* ਸੀ.ਬੀ.ਆਈ. ਦੀ ਜਾਂਚ ਰਹੇਗੀ ਸ਼ੱਕ ਦੇ ਘੇਰੇ ‘ਚ – ਰੋਕੀ ਘਈ
ਫਗਵਾੜਾ (ਡਾ ਰਮਨ) ਜੈ ਭੀਮ ਕਾਰਪੋਰੇਸ਼ਨ ਇੰਪਲਾਈਜ ਯੂਨੀਅਨ ਪੰਜਾਬ ਦੇ ਚੇਅਰਮੈਨ ਤੁਲਸੀ ਰਾਮ ਖੋਸਲਾ ਅਤੇ ਪ੍ਰਧਾਨ ਰੋਕੀ ਘਈ ਨੇ ਹਾਥਰਸ ਕਾਂਡ ਦੇ ਦੋਸ਼ੀਆਂ ਨੂੰ ਸਜਾ ਦੁਆਉਣ ਦੀ ਮੰਗ ਨੂੰ ਲੈ ਕੇ ਬੀਤੀ 10 ਅਕਤੂਬਰ ਨੂੰ ਦਿੱਤੀ ਗਈ ਬੰਦ ਦੀ ਕਾਲ ਨੂੰ ਸਫਲ ਬਨਾਉਣ ਲਈ ਯੂਨੀਅਨ ਦੇ ਸਮੂਹ ਆਗੂਆਂ ਅਤੇ ਵਰਕਰਾਂ ਤੋਂ ਇਲਾਵਾ ਭਗਵਾਨ ਵਾਲਮੀਕਿ ਐਕਸ਼ਨ ਕਮੇਟੀ ਅਤੇ ਸੈਂਟਰਲ ਵਾਲਮੀਕਿ ਸਭਾ (ਇੰਡੀਆ) ਰਜਿ. ਸਮੇਤ ਸਮੂਹ ਹਮ ਖਿਆਲੀ ਜੱਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਜਿਹਨਾਂ ਨੇ ਸ਼ਨੀਵਾਰ ਦੇ ਭਾਰਤ ਬੰਦ ਨੂੰ ਸਫਲ ਬਣਾ ਕੇ ਮਨੀਸ਼ਾ ਵਾਲਮੀਕਿ ਅਤੇ ਉਸਦੇ ਪਰਿਵਾਰ ਨੂੰ ਨਿਆ ਦੁਆਉਣ ਲਈ ਇਕਜੁਟਤਾ ਦਰਸਾਈ। ਉਹਨਾਂ ਕਿਹਾ ਕਿ ਆਪਸੀ ਇਕਜੁਟਤਾ ਦਾ ਹੀ ਨਤੀਜਾ ਹੈ ਕਿ ਯੂ.ਪੀ. ਸਰਕਾਰ ਹਰਕਤ ਵਿਚ ਆਈ ਹੈ ਅਤੇ ਪਰਿਵਾਰ ਨੂੰ ਮੁਆਵਜਾ ਦੇਣ ਤੋਂ ਇਲਾਵਾ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾ ਰਹੀ ਹੈ ਪਰ ਨਾਲ ਹੀ ਉਹਨਾਂ ਕਿਹਾ ਕਿ ਸਰਕਾਰ ਦੇ ਹੇਠਾਂ ਕੰਮ ਕਰਨ ਵਾਲੀ ਏਜੰਸੀ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਕਰ ਸਕਦੀ ਇਸ ਲਈ ਉਹ ਫਿਰ ਮੰਗ ਕਰਦੇ ਹਨ ਕਿ ਜਾਂਚ ਦਾ ਕੰਮ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਕਰਵਾਇਆ ਜਾਵੇ ਤਾਂ ਜੋ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਹੋ ਸਕੇ। ਉਹਨਾਂ ਕਿਹਾ ਕਿ ਜਦੋਂ ਤੱਕ ਮਨੀਸ਼ਾ ਦੇ ਕਾਤਲਾਂ ਨੂੰ ਫਾਂਸੀ ਦੀ ਸਜਾ ਨਹੀਂ ਹੋਵੇਗੀ ਇਸ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ।