ਫਗਵਾੜਾ 30 ਅਪ੍ਰੈਲ (ਅਜੈ ਕੋਛੜ)

ਹੋਮਿਓਪੈਥੀ ਮਾਹਿਰ ਅਤੇ ਮਾਈ ਹੋਮਿਓਪੈਥੀ ਕਲੀਨਿਕ ਦੀ ਸੰਚਾਲਿਕਾ ਡਾ. ਸੀਮਾ ਰਾਜਨ ਨੇ ਕੋਵਿਡ-19 ਮਹਾਮਾਰੀ ਦੌਰਾਨ ਹੋਮਿਓਪੈਥੀ ਦਵਾਈ ਆਰਸੈਨੇਕਮ ਅਲਬਮ-30 ਨੂੰ ਮਾਨਤਾ ਦੇਣ ਦਾ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਇਹ ਦਵਾਈ ਬੇਸ਼ਕ ਕੋਰੋਨਾ ਵਾਇਰਸ ਦਾ ਇਲਾਜ਼ ਨਹੀਂ ਹੈ ਪਰ ਰੋਗਾਂ ਨਾਲ ਲੜਨ ਦੀ ਸਰੀਰ ਦੀ ਤਾਕਤ ਨੂੰ ਵਧਾਉਣ ਵਿਚ ਬਹੁਤ ਕਾਰਗਰ ਹੈ ਅਤੇ ਕੋਰੋਨਾ ਲਈ ਕੋਈ ਵਿਸ਼ੇਸ਼ ਦਵਾਈ ਹਾਲੇ ਤਕ ਖੋਜੀ ਨਾ ਜਾ ਸਕਣ ਦੇ ਚਲਦਿਆਂ ਰੋਗਾਂ ਨਾਲ ਲੜਨ ਦੀ ਸਰੀਰ ਦੀ ਤਾਕਤ ਹੀ ਇਸ ਵਾਇਰਸ ਦੇ ਪ੍ਰਭਾਵ ਨੂੰ ਮਾਤ ਦੇ ਸਕਦੀ ਹੈ। ਉਹਨਾਂ ਦੱਸਿਆ ਕਿ ਹੋਮਿਓਪੈਥੀ ਦਾ ਮੂਲ ਸਿਧਾਂਤ ਹੀ ਇਹ ਹੈ ਕਿ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਵਧਾਇਆ ਜਾਵੇ ਤਾਂ ਜੋ ਵਾਇਰਸ ਦੇ ਪ੍ਰਭਾਵ ਤੋਂ ਬਚਿਆ ਜਾ ਸਕੇ। ਉਹਨਾਂ ਸੈਨੀਟਾਇਜਰ, ਫੇਸ ਮਾਸਕ ਅਤੇ ਸਰੀਰਿਕ ਦੂਰੀ ਬਣਾ ਕੇ ਰੱਖਣ ਦੇ ਨੀਯਮ ਦੀ ਪਾਲਣਾ ਨੂੰ ਵੀ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਬਚਣ ਲਈ ਕਾਰਗਰ ਦੱਸਿਆ।