ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਦੁਆਰਾ ਅੱਜ ਵੱਡਾ ਫ਼ੈਸਲਾ ਸੁਣਾਇਆ ਗਿਆ ਹੈ। ਹੁਣ ਭਾਰਤ ਦੇ ਚੀਫ਼ ਜਸਟਿਸ ਦਾ ਦਫ਼ਤਰ ਵੀ ਸੂਚਨਾ ਦੇ ਅਧਿਕਾਰ ਭਾਵ ਕਿ ਆਰ. ਟੀ. ਆਈ. ਦੇ ਅਧੀਨ ਆਏਗਾ।

ਫ਼ੈਸਲੇ ‘ਚ ਕਿਹਾ ਗਿਆ ਹੈ ਕਿ ਚੀਫ਼ ਜਸਟਿਸ ਦਾ ਦਫ਼ਤਰ ਇੱਕ ਪਬਲਿਕ ਅਥਾਰਿਟੀ ਹੈ, ਇਸ ਦੇ ਤਹਿਤ ਆਰ. ਟੀ. ਆਈ. ਦੇ ਤਹਿਤ ਆਏਗਾ। ਹਾਲਾਂਕਿ ਇਸ ਦੌਰਾਨ ਦਫ਼ਤਰ ਦੀ ਗੁਪਤਤਾ ਬਰਕਰਾਰ ਰਹੇਗੀ।

ਚੀਫ਼ ਜਸਟਿਸ ਦੇ ਦਫ਼ਤਰ ਨੂੰ ਆਰ. ਟੀ. ਆਈ. ਦੇ ਤਹਿਤ ਲਿਆਂਦੇ ਜਾਣੇ ਵਾਲੇ ਇਸ ਮਾਮਲੇ ‘ਤੇ ਫ਼ੈਸਲਾ ਸੁਣਾਉਣ ਵਾਲੇ ਬੈਂਚ ‘ਚ ਜਸਟਿਸ ਰੰਜਨ ਗੋਗੋਈ, ਜਸਟਿਸ ਐੱਨ. ਵੀ. ਰਾਮੰਨਾ, ਜਸਟਿਸ ਡੀ. ਵਾਈ. ਚੰਦਰਚੂੜ, ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਸੰਜੀਵ ਖੰਨਾ ਸ਼ਾਮਲ ਸਨ।