Home Punjabi-News ਭਾਰਤ ਦੇ ਰਾਸ਼ਟਰਪਤੀ ਨੂੰ ਪੱਤਰਕਾਰ ਨੇ ਸੌਂਪਿਆ ਆਪਣਾ ਮੰਗ ਪੱਤਰ।

ਭਾਰਤ ਦੇ ਰਾਸ਼ਟਰਪਤੀ ਨੂੰ ਪੱਤਰਕਾਰ ਨੇ ਸੌਂਪਿਆ ਆਪਣਾ ਮੰਗ ਪੱਤਰ।

{ਪੱਤਰਕਾਰਾਂ ਵਲੋਂ ਆਪਣੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਦਿਆਂ ਜਾਂ ਇਨਸਾਫ ਦਿਉ ਜਾਂ ਆਤਮ ਹੱਤਿਆ ਦੀ ਮੰਗੀ ਆਗਿਆ।
ਅਰਨੀਵਾਲਾ 9 ਅਕਤੂਬਰ (ਰਜਿੰਦਰ )

ਪਿਛਲੇ 20 ਜੂਨ 2020 ਨੂੰ ਫਾਜ਼ਿਲਕਾ ਦੇ ਲੋਕਲ ਅਖਬਾਰ ਦੇ ਪੱਤਰਕਾਰ ਸੁਨੀਲ ਸੈਨ ਤੇ ਸੰਪਾਦਕ ਰਾਜੂ ਆਜਮਵਾਲੀਆ ਤੇ ਫਾਜ਼ਿਲਕਾ ਦੇ ਬਾਰ ਐਸੋਸੀਏਸ਼ਨ ਦੇ ਵਕੀਲ ਕ੍ਰਿਸ਼ਨ ਗੋਪਾਲ ਵਲੋਂ ਫਾਜ਼ਿਲਕਾ ਦੇ ਥਾਣਾ ਸਿਟੀ ਚ ਐਫ ਆਈ ਆਰ ਨੰਬਰ 142 ਆਈ ਪੀ ਸੀ ਦੀ ਧਾਰਾ 384, 420 ,506,120ਬੀ ਦੇ ਅਧੀਨ ਮਾਮਲਾ ਦਰਜ ਕਰਵਾਇਆ ਗਿਆ ਸੀ ਕਿ ਸੁਨੀਲ ਸੈਨ ਨੇ ਉਸ ਨੂੰ ਫੋਨ ਕਰ ਉਸ ਦੀ ਰਿਕਾਰਡਿੰਗ ਉਸ ਦੀ ਮਰਜੀ ਦੇ ਬਿਨਾਂ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਸੀ। ਤੇ ਸੁਨੀਲ ਸੈਨ ਤੇ ਰਾਜੂ ਆਜਮਵਾਲੀਆ ਲੋਕਾਂ ਨੂੰ ਡਰਾ ਧਮਕਾ ਕੇ ਪੈਸਾ ਬਣਾਉਣ ਲਈ ਪੱਤਰਕਾਰ ਬਣੇ ਹਨ। ਇਸ ਮਾਮਲੇ ਚ ਸੁਨੀਲ ਸੈਨ ਨੂੰ ਤੀਹ ਦਿਨ ਪੁਲਿਸ ਹਿਰਾਸਤ ਚ ਵੀ ਰਹਿਣਾ ਪਿਆ ਤੇ ਹੁਣ ਜਮਾਨਤ ਤੇ ਬਾਹਰ ਆਇਆ ਹੈ। ਹੁਣ ਵਕੀਲ ਕ੍ਰਿਸ਼ਨ ਗੋਪਾਲ ਸੈਨ ਨੇ ਐਸ ਐਸ ਪੀ ਤੋਂ ਫਿਰ ਇਸ ਕੇਸ ਦੀ ਇਨਕੁਆਰੀ ਲਗਾਵਾ ਦਿੱਤੀ ਕਿ ਜਿਸ ਦਿਨ ਸੁਨੀਲ ਸੈਨ ਜਮਾਨਤ ਤੇ ਬਾਹਰ ਆਇਆ ਹੈ ਉਸ ਦਿਨ ਆਪਣੇ ਸਾਥੀਆਂ ਨਾਲ ਉਸ ਦੇ ਘਰ ਅੱਗੇ ਆ ਕੇ ਹੁਲੜ ਬਾਜੀ ਕੀਤੀ ਤੇ ਗਾਲੀ ਗਲੋਚ ਵੀ ਕੀਤਾ ਗਿਆ। ਇਸ ਦੇ ਸਬੰਧ ਚ ਸੈਨ ਉਪਰ ਇਕ ਹੋਰ ਮਾਮਲਾ ਨੰਬਰ 207 ਦਰਜ ਕਰਵਾ ਦਿੱਤਾ ਹੈ। ਇਸ ਦੇ ਸਬੰਧ ਚ ਨਿਆਂ ਪਾਉਣ ਵਾਸਤੇ ਪੱਤਰਕਾਰ ਸੁਨੀਲ ਸੈਨ ਤੇ ਰਾਜੂ ਆਜਮਵਾਲੀਆ ਵਲੋਂ ਬੀਤੇ ਦਿਨ ਭਾਰਤ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਬਿੰਦ ਜੀ ਨੂੰ ਮਿਲ ਕੇ ਆਪਣੇ ਨਾਲ ਹੋਰ ਰਹੇ ਧੱਕੇ ਬਾਰੇ ਲਿਖਤੀ ਰੂਪ ਚ ਜਾਣੂ ਕਰਵਾਇਆ। ਉਨ੍ਹਾਂ ਮਾਨਯੋਗ ਰਾਸ਼ਟਰਪਤੀ ਤੋਂ ਆਪਣੇ ਨਾਲ ਹੋ ਰਹੇ ਪੁਲਿਸ ਤੇ ਬਾਰ ਐਸੋਸੀਏਸ਼ਨ ਵਲੋਂ ਧੱਕੇ ਦੇ ਸਬੰਧ ਚ ਇਨਸਾਫ਼ ਦੀ ਅਪੀਲ ਕੀਤੀ ਕਿ ਉਥੋਂ ਦੀ ਪੁਲਿਸ ਸਮੇਤ ਉਚ ਅਧਿਕਾਰੀ ਬਾਰ ਐਸੋਸੀਏਸ਼ਨ ਦੇ ਦਬਾਅ ਹੇਠ ਆ ਕੇ ਉਸ ਉਪਰ ਝੂਠੇ ਮਾਮਲੇ ਦਰਜ ਕਰ ਰਹੇ ਹਨ। ਸਾਡੇ ਚੈਨਲ ਨੂੰ ਬਿਨਾਂ ਕਿਸੇ ਜਾਂਚ ਕੀਤੇ ਫਰਜੀ ਦੱਸਿਆ ਜਾ ਰਿਹਾ ਹੈ ਜਦੋਂ ਕਿ ਸਾਡੇ ਕੋਲ ਆਰ ਐਨ ਆਈ ਨੰਬਰ ਵੀ ਮੌਜੂਦ ਹੈ। ਅਸੀਂ ਆਡੀਓ ਵਾਇਰਲ ਨਹੀਂ ਕੀਤੀ ਸਗੋਂ ਆਪਣੇ ਵੈੱਬ ਚੈਨਲ ਉਪਰ ਖਬਰ ਪ੍ਰਕਾਸ਼ਿਤ ਕੀਤੀ ਹੈਂ ਤੇ ਦੁਨੀਆਂ ਸਾਹਮਣੇ ਵਕੀਲਾਂ ਦਾ ਸੱਚ ਪੇਸ਼ ਕੀਤਾ ਹੈ।ਕਿ ਕਿਸ ਤਰ੍ਹਾਂ ਕਈ ਬਾਰ ਐਸੋਸੀਏਸ਼ਨ ਦੇ ਵਕੀਲ ਜਾਅਲੀ ਡਿਗਰੀਆਂ ਲੈ ਕੇ ਆਪਣੇ ਆਪ ਨੂੰ ਵਕੀਲ ਦੱਸ ਰਹੇ ਹਨ। ਉਨ੍ਹਾਂ ਦੇ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਤੋ ਕਰਵਾਉਣ ਦੀ ਮੰਗ ਕੀਤੀ ਇਸ ਮੌਕੇ ਸੈਨ ਤੇ ਰਾਜੂ ਪੱਤਰਕਾਰਾਂ ਵਲੋਂ ਮਾਨਯੋਗ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਜਾਂ ਤਾਂ ਉਨ੍ਹਾਂ ਨਾਲ ਇਨਸਾਫ ਕੀਤਾ ਜਾਵੇ ਜਾਂ ਫਿਰ ਉਨ੍ਹਾਂ ਦੋਵਾਂ ਨੂੰ ਆਤਮ ਹੱਤਿਆ ਕਰਨ ਦੀ ਆਗਿਆ ਦਿੱਤੀ ਜਾਵੇ।