ਮਹਿਤਪੁਰ 21 ਅਪ੍ਰੈਲ (ਅੰਮ੍ਰਿਤਪਾਲ ਸਿੰਘ) ਮਜ਼ਦੂਰਾਂ ,ਕਿਸਾਨਾਂ ,ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਵੱਲੋਂ ਸਾਰੇ ਮੁਲਕ ਵਿੱਚ ਲੋਕ ਡਾਊਨ ਦੌਰਾਨ ਆ ਰਹੀਆਂ ਸਮੱਸਿਆਵਾਂ ਨੂੰ ਨਜਿੱਠਣ ਲਈ ਸਮੂਹ ਮਿਹਨਤਕਸ਼ ਲੋਕਾਂ ਨੂੰ ਅੰਦੋਲਨ ਕਰਨ ਦਾ ਸੱਦਾ ਦਿੱਤਾ ਗਿਆ ।ਜਿਸ ਨੂੰ ਜ਼ਿਲ੍ਹਾ ਜਲੰਧਰ ਕਪੂਰਥਲਾ ਵਿੱਚ ਭਰਪੂਰ ਹੁੰਗਾਰਾ ਮਿਲਿਆ ।ਇਹ ਜਾਣਕਾਰੀ ਪ੍ਰੈੱਸ ਨੂੰ ਸੀ ਪੀ ਆਈ ਐੱਮ ਦੇ ਜ਼ਿਲ੍ਹਾ ਜਲੰਧਰ ਕਪੂਰਥਲਾ ਦੇ ਐਕਟਿੰਗ ਸਕੱਤਰ ਕਾਮਰੇਡ ਸੁਰਿੰਦਰ ਖੀਵਾ ਨੇ ਦਿੱਤੀ ।

ਉਨ੍ਹਾਂ ਅੱਗੇ ਦੱਸਿਆ ਕਿ “ਭਾਸ਼ਣ ਨਹੀਂ ਰਾਸ਼ਨ ਦਿਓ ‘ਮੁਹਿੰਮ ਨੂੰ ਤਹਿਸੀਲ ਫਿਲੌਰ, ਨਕੋਦਰ ,ਸ਼ਾਹਕੋਟ ,ਜਲੰਧਰ ਸੁਲਤਾਨਪੁਰ, ਫਗਵਾੜਾ ਵਿੱਚ ਭਾਰੀ ਸਮਰਥਨ ਮਿਲਿਆ ।ਉਨ੍ਹਾਂ ਦੱਸਿਆ ਕਿ ਤਹਿਸੀਲ ਫਿਲੌਰ ਵਿੱਚ ਕਾਮਰੇਡ ਪ੍ਰਸ਼ੋਤਮ ਬਿਲਗਾ ,ਸੁਖਪ੍ਰੀਤ ਜੌਹਲ ,ਪ੍ਰਿੰਸੀਪਲ ਮੂਲ ਚੰਦ ,ਸੁਖਦੇਵ ਦੇਬੀ ,ਪਿਆਰਾ ਸਾਲ ਲਸਾੜਾ,ਮੇਲਾ ਸਿੰਘ ਰੁੜਕਾ ਦੀ ਅਗਵਾਈ ਵਿੱਚ ,ਤਹਿਸੀਲ ਨਕੋਦਰ ਵਿੱਚ ਕਾਮਰੇਡ ਮੇਹਰ ਸਿੰਘ ਖੁਰਲਾਪੁਰ ਹਿੰਮਤ ਸਿੰਘ ਮੱਲ੍ਹੀ ਮੋਹਨ ਸਿੰਘ ਸੈਨਾ ਬਾਦ ਸੋਢੀ ਹਾਂਸ ਰਾਮਪਾਲ ਮਾਹੂਵਾਲ ਦੀ ਅਗਵਾਈ ਵਿੱਚ ,ਸ਼ਾਹਕੋਟ ਵਿੱਚ ਕਾਮਰੇਡ ਮਲਕੀਤ ਚੰਦ ਭੋਏਪੁਰੀ ,ਸੁਖਵਿੰਦਰ ਨਾਗੀ ,ਬਚਿੱਤਰ ਤੱਗੜ੍ਹ ,ਜਲੰਧਰ ਵਿੱਚ ਕਾਮਰੇਡ ਕੇਵਲ ਸਿੰਘ ਹਜ਼ਾਰਾ ,ਪ੍ਰਕਾਸ਼ ਕਲੇਰ ,ਨਰਿੰਦਰ ਨੰਦਾ ,ਅਾਦ ਦੀ ਅਗਵਾਈ ਵਿੱਚ ਫਗਵਾੜਾ ਵਿਖੇ ਪ੍ਰਵੀਨ ਫਗਵਾੜਾ ਲਛਮਣ ਸਿੰਘ ਜੌਹਲ ਅਤੇ ਸੁਲਤਾਨ ਪਰ ਲੋਧੀ ਦਰਸ਼ਨ ਸਿੰਘ ਹਾਜੀਪੁਰ ਦੀ ਅਗਵਾਈ ਵਿਚ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅੱਠ ਘੰਟੇ ਦੀ ਦਿਹਾੜੀ ਨੂੰ ਬਾਰਾਂ ਘੰਟੇ ਦੀ ਦਿਹਾੜੀ ਵਿੱਚ ਤਬਦੀਲ ਕਰਨਾ ਚਾਹੁੰਦੀ ਹੈ ।ਦੇਸ਼ ਅੰਦਰ ਭੁੱਖ ਮਰੀ ਜਿਹੀ ਹਾਲਤ ਬਣ ਗਈ ਹੈ ।ਪ੍ਰਦਰਸ਼ਨ ਦੇਸ਼ ਭਰ ਵਿੱਚ ਆਪਣੇ ਘਰਾਂ ਦੇ ਸਾਹਮਣੇ “ਭਾਸ਼ਣ ਨਹੀਂ ਰਾਸ਼ਨ “ਦੇ ਨਾਅਰੇ ਤਹਿਤ ਕੀਤਾ ਗਿਆ ।ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਾਂ ਨੇ ਲੋਕ ਡਾਊਨ ਤੇ ਕਰਫਿਊ ਨੂੰ ਭਾਰੀ ਸਮਰਥਨ ਦਿੱਤਾ ਹੈ ।ਤਾਂ ਜੋ ਕਰੋਨਾ ਜਿਹੀ ਬੀਮਾਰੀ ਭਾਰਤ ਵਿੱਚ ਫੈਲ ਨਾ ਸਕੇ ।ਪਰ ਛੜੱਪੇ ਮਾਰਦੀ ਬੇਰੁਜ਼ਗਾਰੀ ਤੇ ਭੁੱਖਮਰੀ ਨੇ ਲੋਕਾਂ ਦੀ ਜਾਨ ਕੱਢ ਕੇ ਰੱਖ ਦਿੱਤੀ ਹੈ ।ਜਿਸ ਕਰਕੇ ਲੋਕਾਂ ਦੀ ਨਿੱਘਰ ਰਹੀ ਹਾਲਤ ਵਿੱਚ ਉਨ੍ਹਾਂ ਦੀ ਮਦਦ ਤੁਰੰਤ ਹੋਣੀ ਚਾਹੀਦੀ ਹੈ ।ਉਨ੍ਹਾਂ ਕਿਹਾ ਕਿ ਲੋਕ ਨਾਮ ਬਿਨਾਂ ਤਿਆਰੀ ਤੋਂ ਕੀਤਾ ਗਿਆ ਹੈ ।ਜਿਸ ਵਿੱਚ ਕੇਂਦਰ ਸਰਕਾਰ ਤੇ ਰਾਜ ਸਰਕਾਰ ਪੂਰੀ ਤਰ੍ਹਾਂ ਅਸਫ਼ਲ ਸਿੱਧ ਹੋਈਆਂ ਹਨ ।ਗੋਦਾਮ ਅਨਾਜ ਨਾਲ ਭਰੇ ਪਏ ਹਨ ।ਇਸ ਅਮਰਜੈਂਸੀ ਵਿੱਚ ਲੋਕ ਭੁੱਖੇ ਮਰ ਰਹੇ ਹਨ ।ਇਹਨਾਂ ਮਿਹਨਤੀ ਤੇ ਭੁੱਖੇ ਮਰਦੇ ਲੋਕਾਂ ਨੂੰ ਸੰਬੋਧਨ ਹੋਏ ਬਗੈਰ ਦੇਸ਼ ਨਹੀਂ ਚੱਲ ਸਕਦਾ ।ਉਨ੍ਹਾਂ ਇਸ ਮੁਹਿੰਮ ਨੂੰ ਜ਼ਿਲ੍ਹੇ ਅੰਦਰ ਸਫਲ ਕਰਨ ਵੀ ਆਮ ਪਾਰਟੀ ਆਗੂਆਂ ਤੇ ਲੋਕਾਂ ਨੂੰ ਵਧਾਈ ਵੀ ਦਿੱਤੀ ।