ਫਗਵਾੜਾ 30 ਸਤੰਬਰ (ਅਸ਼ੋਕ ਲਾਲ)

ਸਰਬ ਨੌਜਵਾਨ ਸਭਾ ਫਗਵਾੜਾ ਰਜਿ. ਵਲੋਂ ਸ਼ਹੀਦ-ਏ-ਆਜਮ ਸ੍ਰ. ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸੀਨੀਅਰ ਸਿਟੀਜਨ ਕੇਅਰ ਸੈਂਟਰ ਖੇੜਾ ਰੋਡ ਫਗਵਾੜਾ ਵਿਖੇ ਕੀਤਾ ਗਿਆ। ਜਿਸ ਵਿਚ ਬਤੌਰ ਮੁੱਖ ਮਹਿਮਾਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸ਼ਾਮਲ ਹੋਏ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਸਾਹਿਤਕਾਰ ਗੁਰਮੀਤ ਪਲਾਹੀ, ਰਵਿੰਦਰ ਸਿੰਘ ਚੋਟ, ਹੁਸਨ ਲਾਲ ਜਨਰਲ ਮੈਨੇਜਰ ਜੇ.ਸੀ.ਟੀ. ਫਗਵਾੜਾ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਕਵੀ ਬਲਦੇਵ ਕੋਮਲ ਅਤੇ ਰਾਮ ਲੁਭਾਇਆ ਸ਼ਾਮਲ ਹੋਏ। ਸਮੂਹ ਮਹਿਮਾਨਾਂ ਨੇ ਸ਼ਹੀਦ ਦੀ ਤਸਵੀਰ ਤੇ ਫੁੱਲਮਾਲਾਵਾਂ ਅਰਪਿਤ ਕੀਤੀਆਂ। ਵਿਧਾਇਕ ਧਾਲੀਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ਼ਹੀਦ ਭਗਤ ਸਿੰਘ ਭਾਰਤੀ ਨੌਜਵਾਨਾਂ ਦੇ ਹੀ ਨਹੀਂ ਵਿਸ਼ਵ ਭਰ ਦੇ ਨੌਜਵਾਨਾਂ ਦੇ ਆਦਰਸ਼ ਹੋ ਨਿਬੜੇ ਹਨ। ਕਿਉਂਕਿ ਉਹਨਾਂ ਦੀ ਸੋਚ ਲੋਕ ਹਿਤੈਸ਼ੀ ਅਤੇ ਜਨਤਾ ਨਾਲ ਜੁੜੀਆਂ ਸਮੱਸਿਆਵਾਂ ਨੂੰ ਹਲ ਕਰਕੇ ਲੋਕਾਂ ਦੀ ਜਿੰਦਗੀ ਸੁਖਾਲੀ ਬਨਾਉਣ ਦੇ ਸਾਰਥਕ ਯਤਨਾਂ ਦੀ ਸੀ। ਉਹਨਾਂ ਕਿਹਾ ਕਿ ਲੁੱਟ ਖਸੁੱਟ, ਫਿਰਕਾ ਪ੍ਰਸਤੀ, ਅਰਾਜਕਤਾ ਦੇ ਵਿਰੋਧ ਤੇ ਮਨੁੰਖੀ ਸਮਾਨਤਾ ਦੇ ਹੱਕ ਵਿਚ ਭਗਤ ਸਿੰਘ ਨੇ ਆਵਾਜ਼ ਹੀ ਨਹੀਂ ਉਠਾਈ ਸਗੋਂ ਅੱਗੇ ਹੋ ਕੇ ਸੰਘਰਸ਼ ਕਰਦੇ ਹੋਏ ਅਖੀਰ ਦੇਸ਼ ਦੀ ਅਜਾਦੀ ਲਈ 23 ਸਾਲ ਦੀ ਨਿੱਕੀ ਉਮਰੇ ਸ਼ਹਾਦਤ ਦਾ ਜਾਮ ਪੀਤਾ। ਇਸ ਮੌਕੇ ਸ਼ਹੀਦ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਪ੍ਰਸਿੱਧ ਲੇਖਕ ਰਵਿੰਦਰ ਚੋਟ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਗੁਰਮੀਤ ਸਿੰਘ ਪਲਾਹੀ ਨੇ ਸਰਬ ਨੌਜਵਾਨ ਸਭਾ ਵਲੋਂ ਕੀਤੇ ਜਾਂਦੇ ਸਮਾਜ ਸੇਵੀ ਕੰਮਾਂ ਬਾਰੇ ਵਿਧਾਇਕ ਧਾਲੀਵਾਲ ਨੂੰ ਜਾਣੂ ਕਰਵਾਇਆ ਅਤੇ ਫਗਵਾੜਾ ਸ਼ਹਿਰ ਨਾਲ ਸਬੰਧਤ ਮੰਗਾਂ ਵੀ ਵਿਧਾਇਕ ਧਾਲੀਵਾਲ ਸਾਹਮਣੇ ਰੱਖੀਆਂ ਜਿਹਨਾਂ ਨੂੰ ਹਲ ਕਰਵਾਉਣ ਦਾ ਉਹਨਾਂ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਉਹ ਪਿਛਲੇ ਕਰੀਬ 15 ਸਾਲ ਤੋਂ ਸਭਾ ਦੇ ਨਾਲ ਜੁੜੇ ਹਨ ਅਤੇ ਜੋ ਵੀ ਸੇਵਾ ਸਭਾ ਉਹਨਾਂ ਨੂੰ ਲਾਏਗੀ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ। ਅਖੀਰ ਵਿਚ ਸਭਾ ਵਲੋਂ ਵਿਧਾਇਕ ਧਾਲੀਵਾਲ ਨੂੰ ਸਨਮਾਨਤ ਕੀਤਾ ਗਿਆ ਅਤੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਮੂਹ ਮਹਿਮਾਨਾ ਦਾ ਪਹੁੰਚਣ ਲਈ ਧੰਨਵਾਦ ਕੀਤਾ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾਖੂਬੀ ਨਿਭਾਈ। ਇਸ ਮੌਕੇ ਵਿਧਾਇਕ ਧਾਲੀਵਾਲ ਦੇ ਪੀ.ਏ. ਅਮਰਿੰਦਰ ਸਿੰਘ, ਸਰਬਜੀਤ ਵਾਲੀਆ, ਮਨੀਸ਼ ਭਾਰਦਵਾਜ ਸਾਬਕਾ ਸਕੱਤਰ ਪੀ.ਪੀ.ਸੀ.ਸੀ, ਸਾਬਕਾ ਕੌਂਸਲਰ ਬੰਟੀ ਵਾਲੀਆ, ਕੁਲਬੀਰ ਬਾਵਾ, ਉਂਕਾਰ ਜਗਦੇਵ, ਪਰਸ ਰਾਮ ਸ਼ਿਵਪੁਰੀ, ਰਾਮ ਲੁਭਾਇਆ, ਹਰਵਿੰਦਰ ਸਿੰਘ, ਨਰਿੰਦਰ ਸੈਣੀ, ਸ਼ਿਵ ਕੁਮਾਰ, ਪੰਜਾਬੀ ਗਾਇਕ ਮਨਮੀਤ ਮੇਵੀ, ਸੋਹਨ ਸਿੰਘ ਪਰਮਾਰ, ਰਿਸ਼ੀ ਕੁਮਾਰ, ਡਾ. ਨਰੇਸ਼ ਬਿੱਟੂ, ਭੁਪਿੰਦਰ ਸਿੰਘ ਭੋਗਲ ਆਦਿ ਹਾਜਰ ਸਨ।
ਤਸਵੀਰ ਸਮੇਤ।