ਫਗਵਾੜਾ : ( ਅਜੈ ਕੋਛੜ )ਸ਼ਹਿਰ ਫਗਵਾੜਾ ਜੋ ਕਿ ਕਿਸੇ ਸਮੇਂ ਇੰਡਰਸਟੀ ਹਬ ਹੁੰਦਾ ਸੀ ਅੱਜ ਦੇ ਸਮੇਂ ਵਿੱਚ ਭੂ ਮਾਫੀਆ ਅਤੇ ਸ਼ਰਾਬ ਮਾਫੀਆ ਦੇ ਗ੍ਰਹਿ ਸਾਏ ਹੇਠ ਵਿਚਰ ਰਿਹਾ ਹੈ !
ਆਏ ਦਿਨ ਫਗਵਾੜਾ ਵਿੱਚ ਕਿਤੇ ਨਾ ਕਿਤੇ ਨਜਾਇਜ਼ ਕਬਜ਼ਿਆਂ ਅਤੇ ਨਜਾਇਜ਼ ਬਿੱਲਡਿੰਗ ਦੀਆ ਉਸਾਰੀਆ ਹੋ ਰਹੀਆ ਹਨ
ਤਾਜਾ ਮਿਸਾਲ ਬੀ, ਜੇ,ਪੀ, (ਭਾਜਪਾ) ਦੇ ਐਮ ਸੀ ਪਰਮਜੀਤ ਖੁਰਾਣਾ ਵਲੋ ਆਪਣੀ ਸੱਤਾ ਦਾ ਨਜਾਇਜ਼ ਫ਼ਾਇਦਾ ਲੈਂਦੇ ਹੋਏ ਰੇਲਵੇ ਰੋਡ ਫਗਵਾੜਾ ਤੇ ਬਣਾਈ ਜਾ ਰਹੀ ਇਮਾਰਤ ਦੀ ਹੈ !
ਜੋ ਕਿ ਆਪਣੀ ਸੱਤਾ ਦੀ ਪਾਵਰ ਦਿਖਾ ਕੇ ਬਿਨਾ ਨਗਰ ਨਿਗਮ ਤੋ ਪਾਸ ਕਰਵਾਏ ਨਕਸ਼ੇ ਦੇ ਬਣ ਰਹੀ ਹੈ ਵਿਭਾਗ ਵੱਲੋਂ ਭਾਰੀ ਜੁਰਮਾਨਾ ਵੀ ਕੀਤਾ ਗਿਆ ਹੈ ਅਤੇ ਰੀਮਾਈਡਰ ਵੀ ਕੱਡ ਦਿੱਤਾ ਗਿਆ ਹੈ ਪਰ ਫਿਰ ਵੀ ਨਾ ਤਾਂ ਜੁਰਮਾਨਾ ਅਦਾ ਕੀਤਾ ਗਿਆ ਹੈ ਅਤੇ ਨਾ ਹੀ ਉਸਰੀ ਰੋਕੀ ਗਈ ਹੈ


ਅੱਜ ਤੱਕ ਵਿਭਾਗ ਵੱਲੋਂ ਵੀ ਪੱਤਰਾਂ ਦੀ ਖਾਨਾਪੁਰਤੀ ਵਿਹਾਰ ਹੀ ਕੀਤਾ ਜਾ ਰਿਹਾ ਹੈ ਕਿਉਂਕਿ ਵਿਭਾਗ ਵਲੋ ਵੀ ਕੋਈ ਸਖਤ ਕਾਰਵਾਈ ਨਹੀਂ ਕੀਤੀ ਗਈ ਜਿਸ ਤੋ ਲਗਦਾ ਹੈ ਕਿ ਵਿਭਾਗ ਵੀ ਕਿਤੇ ਮਗਰਮੱਛ ਦੇ ਹੰਝੂ ਤਾ ਨਹੀ ਵਹਾ ਰਿਹਾ ਅਤੇ ਕੁੰਬਕਰਨੀ ਨੀਂਦ ਸੋ ਰਿਹਾ ਹੈ
ਸਾਡੇ ਪੱਤਰਕਾਰਾਂ ਵਲੋ ਬਿਲਡਿੰਗ ਇਨੰਸਪੈਕਟਰ ਗਗਨ ਸ਼ਰਮਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਹਰ ਵਾਰ ਦਾ ਜਵਾਬ ਦਿੰਦਿਆ ਕਿਹਾ ਕਿ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਕਿ ਕੋਈ ਵੀ ਵਿਅਕਤੀ ਅੱਗੇ ਤੋਂ ਕੋਈ ਸਰਕਾਰ ਦੇ ਮਾਲੀਏ ਨੂੰ ਨੁਕਸਾਨ ਨਾ ਪਹੁੰਚਾਏ !

ਦੇਖਣਾ ਇਹ ਹੋਵੇਗਾ ਕਿ ਵਿਭਾਗ ਦੇ ਅਧਿਕਰੀਆਂ ਵਲੋ ਹੁਣ ਇਹਨਾਂ ਭੂ ਮਾਫੀਆ ਅਤੇ ਬਣ ਰਹੀਆ ਨਜਾਇਜ ਉਸਾਰੀਆਂ ਉਤੇ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਕੋਈ ਪੰਜਾਬ ਸਰਕਾਰ ਦੇ ਸੱਖਤ ਨਿਰਦੇਸ਼ਾਂ ਅਨੁਸਾਰ ਕਾਰਵਾਈ ਕੀਤੀ ਜਾਏਗੀ
ਜਾਂ ਨਗਰ ਨਿਗਮ ਫਗਵਾੜਾ ਨੂੰ ਰਾਜਨੀਤਿਕ ਦਬਾ ਦੇ ਚਲਦਿਆ ਪੰਜਾਬ ਸਰਕਾਰ ਅਤੇ ਨਗਰ ਨਿਗਮ ਨੂੰ ਲੱਖਾਂ ਰੁਪਈਆ ਦਾ ਨੁਕਸਾਨ ਭੁਗਤਣਾ ਪਵੇਗਾ