ਅੱਜ ਵਿਧਾਨ-ਸਭਾ ਸ਼ੈਸ਼ਨ ਦੇਖਣ ਪਹੁੰਚੇ ਸੰਗਰੂਰ ਤੋਂ ਆਪ ਆਦਮੀ ਪਾਰਟੀ ਦੇ ਐਮ.ਪੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲ-ਬਾਤ ਕਰਦਿਆਂ ਕਿਹਾ ਕੀ ਵਿਧਾਨ ਸਭਾ ਅੰਦਰ ਹੁੰਦੀ ਕਾਰਵਾਈ ਦੇਖ ਕੇ ਮੇਰਾ ਦਿਲ ਵੀ ਬੋਲਣ ਨੂੰ ਕਰ ਰਿਹਾ ਸੀ ਪਰ ਪਰੋਟੋਕਾਲ ਕਾਰਨ ਕੁਝ ਨਹੀਂ ਬੋਲਿਆਂ। ਪਰ ਅਉਦੀਆ 2022 ਦੀਆ ਚੋਣਾਂ ਮਗਰੋਂ ਤੁਸੀ ਮੈਨੂੰ ਵੀ ਵਿਧਾਨ ਸਭਾ ਵਿੱਚ ਬੋਲਦਿਆਂ ਸੁਣ ਸਕਦੇ ਹੋ। ਭਗਵੰਤ ਮਾਨ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਦਿੱਲੀ ਵਿੱਚ ਆਪ ਮੁੜ ਸੱਤਾ ਦੇ ਕਾਬਜ਼ ਹੋਈ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਮੁੜ ਨਵਾਂ ਜੋਸ਼ ਆਇਆ ਅਤੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੂੰ ਲੈ ਕੇ ਅਟਕਲਾਂ ਤੇਜ਼ ਹੁੰਦੀਆਂ ਜਾ ਰਿਹਾ ਹਨ।

ਇੱਥੇ ਇੱਕ ਵੱਡਾ ਸਵਾਲ ਕਿ ਅਜਿਹੇ ਸਮੇਂ ਭਗਵੰਤ ਮਾਨ ਦਾ ਇਹ ਬਿਆਨ ਖ਼ੁਦ ਨੂੰ ਸੀ ਐਮ ਦੇ ਰੂਪ ਵਿੱਚ ਪੇਸ਼ ਕਰ ਰਿਹਾ ਹੈ