ਸਾਲ 1995 ‘ਚ ਲੁਧਿਆਣਾ ‘ਚ ਹੋਏ ਬੰਬ ਧਮਾਕੇ ਮਾਮਲੇ ‘ਚੋਂ ਭਾਰੀ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਗਿਆ ਹੈ। ਇਹ ਬੰਬ ਧਮਾਕਾ ਸਾਲ 1995 ‘ਚ ਲੁਧਿਆਣਾ ਦੇ ਘੰਟਾ ਘਰ ਵਿਖੇ ਹੋਇਆ ਸੀ। ਇਸ ਧਮਾਕੇ ‘ਚ ਕਈ ਵਿਅਕਤੀ ਜ਼ਖਮੀ ਹੋਏ ਸਨ। ਜਦੋਂ ਇਹ ਬੰਬ ਧਮਾਕਾ ਹੋਇਆ ਸੀ ਉਸ ਸਮੇਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਹੋਇਆ ਸੀ ਪਰ ਬਾਅਦ ‘ਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਇਸ ਮਾਮਲੇ ‘ਚ ਨਾਮਜ਼ਦ ਕੀਤਾ ਗਿਆ ਸੀ। ਮਾਣਯੋਗ ਜੱਜ ਅਤੁਲ ਕਸਾਨਾਂ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਘੰਟਾ ਘਰ ਬੰਬ ਧਮਾਕੇ ਦੇ ਕੇਸ ‘ਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ। ਭਾਈ ਹਵਾਰਾ ਇਸ ਸਮੇਂ ਦਿੱਲੀ ਦੀ ਤਿਹਾੜ ਜ਼ੇਲ੍ਹ ਵਿਖੇ ਨਜ਼ਰਬੰਦ ਹਨ।