* ਪਲਾਹੀ ਗੇਟ ਮੰਦਰ ‘ਚ ਧਾਰਮਿਕ ਸਮਾਗਮ 31 ਅਕਤੂਬਰ ਨੂੰ – ਅਸ਼ਵਨੀ ਬਘਾਣੀਆ
ਫਗਵਾੜਾ (ਡਾ ਰਮਨ ) ਸਮੂਹ ਵਾਲਮੀਕਿ ਭਾਈਚਾਰੇ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਭਗਵਾਨ ਵਾਲਮੀਕਿ ਤੀਰਥ ਅੰਮ੍ਰਿਤਸਰ ਤੋਂ ਪਾਵਨ ਅਖੰਡ ਜੋਤ ਲਿਆ ਕੇ ਪਲਾਹੀ ਗੇਟ ਮੰਦਰ ‘ਚ ਸਥਾਪਿਤ ਕੀਤੀ ਗਈ। ਇਸ ਮੌਕੇ ਸਮੂਹ ਮੁਹੱਲਾ ਨਿਵਾਸੀਆਂ ਨੇ ਜੋਤ ਦਾ ਭਗਵਾਨ ਵਾਲਮੀਕਿ ਮੰਦਰ ਪੁੱਜਣ ਤੇ ਫੁੱਲਾਂ ਦੀ ਵਰਖਾ ਅਤੇ ਅਕਾਸ਼ ਗੁੰਜਾਊ ਜੈਕਾਰਿਆਂ ਨਾਲ ਨਿੱਘਾ ਸਵਾਗਤ ਕੀਤਾ ਅਤੇ ਸੰਗਤਾਂ ਨੇ ਵੱਡੀ ਗਿਣਤੀ ‘ਚ ਪੁੱਜ ਕੇ ਅਖੰਡ ਜੋਤ ਦੇ ਸ਼ਰਧਾ ਭਾਵਨਾ ਨਾਲ ਦਰਸ਼ਨ ਕੀਤੇ। ਅਸ਼ਵਨੀ ਬਘਾਣੀਆ ਨੇ ਦੱਸਿਆ ਕਿ ਇਸ ਸਾਲ ਕੋਵਿਡ-19 ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਦਾ ਆਯੋਜਨ ਨਹੀਂ ਕੀਤਾ ਜਾ ਰਿਹਾ ਲੇਕਿਨ 31 ਅਕਤੂਬਰ ਨੂੰ ਭਗਵਾਨ ਵਾਲਮੀਕਿ ਮੰਦਰ ਪਲਾਹੀ ਗੇਟ ਵਿਖੇ ਧਾਰਮਿਕ ਸਮਾਗਮ ਪੂਰੇ ਉਤਸ਼ਾਹ ਨਾਲ ਆਯੋਜਿਤ ਹੋਵੇਗਾ। ਮੰਦਰ ਵਿਚ ਰਾਤ ਸਮੇਂ ਦੀਪ ਮਾਲਾ ਵੀ ਕੀਤੀ ਜਾਵੇਗੀ। ਸੰਗਤਾਂ ਵਲੋਂ ਸਾਰਾ ਦਿਨ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਹੋਵੇਗਾ। ਇਸ ਮੌਕੇ ਸੰਜੀਵ ਮਿੰਟਾ, ਬਿੰਦੂ ਬਘਾਣੀਆ, ਲਲਿਤ ਸਰਵਟਾ, ਹੈਰੀ ਫਗਵਾੜਾ, ਆਸ਼ੂ, ਮਨਜੀਤ ਮਰਵਾਹਾ, ਵਿਕਰਮ ਬਘਾਣੀਆ, ਪਵਨ ਕੁਮਾਰ ਪੰਮ, ਬਿੱਟੂ, ਰਿੰਕੂ ਸੋਂਧੀ, ਸੰਜੇ ਸੋਂਧੀ, ਵਿਸ਼ਾਲ ਘਈ, ਟਿੰਕੂ ਸੋਂਧੀ ਆਦਿ ਹਾਜਰ ਸਨ।