ਸ਼ਾਹਕੋਟ/ਮਲਸੀਆਂ,(ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ) ਵੱਖ ਵੱਖ ਮਜ਼ਦੂਰ ,ਮੁਲਾਜ਼ਮ ਜੱਥੇਬੰਦੀਆਂ ਦੇ ਆਧਾਰਿਤ , ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਦੇ ਕਨਵੀਨਰ ਜਗਦੀਸ਼ ਕੁਮਾਰ ਕੋ ਕਨਵੀਨਰ ਮਲਾਗਰ ਸਿੰਘ ਖਮਾਣੋਂ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਹਿਲੀ ਮਈ 1886 ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀ ਮਜ਼ਦੂਰ ਜਮਾਤ ਵੱਲੋਂ ਅੱਠ ਘੰਟੇ ਦੀ ਕੰਮ ਦੀ ਦਿਹਾੜੀ ਦੀ ਮੰਗ ਨੂੰ ਲੈ ਕੇ ਬੇਮਿਸਾਲ ਹੜਤਾਲ ਕੀਤੀ। ਮਜ਼ਦੂਰਾਂ ਦੇ ਸੰਘਰਸ਼ ਨੂੰ ਦਬਾਉਣ ਲਈ ਸਰਮਾਏਦਾਰਾਂ ਨੇ ਮਜ਼ਦੂਰਾਂ ਦੇ ਖੂਨ ਦੀ ਹੋਲੀ ਖੇਡੀ ਗਈ। ਸੱਤ ਮਜ਼ਦੂਰ ਸ਼ਹੀਦ ਕੀਤੇ ਚਾਰ ਮਜ਼ਦੂਰ ਆਗੂਆਂ ਨੂੰ ਫਾਂਸੀ ਦੇ ਦਿੱਤੀ ਗਈ। ਅਮਰੀਕੀ ਫੈਡਰੇਸ਼ਨ ਆਫ ਲੇਬਰ ਵੱਲੋਂ ਇੱਕ ਮਈ 1890 ਨੂੰ ਕੌਮਾਂਤਰੀ ਮਜ਼ਦੂਰ ਦਿਹਾੜੇ ਵਜੋਂ ਦੁਨੀਆਂ ਭਰ ਦੀ ਮਜ਼ਦੂਰ ਜਮਾਤ ਤੇ ਦੱਬੇ ਕੁਚਲੇ ਲੋਕਾਂ ਦਾ ਕੌਮਾਂਤਰੀ ਤਿਉਹਾਰ ਦਾ ਰੂਪ ਧਾਰਨ ਕਰ ਗਿਆ। ਪ੍ਰੰਤੂ ਸਰਮਾਏਦਾਰੀ ਮਜ਼ਦੂਰ ਦਿਹਾੜੇ ਦੀ ਰੂਹ ਨੂੰ ਕਤਲ ਕਰਨ ਲਈ ਅਤੇ ਇਨਕਲਾਬੀ ਵਿਰਾਸਤ ਨੂੰ ਧੁੰਦਲਾ ਕਰਨ ਲਈ, ਇੱਕ ਦਿਨ ਦੀ ਛੁੱਟੀ ,ਤੁੱਛ ਤੋਹਫੇ ਆਦਿ ਭੇਟ ਕਰਕੇ ਜਾਂ ਜੁਮਲੇਦਾਰ ਭਾਸ਼ਣ ਦੇ ਕੇ ਕਈ ਪ੍ਰਕਾਰ ਦੇ ਖੇਖਣ ਕਰਕੇ ਮਜ਼ਦੂਰ ਜਮਾਤ ਨੂੰ ਭਰਮਾਉਣ ਤੇ ਕੁਚਲਣ ਦਾ ਯਤਨ ਕਰਦੀ ।ਇਨ੍ਹਾਂ ਕਿਹਾ ਕਿ ਭਾਰਤੀ ਕੇਂਦਰੀ ਤੇ ਸੂਬਾਈ ਸਰਕਾਰਾਂ ਵੱਲੋਂ ਪਹਿਲਾਂ ਹੀ ਲਾਗੂ ਕੀਤੇ ਜਾ ਰਹੇ ਕਾਰਪੋਰੇਟ ਪੱਖੀ ਨਵ ਉਦਾਰਵਾਦੀ ਏਜੰਡੇ ਨੂੰ ਚੱਲ ਰਹੇ ਕਰੋਨਾ ਮਹਾਮਾਰੀ ਸੰਕਟ ਦੀ ਆੜ ਚ ਹੋਰ ਅੱਗੇ ਵਧਾਇਆ ਜਾ ਰਿਹਾ ਹੈ। ਪਹਿਲਾਂ ਹੀ ਤਨਖ਼ਾਹ, ਭੱਤਿਆਂ, ਪੈਨਸ਼ਨ ਕਟੌਤੀ ਦੀ ਮਾਰ ਝੱਲ ਰਹੇ ਤੇ ਠੇਕਾ ਭਰਤੀ ਦਾ ਸ਼ਿਕਾਰ ਮੁਲਾਜ਼ਮਾਂ, ਮਜ਼ਦੂਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ।ਮੁਲਾਜ਼ਮਾਂ ਦੀ 10-40 ਫਸੀਦੀ ਤਨਖਾਹ ਕਟੌਤੀ ਮੁਲਾਜ਼ਮਾਂ ਦਾ ਡੀ ਏ ਜਾਮ, ਕੰਮ ਦੀ ਦਿਹਾੜੀ 8 ਘੰਟੇ ਤੋਂ 12 ਘੰਟੇ ਕਰਨ, ਯੂਨੀਅਨ ਬਣਾਉਣ ਦੇ ਕਾਨੂੰਨੀ ਹੱਕ ਖੋਹਣ, ਹੜਤਾਲਾਂ ਤੇ ਸੰਘਰਸ਼ਾਂ ਤੇ ਪਾਬੰਦੀ ਦੇ ਨਾਲ ਨਾਲ ਫਿਰਕੂ ਪਾਲਾਬੰਦੀ ਕਰਕੇ ਲੋਕਾਂ ਦੀ ਭਾਈਚਾਰਕ ਏਕਤਾ ਤੋੜਨ ਦੇ ਹਮਲੇ ਵਿੱਢੇ ਜਾ ਰਹੇ ਹਨ ।ਅੱਜ ਭਾਰਤੀ ਹਾਕਮ ਮਜ਼ਦੂਰ ਜਮਾਤ ਵੱਲੋਂ ਅਥਾਹ ਕੁਰਬਾਨੀਆਂ ਕਰਕੇ ਪ੍ਰਾਪਤ ਕੀਤੇ ਬੁਨਿਆਦੀ ਹੱਕਾਂ ਤੇ ਸਿੱਧੇ ਤੌਰ ਤੇ ਹਮਲੇ ਕਰਕੇ ਖਤਮ ਕਰਨ ਵੱਲ ਵਧ ਰਹੇ ਹਨ। ਇਨ੍ਹਾਂ ਕਿਹਾ ਕਿ ਅੱਜ ਭਾਵੇਂ ਕਰੋਨਾ ਮਹਾਮਾਰੀ ਦੌਰਾਨ ਭਾਰਤ ਸਰਕਾਰ ਵੱਲੋਂ ਕੀਤੇ ਲਾਕਡਾਓਨ ਕਾਰਨ ਸਾਂਝੇ ਇਕੱਠ ਕਰਕੇ ਮਈ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਮਾਗਮ ਕਰਨੇ ਮੁਸ਼ਕਲ ਹਨ। ਇਨ੍ਹਾਂ ਸੱਦਾ ਦਿੱਤਾ ਕਿ ਲਾਕ ਡਾਉਨ ਨੂੰ ਧਿਆਨ ਚ ਰੱਖਦਿਆਂ ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਚ ਸ਼ਾਮਲ ਮਜ਼ਦੂਰ, ਮੁਲਾਜ਼ਮ ਠੇਕਾ ਆਧਾਰਤ ਜਥੇਬੰਦੀਆਂ ਨੂੰ ਅਪੀਲ ਕੀਤੀ ।ਕਿ ਜੋ ਕਾਮੇ ਜ਼ਰੂਰੀ ਸੇਵਾਵਾਂ ਕਾਰਨ ਡਿਊਟੀ ਨਿਭਾ ਰਹੇ ਹਨ। ਉਹ ਸਰੀਰਕ ਦੂਰੀ ਨੂੰ ਧਿਆਨ ਚ ਰੱਖ ਕੇ ਦਫਤਰਾਂ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ, ਜੋ ਕਾਮੇ ਘਰਾਂ ਵਿੱਚ ਬੰਦ ਹਨ ਉਹ ਆਪਣੇ ਪਰਿਵਾਰਾਂ ਸਮੇਤ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਆਉਣ ਵਾਲੇ ਸਮੇਂ ਚ ਰੁਜ਼ਗਾਰ ਤੇ ਉਜਰਤਾਂ ਦੀ ਗਾਰੰਟੀ ,ਕਿਰਤ ਕਾਨੂੰਨਾਂ ਸਮੇਤ ਜਥੇਬੰਦੀ ਬਣਾਉਣ, ਸੰਘਰਸ਼ ਕਰਨ ਦੇ ਹੱਕਾਂ ਦੀ ਰਾਖੀ ਕਰਨ, ਮਜ਼ਦੂਰ ਜਮਾਤ ਦੀ ਏਕਤਾ ਮਈ ਦੇ ਸ਼ਹੀਦਾਂ ਦੀ ਵਿਰਾਸਤ ਦੀ ਰਾਖੀ ਲਈ ਅਹਿਦ ਕਰਨਗੇ।