲਾਜ਼ਮਾਂ ਨੇ ਮਈ ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਰੱਖ ਕੇ ਮਜ਼ਦੂਰ ਜਮਾਤ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕੀਤੀ । ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਭਾਰਤੀ ਹਾਕਮ ਸਰਕਾਰਾਂ ਸਾਮਰਾਜੀਆਂ ਦੇ ਇਸ਼ਾਰਿਆਂ ਤੇ ਮਈ ਸ਼ਹੀਦਾਂ ਵੱਲੋਂ ਅਥਾਹ ਕੁਰਬਾਨੀਆਂ ਕਰਕੇ ਮਜ਼ਦੂਰ ਜਮਾਤ ਵੱਲੋਂ ਹਾਸਲ ਕੀਤੇ ਬੁਨਿਆਦੀ ਹੱਕਾਂ ਨੂੰ ਖਤਮ ਕਰਕੇ ਮਜ਼ਦੂਰਾਂ ਦੇ ਸੰਗਰਾਮੀ ਇਤਿਹਾਸ ਨੂੰ ਧੁੰਦਲਾ ਕਰਨ ਲਈ ਚਾਲਾਂ ਚੱਲ ਰਹੇ ਹਨ। ਕਰੋਨਾ ਮਹਾਂਮਾਰੀ ਦੇ ਸੰਕਟ ਦੀ ਆੜ ਹੇਠ 8 ਘੰਟੇ ਦੀ ਦਿਹਾੜੀ 12 ਘੰਟੇ ਕਰਨ, ਯੂਨੀਅਨ ਬਣਾਉਣ ,ਹੜਤਾਲ, ਸੰਘਰਸ਼ ਕਰਨ ਤੇ ਪਾਬੰਦੀਆਂ ਲਾਉਣ, ਕਿਰਤ ਕਾਨੂੰਨਾਂ ਚ ਸਰਮਾਏਦਾਰ ਪੱਖੀ ਸੋਧਾਂ ਕਰਨ, ਛਾਂਟੀਆਂ ਕਰਨ, ਮਜ਼ਦੂਰਾਂ- ਠੇਕਾ ਕਾਮਿਆਂ ਦੀਆਂ ਉਜਰਤਾਂ ਮਨਰੇਗਾ ਨਾਲ ਜੋੜਨਾ ਸਮੁੱਚੇ ਮੁਲਾਜ਼ਮਾਂ ਦੇ ਭੱਤਿਆਂ, ਤਨਖਾਹਾਂ, ਪੈਨਸ਼ਨਾਂ ਚ ਚ ਕਟੌਤੀਆਂ ਕਰਨ ਦੇ ਮਜ਼ਦੂਰ -ਮੁਲਾਜ਼ਮ ਵਿਰੋਧੀ ਫੈਸਲੇ ਕੀਤੇ ਜਾ ਰਹੇ ਹਨ। ਉੱਥੇ ਭਾਰਤੀ ਹਾਕਮ ਕਰੋਨਾ ਦੀ ਬਿਮਾਰੀ ਨੂੰ ਲੋਕਾਂ ਵੱਲ ਧੱਕਣ ਦੇ ਯਤਨ ਕੀਤੇ ਜਾ ਰਹੇ ਹਨ। ਬਿਮਾਰੀ ਤੋਂ ਬਚਾਉਣ ਲਈ ਸਿਹਤ ਪ੍ਰਬੰਧ ਨੂੰ ਮਜ਼ਬੂਤ ਕਰਨ ਦੀ ਬਜਾਏ ਕਾਰਪੋਰਟ ਪੱਖੀ ਹਸਪਤਾਲਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ।ਇਨ੍ਹਾਂ ਕਿਹਾ ਕਿ ਰੁਜ਼ਗਾਰ ਤੇ ਉਜਰਤਾਂ ਦੀ ਗਾਰੰਟੀ ਕਰਨ, ਸਿਹਤ, ਸਿੱਖਿਆ, ਪਾਣੀ ਆਦਿ ਲੋਕਾਂ ਦੇ ਬੁਨਿਆਦੀ ਸਹੂਲਤਾਂ ਵਾਲੇ ਵਿਭਾਗਾਂ ਨੂੰ ਮਜ਼ਬੂਤ ਕਰਨ ਨਿੱਜੀਕਰਨ ਪੰਚਾਇਤੀ ਕਰਨ ਦੀਆਂ ਨੀਤੀਆਂ ਰੱਦ ਕਰਕੇ ਲੋਕਾਂ ਦੇ ਟੈਕਸਾਂ ਨਾਲ ਭਰੇ ਜਾਂਦੇ ਸਰਕਾਰੀ ਖ਼ਜ਼ਾਨੇ ਚੋਂ ਵੱਡਾ ਹਿੱਸਾ ਇਨ੍ਹਾਂ ਵਿਭਾਗਾਂ ਸਮੇਤ ਮਜ਼ਦੂਰਾਂ, ਮੁਲਾਜ਼ਮਾਂ ਤੇ ਖ਼ਰਚ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰਾਂ ਕਾਰਪੋਰੇੇਟ ਪੱਖੀ ਮਾਡਲ ਲਾਗੂ ਕਰਦੀਆਂ ਹਨ। ਨਾ ਬਿਮਾਰੀਆਂ ਦਾ ਖਾਤਮਾ ਹੋਣਾ !ਨਾ ਮਜ਼ਦੂਰਾਂ- ਮੁਲਾਜ਼ਮਾਂ ਦੀ ਮੁਕਤੀ ਹੋਣੀ। ਇਨ੍ਹਾਂ “ਮਈ ਦਿਸਵ ਦਾ ਪੈਗ਼ਾਮ ਜਾਰੀ ਰੱਖਣਾ ਹੈ ਸੰਗਰਾਮ” ਨਾਅਰੇ ਨੂੰ ਲਾਗੂ ਕਰਨਾ ਹੀ ਸ਼ਹੀਦਾਂ ਨੂੰ ਸੱਚੀ ਨੂੰ ਸੱਚੀ ਸ਼ਰਧਾਂਜਲੀ ਹੈ ।