ਨਕੋਦਰ :- ( ਨਰੇਸ਼ ਸਰਮਾ ) ਭਾਰਤੀਯ ਯੁਵਾ ਮੋਰਚਾ ਨਕੋਦਰ ਮੰਡਲ ਪ੍ਰਧਾਨ ਗੋਰਵ ਗੁਪਤਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਨਕੋਦਰ ਵਿੱਚ ਭਾਰਤੀਯ ਜਨਤਾ ਪਾਰਟੀ ਦੇ ਇਸ ਸਮੇਂ ਤਕਰੀਬਨ ਦੋ ਤਿੰਨ ਧੱੜੇ ਬਣੇ ਹੋਏ ਹਨ, ਇਸ ਲਈ ਧੜੇ ਬੰਦੀ ਹੋਣ ਕਰਕੇ ਮੈਂ ਅਪਣੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ, ਇਸ ਬਾਰੇ ਆਉਣ ਵਾਲੇ ਦੋ ਤਿੰਨ ਦਿਨਾਂ ਵਿੱਚ ਵਿਸਥਾਰ ਪੂਰਵਕ ਉਹ ਸਭ ਕੁੱਝ ਦੱਸਣਗੇ। ਆਖਿਰ ਵਿੱਚ ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ, ਕਿ ਮੈ ਭਾਰਤੀਯ ਜਨਤਾ ਪਾਰਟੀ ਦਾ ਇਕ ਛੋਟਾ ਜਿਹਾ ਵਰਕਰ ਹਾਂ, ਅਤੇ ਵਰਕਰ ਬਣਕੇ ਮੈ ਪਾਰਟੀ ਦੇ ਹਿੱਤ ਵਿੱਚ ਵੱਧ ਚੜ੍ਹਕੇ ਕੰਮ ਕਰਦਾ ਰਹਾਗਾਂ।