(ਸਾਹਬੀ ਦਾਸੀਕੇ)

ਸ਼ਾਹਕੋਟ: ਮਲਸੀਆ,ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਸਦਨ ਵਿੱਚ ਗਊਧਨ ਬਾਰੇ ਰੱਖੇ ਗਏ ਪ੍ਰਸਤਾਵ ਕਾਰਨ ਰੋਸ ਵਜੋਂ ਭਾਜਪਾ ਦੇ ਜਿਲ੍ਹਾਂ ਪ੍ਰਧਾਨ ਸੁਦਰਸ਼ਨ ਸੋਤਬੀ (ਕਾਲਾ ਪਹਿਲਵਾਨ) ਦੀ ਅਗਵਾਈ ’ਚ ਵੱਡੀ ਗਿਣਤੀ ’ਚ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਦਾ ਪੁੱਤਲਾ ਫੂਕਿਆ ਗਿਆ ਅਤੇ ਕਾਂਗਰਸ ਸਰਕਾਰ ਵੱਲੋਂ ਇਸ ਪ੍ਰਸਤਾਵ ਨੂੰ ਲੈਣ ਕਾਰਨ ਰੋਸ ਪ੍ਰਗਟ ਕਰਦਿਆ ਪੰਜਾਬ ਸਰਕਾਰ ਖਿਲਾਫ਼ ਵੀ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ’ਚ ਭਾਜਪਾ ਆਗੂ ਅਤੇ ਵਰਕਰ ਰਾਮਗੜ੍ਹੀਆ ਚੌਂਕ ਸ਼ਾਹਕੋਟ ਵਿਖੇ ਇਕੱਤਰ ਹੋਏ, ਜਿਥੋਂ ਉਹ ਆਮ ਆਦਮੀ ਪਾਰਟੀ ਦਾ ਪੁੱਤਲਾ ਲੈ ਕੇ ਸ਼ਹਿਰ ਦੇ ਮੇਨ ਬਜ਼ਾਰ ਵਿੱਚ ਰੋਸ ਮਾਰਚ ਕਰਦਿਆ ਮੇਨ ਬਜ਼ਾਰ ਵਾਲਮੀਕ ਚੌਂਕ ਵਿਖੇ ਪਹੁੰਚੇ, ਜਿਥੇ ਉਨਾਂ ਆਮ ਆਦਮੀ ਪਾਰਟੀ ਦਾ ਪੁੱਤਲਾ ਫੂਕਿਆ। ਇਸ ਮੌਕੇ ਭਾਜਪਾ ਜਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਸੁਦਰਸ਼ਨ ਸੋਬਤੀ, ਤਰਸੇਮ ਮਿੱਤਲ ਸੂਬਾ ਕਮੇਟੀ ਮੈਂਬਰ ਬੀਜੇਪੀ, ਅਜੇ ਵਰਮਾਂ ਜਿਲ੍ਹਾ ਵਾਇਸ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਫਿਰਕਾਪ੍ਰਸਤ ਪਾਰਟੀ ਹੈ, ਜੋਕਿ ਦੇਸ਼ ਦੇ ਮਾਹੌਲ ਨੂੰ ਖਰਾਬ ਕਰ ਰਹੀ ਹੈ। ਉਨਾਂ ਕਿਹਾ ਕਿ ਆਪ ਵਿਧਾਇਕ ਵੱਲੋਂ ਗੳੂ ਮਾਤਾ ਨੂੰ ਬੁੱਚੜਖਾਨੇ ਭੇਜ ਕੇ ਕਤਲ ਕਰਵਾਉਣ ਦੇ ਰੱਖੇ ਪ੍ਰਸਤਾਵ ਵਿਰੁੱਧ ਵਿਧਾਇਕ ਅਤੇ ਸਾਥੀਆਂ ’ਤੇ ਪਰਚੇ ਦਰਜ ਹੋਣੇ ਚਾਹੀਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਹੁਲ ਕੌਸ਼ਲ ਜਿਲ੍ਹਾ ਸ਼ੋਸ਼ਲ ਮੀਡੀਆਂ ਇੰਚਾਰਜ਼, ਜਗਦੀਸ਼ ਵਡੈਹਰਾ ਸਾਬਕਾ ਐੱਮ.ਸੀ., ਸੰਜਮ ਮੈਸਨ ਜਿਲ੍ਹਾ ਜਨਰਲ ਸਕੱਤਰ, ਸੰਜੀਵ ਸੋਬਤੀ ਮੰਡਲ ਪ੍ਰਧਾਨ ਸ਼ਾਹਕੋਟ, ਰਜਿੰਦਰ ਗੁਪਤਾ ਜਨਰਲ ਸੈਕਟਰੀ, ਗਗਨ ਚੌਹਾਨ ਯੂਥ ਪ੍ਰਧਾਨ, ਸੁਨੀਤਾ ਬਾਂਸਲ ਜਿਲ੍ਹਾ ਜਨਰਲ ਸੈਕਟਰੀ, ਰਾਮ ਤੀਰਥ ਪਾਸੀ, ਲਾਲ ਸਿੰਘ, ਰਾਮ ਸਰੂਪ, ਸੋਮਨਾਥ ਗੋਪਾਲ ਮੰਡਲ ਪ੍ਰਧਾਨ ਨਕੋਦਰ, ਅਨਵਰ ਘਈ, ਬਿੰਦਾ ਸਾਹਲਾਪੁਰ ਆਦਿ ਹਾਜ਼ਰ ਸਨ