ਨਵੀਂ ਦਿੱਲੀ, 3 ਸਤੰਬਰ 2019 – ਭਾਰਤੀ ਹਵਾਈ ਸੈਨਾ ਵਿਚ ਅੱਜ 8 ਅਪਾਚੇ (ਏ.ਐਚ-64 ਈ) ਲੜਾਕੂ ਹੈਲੀਕਾਪਟਰ ਸ਼ਾਮਲ ਹੋਣਗੇ। ਅਪਾਚੇ ਨੂੰ ਪਾਕਿਸਤਾਨ ਨੇੜੇ ਪਠਾਨਕੋਟ ਏਅਰਬੇਸ ਵਿਚ ਤਾਇਨਾਤ ਕੀਤਾ ਜਾ ਰਿਹਾ ਹੈ। ਅਪਾਚੇ ਦੁਨੀਆ ਦੇ ਸਭ ਤੋਂ ਆਧੁਨਿਕ ਲੜਾਕੂ ਹੈਲੀਕਾਪਟਰਾਂ ਵਿਚੋਂ ਇਕ ਹੈ।