(Jasbir Singh)

ਪਿਛਲੇ ਲੰਬੇ ਸਮੇ ਤੋਂ ਨੂਰਮਹਿਲ ਤੋਂ ਫਿਲੋਰ ਅਤੇ ਨਕੋਦਰ ਤੋਂ ਨੂਰਮਹਿਲ ਤੱਕ ਸੜਕ ਦੀ ਹਾਲਤ ਬਹੁਤ ਖਰਾਬ ਸੀ । ਪਿਛਲੇ ਦਿਨੀ ਸਮਾਜ ਸੇਵਕ ਰਾਜ ਬਹਾਦਰ ਸੰਧੀਰ ਵਲੋਂ ਇਸ ਮੂਧੇ ਲਈ PWD ਨੂੰ ਮੰਗ ਪੱਤਰ ਵੀ ਦਿੱਤਾ ਸੀ ਕਿ ਸੜਕ ਨਾ ਬਣਾਈ ਤਾਂ ਇਕ ਦਿਨਾਂ ਭੁੱਖ ਹੜ੍ਹਤਾਲ ਕੀਤੀ ਜਾਵੇਗੀ
ਇਸ ਸੰਬੰਦੀ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ PWD ਵਲੋਂ ਪਿਛਲੇ ਦਿਨੀ ਇਸ ਸੜਕ ਨੂੰ ਸ਼ੁਰੂ ਕੀਤਾ ਗਿਆ ਜਿਸ ਵਿਚ ਹਲਕਾ ਇੰਚਾਰਜ ਜਗਬੀਰ ਸਿੰਘ ਬਰਾੜ ਚੇਅਰਮੈਨ ਨੇ ਉਦਘਾਟਨ ਵੀ ਕਿਤਾ ।।।
ਅੱਜ ਲੁੱਕ ਬਜਰੀ ਦਾ ਕੰਮ ਸ਼ੁਰੂ ਕਰਨ ਵੇਲੇ PWD ਦੇ ਸੁਖਦੇਵ ਸਿੰਘ ਅਸਿਸਟੈਂਟ ਇੰਜੀਨੀਅਰ , ਸਿਮਰਨਜੀਤ ਸਿੰਘ ਜੇ,ਈ , ਅਗਰਵਾਲ ਕੌਂਸਟਰਕਤਸ਼ਨ ਕੰਪਨੀ ਨੇ ਸ਼ੁਰੂ ਕਰਵਾਇਆ ,ਇਸ ਮੌਕੇ ਸ਼੍ਰੀ ਮਾਨਸਾ ਰਾਮ ਮਿਸ਼ਨ ਚੈਰੀਟੇਬਲ ਟ੍ਰਸ੍ਟ ਨੂਰਮਹਿਲ ਵਲੋਂ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੀ ਪੂਜਾ ਵੀ ਕਰਵਾਈ ਤੇ ਲੱਡੂ ਵੀ ਵੰਡੇ ਗਏ ।।। ਮੌਕੇ ਤੇ ਆਸ ਪਾਸ ਦੇ ਦੁਕਾਨਦਾਰ ਤੇ ਇਲਾਕਾ ਨਿਵਾਸੀਆਂ ਨੇ PWD ਦਾ ਧੰਨਵਾਦ ਕੀਤਾ ।।। ਇਸ ਮੌਕੇ ਤੇ ਰਾਕੇਸ਼ ਕਲੇਰ ex ਕੌਂਸੋਲੋਰ , ਟਰੱਸਟੀ ਰਾਜ ਬਹਾਦਰ ਸੰਧੀਰ ਦਵਿੰਦਰ ਕੁਮਾਰ ਓਹਰੀ ਸ਼੍ਰੀ ਮਨਸਾ ਰਾਮ ਮਿਸ਼ਨ ਚੈਰੀਟੇਬਲ ਟ੍ਰਸ੍ਟ ,ਡਾਕਟਰ ਸੰਤ ਕੁਮਾਰ , ਸੁਰਿੰਦਰ ਕੁਮਾਰ , ਗੁਰਚਰਨ ਸਿੰਘ ਜਸਵੀਰ ਸਿੰਘ, ਬੋਬੀ , ਅਮਰ ਸਿੰਘ, ਜੀਤਾ ਕਪੂਰ , ਸੰਤੋਖ ਸਿੰਘ ਖਿੰਡਾ , ਪਵਨ ਕੁਮਾਰ ਅਤੇ ਹੋਰ ਸ਼ਹਿਰ ਵਾਸੀ ਹਾਜਿਰ ਸਨ।।